ਸਾਬਕਾ ਵਿਧਾਇਕ ਬਲਮਗੜ੍ਹ ਤੇ ਪਾਸ਼ਾ ਵੱਲੋਂ ਵਰਕਰ ਨਾਲ ਚਰਚਾ
ਭਾਜਪਾ ਆਗੂ ਸਾਬਕਾ ਵਿਧਾਇਕ ਬਲਮਗੜ੍ਹ ਤੇ ਪਾਸ਼ਾ ਵੱਲੋਂ ਵੱਖ-ਵੱਖ ਪਿੰਡਾਂ ’ਚ ਵਰਕਰ ਮੀਟਿੰਗਾਂ
Publish Date: Wed, 20 May 2026 04:24 PM (IST)
Updated Date: Wed, 20 May 2026 04:28 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਬਲਦੇਵ ਸਿੰਘ ਬੱਲਮਗੜ੍ਹ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਮੈਂਬਰ ਪਰਮਿੰਦਰ ਸਿੰਘ ਪਾਸ਼ਾ ਵੱਲੋਂ ਹਲਕੇ ਪਿੰਡ ਰੁਪਾਣਾ, ਖੁੰਡੇ ਹਲਾਲ, ਬੱਲਮਗੜ੍ਹ ਅਤੇ ਚਿੱਬੜਾਂਵਾਲੀ ਵਿਖੇ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਜ਼ਿਲ੍ਹਾ ਪ੍ਰਧਾਨ ਸਤੀਸ਼ ਅਸੀਜਾ, ਕੁਲਦੀਪ ਸਿੰਘ ਭੰਗੇਵਾਲਾ, ਚਰਨਜੀਤ ਸਿੰਘ ਬਰਾੜ, ਰਾਜੇਸ਼ ਪਠੇਲਾ (ਗੋਰਾ ਪਠੇਲਾ), ਗੁਰਚਰਨ ਸਿੰਘ ਸੰਧੂ (ਡੀਟੀਓ), ਰਕੇਸ਼ ਧੀਂਗੜਾ, ਭਾਈ ਰਾਹੁਲ ਸਿੱਧੂ ਅਤੇ ਪੁਸ਼ਪਿੰਦਰ ਸਿੰਘ ਭੰਡਾਰੀ ਦੀ ਰਹਿਨਮਾਈ ਹੇਠ ਮੀਟਿੰਗਾਂ ਕੀਤੀਆਂ ਗਈਆਂ। ਮੀਟਿੰਗਾਂ ਦੌਰਾਨ ਸਾਬਕਾ ਵਿਧਾਇਕ ਬਲਦੇਵ ਸਿੰਘ ਬੱਲਮਗੜ੍ਹ ਅਤੇ ਪਰਮਿੰਦਰ ਸਿੰਘ ਪਾਸ਼ਾ ਨੇ ਹਾਜ਼ਰ ਵਰਕਰਾਂ ਨਾਲ ਮੌਜੂਦਾ ਸਿਆਸੀ ਹਾਲਾਤ ਅਤੇ ਪਾਰਟੀ ਦੀਆਂ ਗਤੀਵਿਧੀਆਂ ਬਾਰੇ ਵਿਸ਼ੇਸ਼ ਵਿਚਾਰ-ਵਟਾਂਦਰਾ ਕੀਤਾ। ਟਿੰਗਾਂ ਦੌਰਾਨ ਲੋਕਾਂ ਨੇ ਪਾਰਟੀ ਲੀਡਰਸ਼ਿਪ ਨੂੰ ਪੂਰਾ ਵਿਸ਼ਵਾਸ ਦਿਵਾਇਆ ਕਿ ਉਹ ਪਾਰਟੀ ਨੂੰ ਮਜ਼ਬੂਤ ਕਰਨ ਲਈ ਪੂਰਾ ਸਮਰਥਨ ਦੇਣਗੇ। ਵਰਕਰਾਂ ਨੇ ਅਹਿਦ ਲਿਆ ਕਿ ਆਉਣ ਵਾਲੇ ਸਮੇਂ ’ਚ ਪੰਜਾਬ ਅੰਦਰ ਭਾਜਪਾ ਦੀ ਸਰਕਾਰ ਬਣਾਉਣ ਲਈ ਉਹ ਦਿਨ-ਰਾਤ ਮਿਹਨਤ ਕਰਨਗੇ। ਇਸ ਦੌਰਾਨ ਬਲਦੇਵ ਸਿੰਘ ਬੱਲਮਗੜ੍ਹ ਤੇ ਪਰਮਿੰਦਰ ਪਾਸ਼ਾ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਭਾਜਪਾ ’ਚ ਸ਼ਾਮਲ ਹੋਣ ’ਤੇ ਵਧਾਈ ਦਿੰਦਿਆਂ ਕਿਹਾ ਕਿ ਇਹ ਲੜਾਈ ਪੰਜਾਬ ਤੇ ਪੰਜਾਬੀਆਂ ਦੇ ਹੱਕਾਂ ਦੀ ਰਾਖੀ ਲਈ ਹੈ। ਇਸ ਮੌਕੇ ਪਿੰਡ ਬੱਲਮਗੜ੍ਹ ਦੇ ਜਗਜੀਤ ਸਿੰਘ, ਮੰਗਾ ਸਿੰਘ, ਜਗਸੀਰ ਸਿੰਘ, ਨਿਹਾਲ ਸਿੰਘ, ਰੇਸ਼ਮ ਸਿੰਘ, ਰਣਜੀਤ ਸਿੰਘ, ਬਲਕਾਰ ਸਿੰਘ, ਗੋਰਾ ਸਿੰਘ, ਖੁੰਡੇਹਾਲਾਲ ਤੋਂ ਨਾਨਕ ਸਿੰਘ, ਗੁਰਪ੍ਰੀਤ ਸਿੰਘ ਚੌਕੀਦਾਰ, ਸੁਰਜੀਤ ਸਿੰਘ, ਰਮਨਦੀਪ ਸਿੰਘ, ਪਿੰਡ ਰੁਪਾਣਾ ਤੋਂ ਨਿਸ਼ੂ, ਦੇਵੀ ਲਾਲ ਪਟਵਾਰੀ ਚਿੱਬੜਾਂਵਾਲੀ, ਮਨਪ੍ਰੀਤ ਸਿੰਘ, ਮਦਨ ਸਿੰਘ ਸਾਬਕਾ ਮੈਂਬਰ ਬਲਾਕ ਸੰਮਤੀ, ਗੁਰਨਾਮ ਸਿੰਘ, ਨਮਨ ਜੋਤ, ਗੁਰਪ੍ਰੀਤ ਸਿੰਘ, ਅੰਗਰੇਜ਼ ਸਿੰਘ ਚੌਕੀਦਾਰ, ਅੰਗਰੇਜ਼ ਪਟਵਾਰੀ, ਗਿਆਨੀ ਜੀਤ ਸਿੰਘ, ਦਵਿੰਦਰ ਸਿੰਘ ਖਾਲਸਾ ਤੋਂ ਇਲਾਵਾ ਹੋਰ ਵੀ ਆਗੂ ਤੇ ਵਰਕਰ ਹਾਜ਼ਰ ਸਨ।