ਬਲੱਡ ਪ੍ਰੈਸ਼ਰ ਕਈ ਬਿਮਾਰੀਆਂ ਦੀ ਜੜ੍ਹ : ਡਾ. ਵਰਿੰਦਰ ਕੁਮਾਰ
ਬਲੱਡ ਪ੍ਰੈਸ਼ਰ ਕਈ ਬਿਮਾਰੀਆਂ ਦੀ ਜੜ੍ਹ : ਡਾ. ਵਰਿੰਦਰ ਕੁਮਾਰ
Publish Date: Sun, 10 May 2026 03:56 PM (IST)
Updated Date: Mon, 11 May 2026 04:00 AM (IST)

ਭੋਲਾ ਸ਼ਰਮਾ ਪੰਜਾਬੀ ਜਾਗਰਣ, ਜੈਤੋ : ਬਲੱਡ ਪ੍ਰੈਸ਼ਰ ਦੀ ਸਮੱਸਿਆ ਨੂੰ ਹਲਕੇ ਵਿਚ ਨਾ ਲਵੋ ਇਹ ਸਾਈਲੈਟ ਕਿੰਲਰ ਦੀ ਭੂਮਿਕਾ ਨਿਭਾਉਂਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੇਠ ਰਾਮ ਨਾਥ ਸਿਵਲ ਹਸਪਤਾਲ ਜੈਤੋ ਦੇ ਸੀਨੀਅਰ ਮੈਡੀਕਲ ਅਫ਼ਸਰ (ਐੱਸਐੱਮਓ) ਡਾ. ਵਰਿੰਦਰ ਕੁਮਾਰ ਨੇ ਇੱਥੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੀ ਭੱਜ ਦੌੜ ਭਰੀ ਜ਼ਿੰਦਗੀ ਵਿਚ ਅਸੀਂ ਆਪਣੀ ਸਿਹਤ ਵੱਲ ਉਨ੍ਹਾਂ ਧਿਆਨ ਨਹੀਂ ਦੇ ਪਾ ਰਹੇ ਜਿਸ ਕਾਰਨ ਅਸੀਂ ਬਲੱਡ ਪ੍ਰੈਸ਼ਰ, ਸ਼ੂਗਰ, ਥਾਇਰਾਈਡ, ਦਿਲ ਦੇ ਰੋਗ, ਕਿਡਨੀਆਂ ਦੇ ਰੋਗ ਆਦਿ ਦਾ ਕਾਰਨ ਬਣਦਾ ਹੈ। ਉਨ੍ਹਾਂ ਕਿਹਾ ਕਿ ਬਲੱਡ-ਪ੍ਰੈਸ਼ਰ ਰੋਗ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਜਨਮ ਦਾਤਾ ਹੈ। ਉਨ੍ਹਾਂ ਕਿਹਾ ਕਿ ਬਲੱਡ ਪ੍ਰੈਸ਼ਰ ਦੀ ਸਮੱਸਿਆ ਸਾਡੇ ਲਾਈਫ਼ ਸਟਾਈਲ ਦਾ ਠੀਕ ਨਾ ਹੋਣਾ, ਖਾਣ ਪੀਣ ਦੀਆਂ ਆਦਤਾਂ ਆਦਿ ਮੁੱਖ ਤੌਰ ’ਤੇ ਇਸ ਸਭ ਲਈ ਮੂਲ ਰੂਪ ਵਿਚ ਜ਼ਿੰਮੇਵਾਰ ਹਨ। ਐੱਸਐੱਮਓ ਡਾ. ਵਰਿੰਦਰ ਕੁਮਾਰ ਨੇ ਕਿਹਾ ਕਿ ਸਾਨੂੰ ਰੋਜ਼ਾਨਾ ਸਵੇਰੇ ਸੈਰ ਕਰਨੀ ਚਾਹੀਦੀ ਹੈ ਅਤੇ ਤਾਜ਼ਾ ਮੌਸਮੀ ਫ਼ਲ-ਫਰੂਟ, ਪੱਤੇਦਾਰ ਸਬਜ਼ੀਆਂ ਤੇ ਮੌਸਮੀ ਸਬਜ਼ੀਆਂ ਸਲਾਦ ਨੂੰ ਆਪਣੀ ਡਾਇਟ ਵਿਚ ਸ਼ਾਮਿਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਸਮਾਜ ਵਿਚ ਇਹ ਗ਼ਲਤ ਧਾਰਨਾ ਬਣੀ ਹੋਈ ਹੈ ਕਿ ਬੀਪੀ ਦੀ ਸਮੱਸਿਆ ਕੋਈ ਵੱਡੀ ਸਮੱਸਿਆ ਨਹੀਂ ਅਤੇ ਇਸ ਦੀ ਦਵਾਈ ਖਾਣ ਦੀ ਜ਼ਰੂਰਤ ਨਹੀਂ ਹੁੰਦੀ ਤੇ ਇਕ ਵਾਰ ਦਵਾਈ ਖਾਣੀ ਸ਼ੁਰੂ ਕਰ ਦਿਓ ਫਿਰ ਸਾਰੀ ਉਮਰ ਖਾਣੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਬਲੱਡ ਪ੍ਰੈਸ਼ਰ ਜੇ ਕੰਟਰੋਲ ਵਿਚ ਨਾ ਰਹਿੰਦਾ ਹੋਵੇ ਤਾਂ ਇਹ ਸਾਡੀਆਂ ਕਿਡਨੀਆਂ ਖ਼ਰਾਬ ਹੋਣ ਦਾ ਕਾਰਨ ਵੀ ਬਣ ਸਕਦਾ ਤੇ ਖੂਨ ਗਾੜਾ ਹੋਣ ਕਾਰਨ ਸਾਡੀਆਂ ਨਾੜਾਂ ਵੀ ਬਲਾਕ ਹੋ ਸਕਦੀਆਂ ਹਨ। ਐੱਸਐੱਮਓ ਡਾ. ਵਰਿੰਦਰ ਕੁਮਾਰ ਨੇ ਕਿਹਾ ਕਿ ਇਹ ਟੈਂਸ਼ਨ ਦੀ ਗੱਲ ਹੈ ਕਿ ਪੰਜਾਬ ਵਿਚ ਹਾਈਪਰਟੈਨਸ਼ਨ ਦੇ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿ ਸਾਨੂੰ ਇਸ ਸਮੱਸਿਆ ਤੋਂ ਘਬਰਾਉਣ ਦੀ ਬਜਾਏ ਡਾਕਟਰ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਉਸ ਦੇ ਦੱਸੇ ਅਨੁਸਾਰ ਦਵਾਈ ਲੈਣੀ ਚਾਹੀਦੀ ਹੈ। ਸਾਨੂੰ ਆਪਣੀ ਦਿਨ ਦੀ ਸ਼ੁਰੂਆਤ ਸਰੀਰਕ ਕਸਰਤ ਕਰਨ ਤੋਂ ਕਰਨੀ ਚਾਹੀਦੀ ਹੈ ਅਤੇ ਘੱਟੋ-ਘੱਟ ਅੱਠ ਘੰੰਟੇ ਦੀ ਨੀਂਦ ਲੈਣੀ ਚਾਹੀਦੀ ਹੈ, ਤਲਿਆ ਤੇ ਜ਼ਿਆਦਾ ਮਸਾਲੇਦਾਰ ਭੋਜਨ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਐੱਸਐੱਮਓ ਡਾ. ਵਰਿੰਦਰ ਕੁਮਾਰ ਨੇ ਕਿਹਾ ਕਿ ਬਲੱਡ ਪ੍ਰੈਸ਼ਰ ਦੀ ਸਮੱਸਿਆ ਆਉਣ ’ਤੇ ਮਾਹਿਰ ਡਾਕਟਰ ਕੋਲ ਆਪਣਾ ਬੀਪੀ ਚੈੱਕ ਕਰਵਾਕੇ ਦਵਾਈ ਸ਼ੁਰੂ ਕਰ ਕਰ ਦੇਣੀ ਚਾਹੀਦੀ ਹੈ ਅਤੇ ਆਪਣਾ ਖਾਣਾ ਪੀਣ ਸਾਦਾ ਤੇ ਪੌਸ਼ਟਿਕ ਰੱਖਣ ਦੇ ਨਾਲ ਨਾਲ ਸਰੀਰਕ ਸਰਗਰਮੀਆਂ ਵੀ ਕਰਨੀਆਂ ਚਾਹੀਦੀਆਂ ਹਨ।