ਬੀਆਰਸੀ ਸਕੂਲ ਸਮਾਧ ਭਾਈ ਦਾ ਨਤੀਜਾ ਰਿਹਾ ਸ਼ਾਨਦਾਰ
ਸੀਬੀਐੱਸਈ ਬੋਰਡ ਨੇ ਪਿਛਲੀ ਦਿਨੀ ਬਾਰ੍ਹਵੀਂ
Publish Date: Sat, 16 May 2026 03:39 PM (IST)
Updated Date: Sun, 17 May 2026 04:01 AM (IST)

ਪਵਨ ਗਰਗ ਪੰਜਾਬੀ ਜਾਗਰਣ ਬਾਘਾਪੁਰਾਣਾ : ਸੀਬੀਐੱਸਈ ਬੋਰਡ ਨੇ ਪਿਛਲੀ ਦਿਨੀ ਬਾਰ੍ਹਵੀਂ ਕਲਾਸ ਦਾ ਨਤੀਜਾ ਐਲਾਨਿਆ ਹੈ, ਜਿਸ ਵਿਚ ਬੀਆਰਸੀ ਕੌਨਵੈਂਟ ਸਕੂਲ ਸਮਾਧ ਭਾਈ ਦੇ ਵਿਦਿਆਰਥੀਆ ਨੇ ਚੰਗੇ ਅੰਕ ਪ੍ਰਾਪਤ ਕੀਤੇ ਹਨ। ਲਵਪ੍ਰੀਤ ਕੌਰ ਨੇ 95.6 ਫੀਸਦੀ ਅੰਕ ਪ੍ਰਾਪਤ ਕਰਕੇ ਕਾਮਰਸ ਗਰੁੱਪ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਤਨਵੀਰ ਕੌਰ ਨੇ 93.6 ਫੀਸਦੀ ਅੰਕ ਪ੍ਰਾਪਤ ਕਰਕੇ ਆਰਟਸ ਗਰੁੱਪ ਤੇ ਪੁਨੀਤਪਾਲ ਸਿੰਘ ਨੇ 93 ਫੀਸਦੀ ਅੰਕ ਪ੍ਰਾਪਤ ਮੈਡੀਕਲ ਗਰੁੱਪ ਵਿਚੋਂ ਕਰਕੇ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਅੰਗਰੇਜੀ ਵਿਸ਼ੇ ਵਿਚ ਤਨਵੀਰ ਕੌਰ ਨੇ 98 ਅੰਕ, ਪੁਨੀਤਪਾਲ ਸਿੰਘ ਨੇ 95 ਅੰਕ, ਲਵਪ੍ਰੀਤ ਕੌਰ ਨੇ 94 ਅੰਕ , ਟਵਿੰਕਲ ਨੇ 90 ਅੰਕ ਪ੍ਰਾਪਤ ਕੀਤੇ। ਪੰਜਾਬੀ ਵਿਸ਼ੇ ਵਿਚ ਲਵਪ੍ਰੀਤ ਕੌਰ ਤੇ ਮਨਵੀਰ ਕੌਰ 99 ਅੰਕ ਕਮਲਪ੍ਰੀਤ ਕੌਰ ਨੇ 97 ਅੰਕ ਮੁਸਕਾਨ ਕੌਰ ਤੇ ਪੈਵਲਪ੍ਰੀਤ ਕੌਰ ਨੇ 96 ਅੰਕ ਗੁਰਲੀਨ ਕੌਰ, ਮਹਿਕਪ੍ਰੀਤ ਕੌਰ, ਸੁਖਮਨਪ੍ਰੀਤ ਕੌਰ, ਪਵਨਦੀਪ ਕੌਰ ਤਨਵੀਰ ਕੌਰ ਤੇ ਮਨਪ੍ਰੀਤ ਕੌਰ ਨੇ 95 ਅੰਕ ਪ੍ਰਾਪਤ ਕੀਤੇ। ਬਿਜਨਸ ਸਟੱਡੀ ਵਿਸ਼ੇ ਵਿਚ ਲਵਪ੍ਰੀਤ ਕੌਰ ਨੇ 98 ਅੰਕ, ਜਸ਼ਨਪ੍ਰੀਤ ਸਿੰਘ ਨੇ 93 ਅੰਕ, ਮਨਵੀਰ ਕੌਰ ਨੇ 92 ਤੇ ਪੈਵਲਪ੍ਰੀਤ ਕੌਰ ਨੇ 90 ਅੰਕ ਪ੍ਰਾਪਤ ਕੀਤੇ। ਅਕਾਊਂਟੈਂਟ ਵਿਸ਼ੇ ਵਿਚ ਲਵਪ੍ਰੀਤ ਕੌਰ 95 ਅੰਕ ਹਾਸਲ ਕੀਤੇ। ਬਾਇਓਲੋਜੀ ਵਿਸ਼ੇ ਵਿਚੋਂ ਪੁਨੀਤਪਾਲ ਸਿੰਘ ਨੇ 95 ਅੰਕ ਤੇ ਸੁਖਮਨਪ੍ਰੀਤ ਕੌਰ 91 ਅੰਕ ਹਾਸਲ ਕੀਤੇ। ਕਮਿਸਟਰੀ ਵਿਸ਼ੇ ਵਿਚ ਪੁਨੀਤਪਾਲ ਸਿੰਘ ਨੇ 94 ਅੰਕ ਤੇ ਭੌਤਿਕ ਵਿਗਿਆਨ ਵਿਸ਼ੇ ਵਿੱਚ 87 ਅੰਕ ਪ੍ਰਾਪਤ ਕੀਤੇ। ਹਿਸਟਰੀ ਵਿਸ਼ੇ ਵਿਚ ਤਨਵੀਰ ਕੌਰ ਨੇ 90 ਅੰਕ ਤੇ ਪੋਲੀਟੀਕਲ ਵਿਸ਼ੇ ਵਿਚ ਤਨਵੀਰ ਕੌਰ ਨੇ 95 ਅੰਕ ਟਵਿੰਕਲ ਨੇ 92 ਅੰਕ ਪ੍ਰਾਪਤ ਕੀਤੇ। ਇਕਨਾਮਿਕ ਵਿਸ਼ੇ ਵਿਚ ਮਨਵੀਰ ਕੌਰ ਨੇ 96 ਲਵਪ੍ਰੀਤ ਕੌਰ ਨੇ 92 ਅੰਕ ਪ੍ਰਾਪਤ ਕੀਤੇ। ਫਿਜੀਕਲ ਵਿਸ਼ੇ ਵਿਚ ਤਨਵੀਰ ਕੌਰ ਨੇ 90 ਅੰਕ ਪ੍ਰਾਪਤ ਕੀਤੇ। ਇਸ ਮੌਕੇ ਸਕੂਲ ਪ੍ਰਿੰਸੀਪਲ ਕਿਰਨਾ ਰਾਣੀ ਨੇ ਵਿਦਿਆਰਥੀਆ ਤੇ ਅਧਿਆਪਕਾਂ ਵਧਾਈ ਦਿੱਤੀ। ਇਸ ਖੁਸ਼ੀ ਦੇ ਮੌਕੇ ਤੇ ਸਕੂਲ ਚੇਅਰਮੈਨ ਲਾਭ ਸਿੰਘ ਖੋਖਰ, ਮੈਨੇਜਿੰਗ ਡਾਇਰੈਕਟਰ ਜਗਜੀਤ ਸਿੰਘ ਖੋਖਰ ਨੇ ਵੀ ਵਿਦਿਆਰਥੀਆ ਤੇ ਅਧਿਆਪਕ ਸਹਿਬਾਨਾਂ ਨੂੰ ਵਧਾਈ ਦਿੱਤੀ।