ਪੱਛਮੀ ਬੰਗਾਲ ਦੀ ਇਤਿਹਾਸਕ ਜਿੱਤ ਤੇ ਭਾਜਪਾ ਵਰਕਰ ਉਤਸ਼ਾਹਿਤ
ਪੱਛਮੀ ਬੰਗਾਲ ਦੀ ਇਤਿਹਾਸਕ ਜਿੱਤ ਤੇ ਭਾਜਪਾ ਵਰਕਰ ਉਤਸ਼ਾਹਿਤ
Publish Date: Tue, 05 May 2026 04:10 PM (IST)
Updated Date: Tue, 05 May 2026 04:11 PM (IST)

ਜਤਿੰਦਰ ਸਿੰਘ ਭੰਵਰਾ. ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਭਾਰਤੀ ਜਨਤਾ ਪਾਰਟੀ ਵੱਲੋਂ ਚੋਣਾਂ ’ਚ ਪੱਛਮੀ ਬੰਗਾਲ ਦੀ ਇਤਿਹਾਸਿਕ ਜਿੱਤ ਤੇ ਸ੍ਰੀ ਮੁਕਤਸਰ ਸਾਹਿਬ ’ਚ ਜਸ਼ਨ ਦਾ ਮਾਹੌਲ ਬਣਿਆ ਹੋਇਆ ਹੈ। ਭਾਜਪਾ ਵੱਲੋਂ ਜਿੱਥੇ ਵੱਖ-ਵੱਖ ਥਾਵਾਂ ਤੇ ਖੁਸ਼ੀ ’ਚ ਲੱਡੂ ਵੰਡੇ ਜਾ ਰਹੇ ਨੇ ਉੱਥੇ ਹੀ ਘਾਹ ਮੰਡੀ ਚੌਕ ਤੋਂ ਸ਼ਹਿਰ ’ਚ ਮੋਟਰਸਾਈਕਲ ਮਾਰਚ ਵੀ ਕੱਢਿਆ ਗਿਆ। ਇਹ ਮਾਰਚ ਭਾਜਪਾ ਦੇ ਸਾਬਕਾ ਜਿਲ੍ਹਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ ਦੀ ਅਗਵਾਈ ਹੇਠ ਕੱਢਿਆ ਗਿਆ। ਇਸ ਮੌਕੇ ਗੋਰਾ ਪਠੇਲਾ ਤੇ ਭਾਜਪਾ ਮੰਡਲ ਚਡ਼ਦੀ ਕਲਾ ਦੇ ਸਾਬਕਾ ਪ੍ਰਧਾਨ ਰਾਜਕੁਮਾਰ ਭਟੇਜਾ ਮੇਲੂ ਤੇ ਹੋਰ ਵਰਕਰਾਂ ਨੇ ਪੱਛਮੀ ਬੰਗਾਲ ’ਚ ਭਾਜਪਾ ਦੀ ਇਸ ਜਿੱਤ ਨੂੰ ਇਤਿਹਾਸਕ ਦੱਸਦਿਆਂ 2027 ’ਚ ਪੰਜਾਬ ’ਚ ਵੀ ਇਸੇ ਤਰਾਂ ਭਾਜਪਾ ਦੀ ਸਰਕਾਰ ਬਣਾਉਣ ਦਾ ਦਾਅਵਾ ਕੀਤਾ। ਇਸ ਤੋਂ ਪਹਿਲਾ ਭਾਜਪਾ ਮੰਡਲ 3 ਦੇ ਪ੍ਰਧਾਨ ਰਾਜਿੰਦਰ ਕੁਮਾਰ ਭੁਜੀਆ ਵਾਲੇ ਦੀ ਅਬੋਹਰ ਰੋਡ ਸਥਿਤ ਦੁਕਾਨ ਦੇ ਅੱਗੇ ਭਾਜਪਾ ਆਗੂਆਂ ਤੇ ਵਰਕਰਾਂ ਨੇ ਪ੍ਰਧਾਨ ਰਾਜਿੰਦਰ ਕੁਮਾਰ ਦੀ ਅਗਵਾਈ ਹੇਠ ਲੱਡੂ ਤੇ ਝਾਲਮੂਰੀ ਵੰਡੀ। ਦੱਸ ਦਈਏ ਕਿ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਝਾਲਮੂਰੀ ਖਰੀਦ ਕੇ ਖਾਧੀ ਗਈ ਸੀ ਜਿਸ ਮਗਰੋਂ ਝਾਲਮੂਰੀ ਵੀ ਚਰਚਾ ’ਚ ਆ ਗਈ ਹੈ। ਮੁਕਤਸਰ ’ਚ ਵੀ ਵਰਕਰਾਂ ਨੇ ਲੱਡੂ ਦੇ ਨਾਲ-ਨਾਲ ਝਾਲਮੂਰੀ ਵੰਡ ਕੇ ਇਸ ਜਿੱਤ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸ਼ਿਵਨੰਦਨ ਬਿੱਲੂ ਕਟਾਰੀਆ, ਮਨੀਸ਼ ਧਮੀਜਾ, ਨਵੀਨ ਕੁਮਾਰ ਨਵੀ ਮੋਰਵਾਲ, ਰਾਮ ਅਵਤਾਰ ਸਿੰਘ, ਨਰਿੰਦਰ ਸਿੰਘ, ਨਿਖਿਲ ਪਟੇਲ, ਹੀਰਾ ਲਾਲ, ਰਾਜੇਸ਼ ਕੁਮਾਰ, ਸ਼ਿਸ਼ੂ ਪਾਲ, ਹੀਰਾ ਕੁਮਾਰ, ਕ੍ਰਿਸ਼ਨ ਲਾਲ ਗਾਵੜੀ, ਰਾਜੇਸ਼ ਕਟਾਰੀਆ, ਬਬਲੂ ਪੰਜਮਨਾ, ਅਮਨ ਕੁਮਾਰ, ਰਾਜੇਸ਼ ਕੁਮਾਰ ਸਮੇਤ ਹੋਰ ਵੱਡੀ ਗਿਣਤੀ ’ਚ ਭਾਜਪਾ ਵਰਕਰ ਮੌਜੂਦ ਸਨ।