ਭਾਜਪਾ ਨੇ ਬਾਘਾਪੁਰਾਣਾ 'ਚ ਕੀਤੀ ਬੈਠਕ
ਭਾਜਪਾ ਦੇ ਉੱਚ ਅਧਿਕਾਰੀਆਂ ਨੇ ਬਾਘਾਪੁਰਾਣਾ ਦੀ ਜਨਤਾ ਧਰਮਸ਼ਾਲਾ 'ਚ ਲੋਕਲ ਲੀਡਰਸ਼ਿਪ ਨੂੰ ਲਾਮਬੰਦ ਕਰਨ ਅਤੇ ਲੋਕਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਮੰਤਰੀ ਨਿਵਾਸਲੂ ਸੰਗਠਨ ਮਹਾਂ ਮੰਤਰੀ ਪੰਜਾਬ, ਮਹਾਂ ਮੰਤਰੀ ਬੋਹੜ ਸਿੰਘ, ਕੁਲਦੀਪ ਜ਼ੈਲਦਾਰ ਜ਼ਿਲ੍ਹਾ ਪ੍ਰਧਾਨ ਕਿਸਾਨ ਮੋਰਚਾ, ਜ਼ਿਲ੍ਹਾ ਪ੍ਰਧਾਨ ਵਿਨੈ ਸ਼ਰਮਾ ਮੋਗਾ, ਪ੍ਰਵੀਨ ਬਾਂਸਲ, ਸੁਖਨੰਦਨ ਅਗਰਵਾਲ, ਜੀਵਨ ਗੁਪਤਾ ਜਨਰਲ ਸੈਕਟਰੀ ਪੰਜਾਬ, ਵਿਜੇ ਸ਼ਰਮਾ ਸਾਬਕਾ ਜ਼ਿਲ੍ਹਾ ਪ੍ਰਧਾਨ, ਗੁਰਵਿੰਦਰ ਸਿੰਘ ਬੰਬਲ ਅਤੇ ਹੋਰ ਹਾਜ਼ਰ ਹੋਏ।
Publish Date: Sat, 19 Nov 2022 03:40 PM (IST)
Updated Date: Sat, 19 Nov 2022 03:40 PM (IST)
ਪਵਨ ਗਰਗ, ਬਾਘਾਪੁਰਾਣਾ : ਭਾਜਪਾ ਦੇ ਉੱਚ ਅਧਿਕਾਰੀਆਂ ਨੇ ਬਾਘਾਪੁਰਾਣਾ ਦੀ ਜਨਤਾ ਧਰਮਸ਼ਾਲਾ 'ਚ ਲੋਕਲ ਲੀਡਰਸ਼ਿਪ ਨੂੰ ਲਾਮਬੰਦ ਕਰਨ ਅਤੇ ਲੋਕਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਮੰਤਰੀ ਨਿਵਾਸਲੂ ਸੰਗਠਨ ਮਹਾਂ ਮੰਤਰੀ ਪੰਜਾਬ, ਮਹਾਂ ਮੰਤਰੀ ਬੋਹੜ ਸਿੰਘ, ਕੁਲਦੀਪ ਜ਼ੈਲਦਾਰ ਜ਼ਿਲ੍ਹਾ ਪ੍ਰਧਾਨ ਕਿਸਾਨ ਮੋਰਚਾ, ਜ਼ਿਲ੍ਹਾ ਪ੍ਰਧਾਨ ਵਿਨੈ ਸ਼ਰਮਾ ਮੋਗਾ, ਪ੍ਰਵੀਨ ਬਾਂਸਲ, ਸੁਖਨੰਦਨ ਅਗਰਵਾਲ, ਜੀਵਨ ਗੁਪਤਾ ਜਨਰਲ ਸੈਕਟਰੀ ਪੰਜਾਬ, ਵਿਜੇ ਸ਼ਰਮਾ ਸਾਬਕਾ ਜ਼ਿਲ੍ਹਾ ਪ੍ਰਧਾਨ, ਗੁਰਵਿੰਦਰ ਸਿੰਘ ਬੰਬਲ ਅਤੇ ਹੋਰ ਹਾਜ਼ਰ ਹੋਏ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਰਤ ਅਤੇ ਪੰਜਾਬ ਨੂੰ ਤਰੱਕੀਆਂ ਦੀਆਂ ਨਵੀਆਂ ਉਚਾਈਆਂ 'ਤੇ ਪਹੁੰਚਣਗੇ, ਕਿਉਂਕਿ ਭਾਜਪਾ ਅਜਿਹੀ ਪਾਰਟੀ ਹੈ, ਜੋ ਦੇਸ਼ ਦੇ ਹਿੱਤਾਂ ਲਈ ਹਮੇਸ਼ਾ ਕੰਮ ਕਰਦੀ ਹੈ। ਪਰਿਵਾਰਵਾਦ ਤੋਂ ਉੱਪਰ ਉੱਠ ਕੇ ਆਮ ਲੋਕਾਂ ਦੇ ਹਿੱਤਾਂ ਦੀ ਗੱਲ ਕਰਦੀ ਹੈ, ਇਹ ਪਾਰਟੀ ਸਿਰਫ ਵੋਟਾਂ ਦੇ ਸਮੇਂ ਦੌਰਾਨ ਹੀ ਲੋਕਾਂ ਵਿਚ ਨਹੀਂ ਵਿਚਰਦੀ, ਸਗੋਂ ਹਰ ਵੱਲੋਂ ਦੇਸ਼ ਦੇ ਨਾਲ ਹਿੱਤਾਂ ਲਈ ਹਮੇਸ਼ਾ ਕੰਮ ਕਰਦੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨਾਲ ਜੋ ਵਾਅਦੇ ਕੀਤੇ ਸੀ ਕਿ 1000 ਰੁਪਏ ਹਰ ਮਹੀਨਾ ਅੌਰਤਾਂ ਦੇ ਖਾਤੇ 'ਚ ਆਉਣਗੇ, ਪਰ ਹੁਣ ਤਕ ਇਕ ਵੀ ਪੈਸਾ ਖਾਤੇ ਵਿਚ ਨਹੀਂ ਆਇਆ, ਉਹ ਸਾਰੇ ਦੇ ਸਾਰਾ ਝੂਠ ਸਾਬਿਤ ਹੋਈਆ ਹੈ। ਇਹ ਸਰਕਾਰ ਲੋਕਾਂ ਦੀਆਂ ਜੇਬਾਂ ਲੁੱਟਣ ਲੱਗੀ ਹੋਈ ਹੈ ਅਤੇ ਨਸ਼ਿਆਂ ਦਾ ਕਾਰੋਬਾਰ ਕਰਨ ਲੱਗੀ ਹੋਈ ਹੈ। ਇਸ ਮੌਕੇ ਪ੍ਰਧਾਨ ਪੇ੍ਮਪਾਲ, ਰਾਮ ਤੀਰਥ ਗੁੰਬਰ, ਪਵਨ ਸ਼ਰਮਾ, ਲਖਨ ਸ਼ਰਮਾ, ਅਮਰਦਾਸ ਗੋਇਲ, ਨੱਥਾ ਸਿੰਘ, ਮੰਗਤ ਰਾਏ, ਚਮਨ ਲਾਲ, ਰਾਮ ਬਾਂਸਲ, ਰਾਜ ਹੰਸ, ਗੁਰਵਿੰਦਰ ਸਿੰਘ ਬੱਬਲ, ਦੀਪਕ ਤਲਵਾੜ, ਬਲਜੀਤ ਸਿੰਘ, ਨਵਦੀਪ ਤਲਵਾੜ, ਜਿੰਦਰ ਸਿੰਗਲਾ, ਅੱਜ ਪੂਰੀ, ਅਸ਼ਵਨੀ ਸ਼ਰਮਾ, ਮੁਨੀਸ਼ ਗਰਗ ਟੀਨੀ ਅਤੇ ਹੋਰ ਮੌਜੂਦ ਸਨ।