ਜਨਮ ਦਿਨ ਮੌਕੇ ਹੁਸ਼ਿਆਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ
ਜਨਮ ਦਿਨ ਮੌਕੇ ਹੁਸ਼ਿਆਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ
Publish Date: Tue, 05 May 2026 04:05 PM (IST)
Updated Date: Tue, 05 May 2026 04:05 PM (IST)
ਪੰਜਾਬੀ ਜਾਗਰਣ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਸਮਾਜ ਦੇ ਭਲੇ ਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਵਰਕਿੰਗ ਗੈਰ ਸਰਕਾਰੀ ਸਮਾਜਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਪ੍ਰਸਿੱਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਦੀ ਧਰਮ ਪਤਨੀ ਬਿਮਲਾ ਢੋਸੀਵਾਲ ਨੇ ਆਪਣੇ 72ਵੇਂ ਜਨਮ ਦਿਨ ਮੌਕੇ ਵਿਲੱਖਣ ਮਿਸਾਲ ਪੇਸ਼ ਕੀਤੀ। ਇਸ ਮੌਕੇ ਸਕੂਲ ਮੁੱਖ ਅਧਿਆਪਕਾ ਪੁਸ਼ਪਾ ਰਾਣੀ ਸਮੇਤ ਸਮੁੱਚਾ ਸਕੂਲ ਸਟਾਫ ਮੌਜੂਦ ਸੀ। ਜਾਣਕਾਰੀ ਅਨੁਸਾਰ ਯੂਵੀ, ਹਾਜਰਾ, ਪ੍ਰਭਜੋਤ ਸਿੰਘ, ਗੁਰਫਤਿਹ ਸਿੰਘ, ਰੀਤਿਕਾ, ਹਰਸਿਮਰਨ ਕੌਰ, ਹਾਰਤਿਕ, ਤਮੰਨਾ, ਤਾਨੁਸ਼, ਆਇਸ਼ਾ, ਨਿਖਿਲ ਕੁਮਾਰ, ਰਹਿਮਤਦੀਪ ਕੌਰ, ਅਭਿਸ਼ੇਕ ਕੁਮਾਰ ਤੇ ਹਰਮਨਪ੍ਰੀਤ ਸਿੰਘ ਆਦਿ ਸਮੇਤ 72 ਹੋਣਹਾਰ ਵਿਦਿਆਰਥੀਆਂ ਨੂੰ ਉਕਤ ਕਾਪੀਆਂ ਤੇ ਪੈਂਸਲਾਂ ਵੰਡ ਕੇ ਉਨ੍ਹਾਂ ਦੀ ਹੌਂਸਲਾ ਅਫ਼ਜਾਈ ਕੀਤੀ ਗਈ। ਇਸ ਤੋਂ ਇਲਾਵਾ ਵਿਕਾਸ ਮਿਸ਼ਨ ਦੇ ਕਈ ਪ੍ਰੋਗਰਾਮਾਂ ’ਚ ਸ਼ਾਨਦਾਰ ਸਭਿਆਚਾਰਕ ਪੇਸ਼ ਕਰਨ ਵਾਲੀ ਬਾਲ ਕਲਾਕਾਰ ਤੇ ਸਕੂਲ ਵਿਦਿਆਰਥਣ ਮਹਿਨਾਜ਼ ਖਾਨ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ। ਇਸ ਸਮੇਂ ਜਗਦੀਸ਼ ਰਾਏ ਢੋਸੀਵਾਲ, ਇੰਜ ਅਸ਼ੋਕ ਕੁਮਾਰ ਭਾਰਤੀ, ਨਿਰੰਜਣ ਸਿੰਘ ਰੱਖਰਾ ਤੇ ਡਾ. ਸੁਰਿੰਦਰ ਗਿਰਧਰ ਵੀ ਉਚੇਚੇ ਤੌਰ ’ਤੇ ਮੌਜੂਦ ਸਨ। ਬਿਮਲਾ ਢੋਸੀਵਾਲ ਨੇ ਇਨ੍ਹਾਂ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਉੱਜਲੇ ਭਵਿੱਖ ਦੀ ਕਾਮਨਾ ਕੀਤੀ।