ਨਗਰ ਕੌਂਸਲ ਸਾਹਮਣੇ ਡੰਪ ਨੂੰ ਚੁੱਕਵਾਉਣ ਲਈ ਦਿੱਤਾ ਧਰਨਾ
ਭਾਜਪਾ ਵੱਲੋਂ ਨਗਰ ਕੌਂਸਲ ਦੇ ਸਾਹਮਣੇ ਲੱਗੇ ਕੂਡ਼ੇ ਦੇ ਡੰਪ ਨੂੰ ਚੁੱਕਵਾਉਣ ਲਈ ਰੋਸ ਪ੍ਰਦਰਸ਼ਨ
Publish Date: Wed, 29 Apr 2026 03:34 PM (IST)
Updated Date: Wed, 29 Apr 2026 03:37 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਭਾਰਤੀ ਜਨਤਾ ਪਾਰਟੀ ਵੱਲੋਂ ਨਗਰ ਕੌਂਸਲ ਦੇ ਸਾਹਮਣੇ ਲੱਗੇ ਕੂਡ਼ੇ ਦੇ ਡੰਪ ਨੂੰ ਚੁਕਵਾਉਣ ਦੀ ਮੰਗ ਨੂੰ ਲੈ ਕੇ ਮੰਗਲਵਾਰ ਦੀ ਦੇਰ ਸ਼ਾਮ ਰੋਸ ਪ੍ਰਦਰਸਨ ਕੀਤਾ ਗਿਆ। ਇਹ ਰੋਸ ਪ੍ਰਦਰਸ਼ਨ ਭਾਜਪਾ ਦੇ ਜਿਲਾ ਪ੍ਰਧਾਨ ਸਤੀਸ਼ ਅਸੀਜਾ ਤੇ ਸਾਬਕਾ ਜਿਲਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ ਦੀ ਸਾਂਝੀ ਅਗਵਾਈ ਹੇਠ ਹੋਇਆ। ਜਿਸ ਚ ਭਾਜਪਾ ਆਗੂਆਂ ਤੇ ਵਰਕਰਾਂ ਨੇ ਇਸ ਡੰਪ ਨੂੰ ਇੱਥੋਂ ਚੁਕਵਾਉਣ ਦੀ ਮੰਗ ਕੀਤੀ। ਬੁਲਾਰਿਆਂ ਨੇ ਕਿਹਾ ਕਿ ਇੱਥੇ ਲੰਬੇ ਸਮੇਂ ਤੋਂ ਕੂਡੇ ਦਾ ਢੇਰ ਲੱਗਿਆ ਪਿਆ ਹੈ। ਜਿਸ ਕਰਕੇ ਕੂਡ਼ਾ-ਕਰਕਟ ਸਡ਼ਕ ਤੇ ਆ ਜਾਂਦਾ ਹੈ ਤੇ ਦੁਕਾਨਦਾਰਾਂ ਤੇ ਰੇਹਡ਼ੀ ਵਾਲਿਆਂ ਦਾ ਜੀਉਣਾ ਦੂਭਰ ਹੋਇਆ ਪਿਆ ਹੈ। ਉਨਾਂ ਕਿਹਾ ਕਿ ਇਹ ਮੁੱਦਾ ਕਈ ਵਾਰ ਚੁੱਕਿਆ ਗਿਆ ਪਰ ਇਸਦੇ ਬਾਵਜੂਦ ਨਗਰ ਕੌਂਸਲ ਵੱਲੋਂ ਕੂਡ਼ੇ ਦੇ ਢੇਰ ਇੱਥੋਂ ਹਟਵਾਉਣ ਲਈ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਪ੍ਰਦਰਸ਼ਨਕਾਰੀਆਂ ਵੱਲੋਂ ਨਗਰ ਕੌਂਸਲ ਮੁਰਦਾਬਾਦ, ਐਸਡੀਐਮ ਮੁਕਤਸਰ ਮੁਰਦਾਬਾਦ, ਜਿਲਾ ਪ੍ਰਸ਼ਾਸਨ ਮੁਰਦਾਬਾਦ ਦੇ ਨਾਅਰੇ ਲਾਏ ਗਏ। ਇਸ ਮੌਕੇ ਮੰਡਲ ਚਡ਼ਦੀ ਕਲਾਂ ਦੇ ਸਾਬਕਾ ਪ੍ਰਧਾਨ ਰਾਜਕੁਮਾਰ ਭਟੇਜਾ ਮੈਲੂ, ਮੰਡਲ 3 ਦੇ ਪ੍ਰਧਾਨ ਰਾਜਿੰਦਰ ਭੁਜੀਆ, ਜਿਲਾ ਜਨਰਲ ਸੈਕਟਰੀ ਅਮਰਿੰਦਰ ਸਿੰਘ ਸੰਧੂ, ਯੁਵਾ ਮੋਰਚਾ ਦੇ ਜਿਲਾ ਪ੍ਰਧਾਨ ਹਨੀ ਕਾਉਣੀ, ਜਨਰਲ ਸੈਕਟਰੀ ਵੀਸੂ ਚੌਧਰੀ ਸਮੇਤ ਹੋਰ ਵਰਕਰ ਤੇ ਰੇਹਡ਼ੀ ਚਾਲਕ ਵੀ ਹਾਜ਼ਰ ਸਨ।