ਐੱਸਐੱਫਸੀ ਕਾਨਵੈਂਟ ਸਕੂਲ ਮੋਗਾ ’ਚ ਬਲੂ ਡੇਅ ਮਨਾਇਆ
ਐੱਸਐੱਫਸੀ ਕਾਨਵੈਂਟ ਸਕੂਲ
Publish Date: Mon, 18 May 2026 03:44 PM (IST)
Updated Date: Tue, 19 May 2026 04:01 AM (IST)
ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਐੱਸਐੱਫਸੀ ਕਾਨਵੈਂਟ ਸਕੂਲ ਜਲਾਲਾਬਾਦ ਪੂਰਬ ਜੋ ਕਿ ਆਈਸੀਐੱਸਈ ਬੋਰਡ ਨਵੀਂ ਦਿੱਲੀ ਤੋਂ ਮਾਨਤਾ ਪ੍ਰਾਪਤ ਹੈ, ਵਿਚ ਕਿੰਡਰਗਾਰਟਨ ਤੋਂ ਤੀਜੀ ਕਲਾਸ ਤੱਕ ਦੇ ਬੱਚਿਆਂ ਵੱਲੋਂ ਬੜੇ ਹੀ ਉਤਸ਼ਾਹ ਅਤੇ ਖੁਸ਼ੀ ਨਾਲ ਬਲੂ ਡੇ ਮਨਾਇਆ ਗਿਆ। ਇਸ ਮੌਕੇ ਸਕੂਲ ਦਾ ਪੂਰਾ ਮਾਹੌਲ ਨੀਲੇ ਰੰਗ ਦੀ ਰੌਣਕ ਨਾਲ ਰੰਗਿਆ ਹੋਇਆ ਦਿਖਾਈ ਦਿੱਤਾ। ਨੰਨੇ ਬੱਚਿਆਂ ਅਤੇ ਅਧਿਆਪਕਾਂ ਨੇ ਨੀਲੇ ਰੰਗ ਦੇ ਸੋਹਣੇ ਕੱਪੜੇ ਪਹਿਨ ਕੇ ਸਮਾਗਮ ਨੂੰ ਵਿਸ਼ੇਸ਼ ਬਣਾਇਆ। ਇਸ ਗਤੀਵਿਧੀ ਦੌਰਾਨ ਬੱਚੇ ਆਪਣੇ ਘਰਾਂ ਤੋਂ ਨੀਲੇ ਰੰਗ ਦੇ ਫਲ, ਖਿਡੌਣੇ, ਗੁਬਾਰੇ ਅਤੇ ਹੋਰ ਨੀਲੇ ਰੰਗ ਨਾਲ ਸੰਬੰਧਤ ਵਸਤੂਆਂ ਲੈ ਕੇ ਆਏ। ਬੱਚਿਆਂ ਨੇ ਆਪਣੇ ਨਿੱਜੀ ਹੁਨਰ ਦਾ ਪ੍ਰਦਰਸ਼ਨ ਕਰਦਿਆਂ ਕਈ ਤਰ੍ਹਾਂ ਦੇ ਚਿੱਤਰ ਬਣਾਏ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਮਨੀਸ਼ਾ ਕੌਸ਼ਿਕ ਨੇ ਬੱਚਿਆਂ ਨੂੰ ਅਜਿਹੀਆਂ ਸਿੱਖਿਆਤਮਕ ਅਤੇ ਰਚਨਾਤਮਕ ਗਤੀਵਿਧੀਆਂ ਵਿਚ ਵੱਧ ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਦੇ ਸੀਐੱਮਡੀ ਅਭਿਸ਼ੇਕ ਜਿੰਦਲ, ਸ਼ੀਨਮ ਜਿੰਦਲ ਅਤੇ ਸਰੋਜ ਰਾਣੀ ਜਿੰਦਲ ਨੇ ਵੀ ਬੱਚਿਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ।