ਪੂਰੇ ਉਤਸਾਹ ਤੇ ਵਿਸ਼ਵਾਸ਼ ਨਾਲ ਲੜਾਂਗੇ ਚੋਣਾਂ : ਮਨਪ੍ਰੀਤ ਸਿੰਘ ਬਾਦਲ
ਨਗਰ ਕੌਂਸਲ ਤੇ ਨਗਰ ਨਿਗਮ ਦੀਆਂ ਚੋਣਾਂ ਲਈ ਭਾਜਪਾ ਮੈਦਾਨ ’ਚ
Publish Date: Tue, 12 May 2026 05:43 PM (IST)
Updated Date: Tue, 12 May 2026 05:45 PM (IST)
ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਮਾਲਵਾ ਖੇਤਰ ’ਚ ਨਗਰ ਕੌਂਸਲ ਤੇ ਨਿਗਮ ਚੋਣਾਂ ਨੂੰ ਲੈਕੇ ਭਾਜਪਾ ਨੇ ਆਪਣੀਆਂ ਸਰਗਰਮੀਆਂ ਨੂੰ ਵਧਾਉਂਦਿਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸਾਬਕਾ ਖਜਾਨਾ ਮੰਤਰੀ ਤੇ ਸੀਨੀਅਰ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਨੇ ਸਿਲਸਿਲੇ ਵਾਰ ਮੀਟੰਗਾਂ ਸ਼ੁਰੂ ਕਰਦਿਆਂ ਅੱਜ ਆਪਣੇ ਗਿੱਦੜਬਾਹਾ ਸਥਿੱਤ ਦਫਤਰ ਵਿਖੇ ਪਾਰਟੀ ਦੇ ਪ੍ਰਮੁੱਖ ਵਰਕਰਾਂ ਤੇ ਆਗੂਆਂ ਨਾਲ ਮੀਟੰਗ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਭਾਵੇਂ ਇਹ ਚੋਣਾਂ ਸਥਾਨਕ ਪੱਧਰ ਦੀਆਂ ਹੁੰਦੀਆਂ ਹਨ ਪਰ ਫਿਰ ਵੀ ਭਾਜਪਾ ਦੀ ਵਿਚਾਰਧਾਰਾ ਤੇ ਪਾਰਟੀ ਏਜੰਡੇ ਨਾਲ ਜੁੜੇ ਵਰਕਰਾਂ ’ਚ ਭਾਰੀ ਉਤਸ਼ਾਹ ਹੋਣ ਕਰਕੇ ਭਾਜਪਾ ਪੂਰੇ ਉਤਸ਼ਾਹ ਤੇ ਵਿਸ਼ਵਾਸ਼ ਨਾਲ ਇਹ ਚੋਣਾਂ ਲੜੇਗੀ। ਉਨਾਂ ਕਿਹਾ ਕਿ ਇਨਾਂ ਚੋਣਾਂ ਨੂੰ ਲੈਕੇ ਪਹਿਲਾਂ ਹੀ ਮੁਕੰਮਲ ਤਿਆਰੀਆਂ ਹਨ ਅਤੇ ਅੱਜ ਤੋਂ ਹੀ ਸਿਲਸਿਲੇਵਾਰ ਮੀਟੰਗਾਂ ਕਰਕੇ ਚੋਣਾਂ ਦੀ ਰਣਨੀਤੀ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਸਮੁੱਚੇ ਪੰਜਾਬ ਤੋਂ ਇਲਾਵਾ ਮਾਲਵਾ ਖੇਤਰ ’ਚ ਵੀ ਜਮੀਨੀ ਪੱਧਰ ਤੇ ਸੰਗਠਨਾਤਿਮਕ ਢਾਂਚੇ ਨੂੰ ਮਜਬੂਤ ਕੀਤਾ ਜਾ ਰਿਹਾ ਤੇ ਪਾਰਟੀ ਨਵੇਂ ਚੇਹਰਿਆਂ ਨੂੰ ਵੀ ਵੱਡੇ ਮੌਕੇ ਦੇਵੇਗੀ। ਇਸ ਮੌਕੇ ਹਰਜੀਤ ਸਿੰਘ ਨੀਲਾ ਮਾਨ, ਹਰਬੰਸ ਸਿੰਘ ਸੱਗੂ ਸਮੇਤ ਬਹੁਤ ਸਾਰੇ ਆਗੂ ਵਰਕਰ ਮੌਜੂਦ ਸਨ।