10ਵੀਂ-12ਵੀਂ ਦੇ ਨਤੀਜੇ ’ਚ ਬੀਐੱਸਕੇਬੀ ਮਾਲਵਾ ਸਕੂਲ ਦੇ ਬੱਚੇ ਚਮਕੇ
10ਵੀਂ ਤੇ 12ਵੀਂ ਜਮਾਤ ਦੇ ਨਤੀਜੇ ’ਚ ਬੀਐੱਸਕੇਬੀ ਮਾਲਵਾ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ
Publish Date: Sat, 02 May 2026 05:07 PM (IST)
Updated Date: Sat, 02 May 2026 05:08 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਆਈਸੀਐੱਸਈ ਵੱਲੋਂ ਬੀਤੇ ਬੀਤੇ ਦਿਨੀਂ ਐਲਾਨੇ 10ਵੀਂ ਅਤੇ 12ਵੀਂ ਜਮਾਤ ਦੇ ਨਤੀਜਿਆ ਦੌਰਾਨ ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ, ਗਿੱਦੜਬਾਹਾ ਦੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਿੰਸ. ਕਰਨਨ ਸੁਧਾਂਸ਼ੂ ਆਰੀਆ ਨੇ ਦੱਸਿਆ ਕਿ 10ਵੀਂ ਦੀ ਪ੍ਰੀਖਿਆ ਵਿਚ ਦੀਪੇਸ਼ ਦੁੱਗਲ ਨੇ 97.6 ਫੀਸਦੀ ਅੰਕ ਲੈ ਕੇ ਪਹਿਲਾ ਸਥਾਨ, ਗੁਰਸ਼ਾਨ ਸਿੰਘ ਤੇ ਪਰਮਿੰਦਰ ਸਿੰਘ ਨੇ 96.8 ਅੰਕ ਪ੍ਰਾਪਤ ਕਰਦੇ ਦੂਜਾ ਅਤੇ ਨਿਸ਼ਠਾ ਨੇ 96.6 ਫੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 12ਵੀਂ ਜਮਾਤ ਦੇ ਸਾਇੰਸ ਸਟਰੀਮ ’ਚ ਖੁਸ਼ਨਸੀਬ ਕੌਰ 96.25 ਫੀਸਦੀ ਅੰਕਾਂ ਨਾਲ ਪਹਿਲਾ, ਖੁਸ਼ਮੀਨ ਕੌਰ 96 ਫੀਸਦੀ ਅੰਕਾਂ ਦੂਜਾ ਅਤੇ ਦੀਆ ਨੇ 95.25 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ। 12ਵੀਂ ਜਮਾਤ ਦੀ ਕਾਮਰਸ ਸਟਰੀਮ ਵਿਚ ਐਸ਼ਵੀਰ ਕੌਰ 94.75 ਫੀਸਦੀ ਅੰਕਾਂ ਨਾਲ ਪਹਿਲਾ, ਇਸ਼ਿਕਾ ਗਰਗ 93.5 ਫੀਸਦੀ ਅੰਕਾਂ ਨਾਲ ਦੂਜਾ ਅਤੇ ਕਪਿਸ਼ ਸਿੰਗਲਾ ਨੇ 92.75 ਫੀਸਦੀ ਅੰਕ ਪ੍ਰਾਪਤ ਕਰਦੇ ਹੋਏ ਤੀਜਾ ਸਥਾਨ ਹਾਸਲ ਕੀਤਾ ਜਦੋਂਕਿ ਆਰਟਸ ਸਟਰੀਮ ’ਚ ਨਵਿੰਦਰ ਸਿੰਘ ਨੇ 97.25 ਫੀਸਦੀ, ਤਰਨਪਾਲ ਕੌਰ ਨੇ 95.75 ਫੀਸਦੀ ਅਤੇ ਹਰਲੀਨ ਕੌਰ ਨੇ 95.5 ਫੀਸਦੀ ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਕਰਨਲ ਸੁਧਾਂਸ਼ੂ ਆਰੀਆ (ਸੇਵਾਮੁਕਤ) ਅਤੇ ਵਾਇਸ ਪਿ੍ਰੰਸੀਪਲ ਜਸਬੀਰ ਸਿੰਘ ਬਰਾੜ ਨੇ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਭਵਿੱਖ ਲਈ ਸੁਭਕਾਮਨਾਵਾਂ ਦਿੱਤੀਆਂ।