ਭਾਜਪਾ ਵੱਲੋਂ ਮਲੋਟ ਰੋਡ ’ਤੇ ‘ਮਨ ਕੀ ਬਾਤ’ ਪ੍ਰੋਗਰਾਮ ਤਹਿਤ ਕਰਵਾਇਆ ਸਮਾਗਮ
ਭਾਜਪਾ ਵੱਲੋਂ ਮਲੋਟ ਰੋਡ ਤੇ ਮਨ ਕੀ ਬਾਤ ਪ੍ਰੋਗਰਾਮ ਤਹਿਤ ਹੋਇਆ ਸਮਾਗਮ
Publish Date: Mon, 27 Apr 2026 04:23 PM (IST)
Updated Date: Mon, 27 Apr 2026 04:25 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਭਾਰਤੀ ਜਨਤਾ ਪਾਰਟੀ ਵੱਲੋਂ ਸ਼ਹਿਰ ਦੇ ਮਲੋਟ ਰੋਡ ਵਿਖੇ ਮੰਡਲ ਚਡ਼ਦੀ ਕਲਾ ਦੇ ਸਾਬਕਾ ਪ੍ਰਧਾਨ ਰਾਜ ਕੁਮਾਰ ਭਟੇਜਾ ਮੇਲੂ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਨ ਕੀ ਬਾਤ ਪ੍ਰੋਗਰਾਮ ਅਧੀਨ ਸਮਾਗਮ ਹੋਇਆ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਨ ਕੀ ਬਾਤ ਪ੍ਰੋਗਰਾਮ ਦਾ ਜਿੱਥੇ ਸਿੱਧਾ ਪ੍ਰਸਾਰਣ ਦੇਖਿਆ ਗਿਆ, ਉੱਥੇ ਹੀ ਬੁਲਾਰਿਆਂ ਨੇ ਭਾਜਪਾ ਸਰਕਾਰ ਦੀਆਂ ਉਪਲਬਧੀਆਂ ’ਤੇ ਚਾਨਣਾ ਪਾਇਆ। ਇਸ ਮੌਕੇ ਸਾਬਕਾ ਵਿਧਾਇਕ ਭਾਈ ਹਰਨਿਰਪਾਲ ਸਿੰਘ ਕੁੱਕੂ, ਪੁਸ਼ਪਿੰਦਰ ਭੰਡਾਰੀ, ਸਾਬਕਾ ਡੀਟੀਓ ਗੁਰਚਰਨ ਸਿੰਘ ਸੰਧੂ, ਮੰਡਲ ਚਡ਼ਦੀ ਕਲਾ ਦੀ ਪ੍ਰਧਾਨ ਪੂਜਾ ਕੱਕਡ਼, ਮੰਡਲ 2 ਦੇ ਪ੍ਰਧਾਨ ਹਰੀਸ਼ ਵਾਟਸ, ਮੰਡਲ 3 ਦੇ ਪ੍ਰਧਾਨ ਰਾਜਿੰਦਰ ਭੁਜੀਆ ਵਾਲੇ, ਭੰਵਰ ਲਾਲ, ਰਾਜੇਸ਼ ਮਾਹੇਸ਼ਵਰੀ, ਕਪਿਲ ਧੂਡ਼ੀਆ, ਵਿਕ੍ਰਾਂਤ ਤੇਰੀਆ, ਪਿੰਟੂ ਵਰਮਾ, ਗੌਰਵ ਛਾਬਡ਼ਾ, ਵਿਸ਼ੂ ਚੌਧਰੀ, ਹਨੀ ਕਾਉਣੀ, ਰਾਮ ਅਵਤਾਰ ਸਿੰਘ, ਸੰਦੀਪ ਸਿੰਘ, ਯੁਵਰਾਜ ਸਿੰਘ, ਕੇਵਲ ਸਿੰਘ, ਸੰਦੀਪ ਕੁਮਾਰ ਸਮੇਤ ਵੱਡੀ ਗਿਣਤੀ ’ਚ ਭਾਜਪਾ ਵਰਕਰ ਵੀ ਹਾਜ਼ਰ ਸਨ।