ਕੇਂਦਰ ’ਚ ਝੂਠ ਤੇ ਜੁਮਲੇਬਾਜ਼ੀਆਂ ਦੀ ਸਰਕਾਰ : ਹਨੀ ਫੱਤਣਵਾਲਾ
ਪਿਛਲੇ ਦਿਨੀਂ ਦੂਜੇ ਰਾਜਾਂ ’ਚ ਹੋਈਆਂ ਚੋਣਾਂ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿ ਰਹੇ ਸਨ ਕਿ ਭਾਰਤ ਦੇਸ਼ ਦੀ ਆਰਥਿਕਤਾ ਬਹੁਤ ਵਧੀਆ ਹੈ। ਪ੍ਰੰਤੂ ਚੋਣਾਂ ਮਗਰੋਂ ਕੇਂਦਰ ਦੀ ਭਾਜਪਾ ਸਰਕਾਰ ਨੇ ਡੀਜ਼ਲ ਪੈਟਰੋਲ ਸੀਐਨਜੀ ਦੇ ਰੇਟਾਂ ’ਚ ਭਾਰੀ ਵਾਧਾ ਕਰਕੇ ਦੇਸ਼ ਦੀ ਜਨਤਾ ਉਪਰ ਬਹੁਤ ਵੱਡਾ ਬੋਝ ਪਾਇਆ ਹੈ।
Publish Date: Mon, 25 May 2026 04:36 PM (IST)
Updated Date: Mon, 25 May 2026 05:33 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਪਿਛਲੇ ਦਿਨੀਂ ਦੂਜੇ ਰਾਜਾਂ ’ਚ ਹੋਈਆਂ ਚੋਣਾਂ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿ ਰਹੇ ਸਨ ਕਿ ਭਾਰਤ ਦੇਸ਼ ਦੀ ਆਰਥਿਕਤਾ ਬਹੁਤ ਵਧੀਆ ਹੈ। ਪ੍ਰੰਤੂ ਚੋਣਾਂ ਮਗਰੋਂ ਕੇਂਦਰ ਦੀ ਭਾਜਪਾ ਸਰਕਾਰ ਨੇ ਡੀਜ਼ਲ ਪੈਟਰੋਲ ਸੀਐਨਜੀ ਦੇ ਰੇਟਾਂ ’ਚ ਭਾਰੀ ਵਾਧਾ ਕਰਕੇ ਦੇਸ਼ ਦੀ ਜਨਤਾ ਉਪਰ ਬਹੁਤ ਵੱਡਾ ਬੋਝ ਪਾਇਆ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ੋ੍ਮਣੀ ਅਕਾਲੀ ਦਲ ਦੇ ਸਾਬਕਾ ਜਨਰਲ ਸਕੱਤਰ ਜਗਜੀਤ ਸਿੰਘ ਬਰਾੜ ਹਨੀ ਫੱਤਣਵਾਲਾ ਨੇ ਆਪਣੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਹਮੇਸ਼ਾ ਹੀ ਅਜਿਹੇ ਫੈਸਲੇ ਕਰਕੇ ਆਮ ਲੋਕਾਂ ਨੂੰ ਦੁਵਿਧਾ ’ਚ ਪਾਇਆ ਹੈ ਤੇ ਲੋਕਾਂ ਨਾਲ ਧੱਕਾ ਕੀਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਂਝ ਤਾਂ ਲੋਕਾਂ ਨੂੰ ਕਹਿ ਰਹੇ ਹਨ ਕਿ ਡੀਜ਼ਲ ਪੈਟਰੋਲ ਦੀ ਵਰਤੋਂ ਘੱਟ ਕਰੋ, ਖਰੀਦੋ ਫਰੋਖਤ ਨਾ ਕਰੋ ਤੇ ਸੋਨਾ ਆਦਿ ਨਾ ਖਰੀਦ ਕਰੋ ਤੇ ਵਿਦੇਸ਼ਾਂ ਵਿਚ ਨਾ ਜਾਓ ਪਰ ਆਪ ਹੁਣ ਵਿਦੇਸ਼ੀ ਦੌਰੇ ਤੇ ਗਏ ਹੋਏ ਹਨ। ਹਨੀ ਫੱਤਣਵਾਲਾ ਨੇ ਕਿਹਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਹੀ ਵੱਡੇ ਵੱਡੇ ਝੂਠ ਬੋਲ ਕੇ ਲੋਕਾਂ ਗੁੰਮਰਾਹ ਕਰ ਰਿਹਾ ਹੈ। ਉਨ੍ਹਾਂ ਕੇਂਦਰ ਸਰਕਾਰ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕਰਦਿਆਂ ਕੇਂਦਰ ਸਰਕਾਰ ਦੇ ਲੀਡਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਇਸ ਫੈਸਲੇ ਦਾ ਵਿਰੋਧ ਕਰਨ ਤਾਂ ਜੋ ਇਹ ਫੈਸਲਾ ਵਾਪਿਸ ਲਿਆ ਜਾ ਸਕੇ। ਇਸ ਮੌਕੇ ਭੁਪਿੰਦਰ ਸਿੰਘ ਚੜੇਵਾਨ ਸਾਬਕਾ ਪ੍ਰਧਾਨ ਬਾਰ ਕੌਂਸਲ ਮੁਕਤਸਰ, ਜਗਵੰਤ ਸਿੰਘ ਲੰਬੀ ਢਾਬ ਤੇ ਟੇਕ ਚੰਦ ਬੱਤਰਾ ਵੀ ਹਾਜਰ ਸਨ।