ਮੋਟਰ ਗੈਰੇਜ ’ਚ ਮਕੈਨਿਕ ਦੀ ਗਾਡਰ ਨਾਲ ਲਟਕਦੀ ਮਿਲੀ ਲਾਸ਼
ਮੋਟਰ ਗੈਰੇਜ ’ਚ ਇੱਕ ਮਕੈਨਿਕ ਦੀ ਗਾਡਰ ਨਾਲ ਲਟਕਦੀ ਮਿਲੀ ਲਾਸ਼
Publish Date: Sat, 14 Mar 2026 06:18 PM (IST)
Updated Date: Sat, 14 Mar 2026 06:21 PM (IST)

ਸ੍ਰੀ ਮੁਕਤਸਰ ਸਾਹਿਬ : ਸ਼ਹਿਰ ਦੇ ਜਲਾਲਾਬਾਦ ਰੋਡ ਬਾਈਪਾਸ ’ਤੇ ਸਥਿਤ ਇੱਕ ਮੋਟਰ ਗੈਰੇਜ ’ਚ ਇੱਕ ਕਾਰ ਮਕੈਨਿਕ ਦੀ ਲਾਸ਼ 15 ਤੋਂ 17 ਫੁੱਟ ਉੱਚੇ ਗਾਡਰ ਨਾਲ ਲਟਕਦੀ ਮਿਲੀ। ਇਹ ਮਾਮਲਾ ਖੁਦਕੁਸ਼ੀ ਦਾ ਜਾਪਦਾ ਹੈ। ਇਹ ਘਟਨਾ ਸ਼ਨਿਚਰਵਾਰ ਸਵੇਰੇ ਉਦੋਂ ਸਾਹਮਣੇ ਆਈ ਜਦੋਂ ਹੋਰ ਮਕੈਨਿਕ ਗੈਰੇਜ ਖੋਲ੍ਹਣ ਲਈ ਪਹੁੰਚੇ ਤਾਂ ਅੰਦਰ ਤੋਂ ਕੁੰਡੀ ਲੱਗੀ ਹੋਈ ਸੀ ਅਤੇ ਮਕੈਨਿਕ ਦੀ ਲਾਸ਼ ਗਾਡਰ ਨਾਲ ਫਾਹਾ ਲੱਗੇ ਹੋਏ ਲਟਕਦੀ ਮਿਲੀ। ਮ੍ਰਿਤਕ ਦੀ ਪਛਾਣ ਸੋਨੂੰ ਵਾਸੀ ਪਿੰਡ ਥਾਂਦੇਵਾਲਾ ਵਜੋਂ ਹੋਈ ਹੈ। ਉਹ ਸ਼ੁੱਕਰਵਾਰ ਨੂੰ ਘਰ ਨਹੀਂ ਗਿਆ ਸੀ ਅਤੇ ਸ਼ਨਿਚਰਵਾਰ ਨੂੰ ਗੈਰਾਜ ’ਚ ਉਸਦੀ ਲਟਕਦੀ ਲਾਸ਼ ਮਿਲੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪਰਿਵਾਰਕ ਮੈਂਬਰ ਅਤੇ ਹੋਰ ਲੋਕ ਮੌਕੇ ’ਤੇ ਇਕੱਠੇ ਹੋ ਗਏ ਅਤੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਹੋਰ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਵਿਆਹਿਆ ਹੋਇਆ ਸੀ ਅਤੇ ਉਸ ਦਾ ਦੋ ਮਹੀਨੇ ਦਾ ਬੱਚਾ ਸੀ। ਜਾਂਚ ਕਰ ਰਹੇ ਏਐੱਸਆਈ ਲਖਵਿੰਦਰ ਸਿੰਘ, ਏਐੱਸਆਈ ਗੁਰਦਿੱਤਾ ਸਿੰਘ ਅਤੇ ਹੌਲਦਾਰ ਜਸਵਿੰਦਰ ਸਿੰਘ ਮੌਕੇ 'ਤੇ ਪਹੁੰਚ ਕੇ ਕਾਰਵਾਈ ਕਰਦਿਆਂ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਖੁਦਕੁਸ਼ੀ ਦਾ ਮਾਮਲਾ ਹੈ। ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ।