ਮਾਤਾ ਬਗਲਾਮੁਖੀ ਜੀ ਦੀ ਜੈਅੰਤੀ ਧੂਮਧਾਮ ਨਾਲ ਮਨਾਈ
ਮੋਗਾ ਸ਼ਹਿਰ ਦੇ ਰਾਮਗੰਜ ਮੰਡੀ ਗਲੀ
Publish Date: Sun, 26 Apr 2026 03:39 PM (IST)
Updated Date: Mon, 27 Apr 2026 04:01 AM (IST)
ਵਕੀਲ ਮਹਿਰੋਂ ਪੰਜਾਬੀ ਜਾਗਰਣ ਮੋਗਾ: ਮੋਗਾ ਸ਼ਹਿਰ ਦੇ ਰਾਮਗੰਜ ਮੰਡੀ ਗਲੀ ਨੰਬਰ 1 ਵਿਖੇ ਸਥਿਤ ਬ੍ਰਹਮ ਗਿਆਨੀ ਸੰਤ ਗੁਰਦੇਵ ਸਿੰਘ ਗਿੱਲ (ਇੰਗਲੈਂਡ ਵਾਲਿਆਂ) ਦੇ ਤਪ ਅਸਥਾਨ ‘ਤੇ ਮਾਤਾ ਬਗਲਾਮੁਖੀ ਜੀ ਦੀ ਪਾਵਨ ਜਯੰਤੀ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ। ਇਹ ਧਾਰਮਿਕ ਸਮਾਗਮ ਮੁੱਖ ਸੇਵਾਦਾਰ ਵਿਜੇ ਸ਼ੈਰੀ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ। ਇਸ ਮੌਕੇ ਮਾਤਾ ਜੀ ਦੇ ਦਰਬਾਰ ਵਿਚ ਵਿਸ਼ੇਸ਼ ਪੂਜਾ-ਅਰਚਨਾ, ਹਵਨ-ਯੱਗ ਅਤੇ ਰੂਹਾਨੀ ਭਜਨ-ਕੀਰਤਨ ਕਰਵਾਇਆ ਗਿਆ। ਭਗਤਾਂ ਨੇ ਸ਼ਰਧਾ ਭਾਵ ਨਾਲ ਮਾਤਾ ਬਗਲਾਮੁਖੀ ਦੇ ਚਰਨਾਂ ਵਿਚ ਨਮਨ ਕਰਦੇ ਹੋਏ ਦੇਸ਼ ਦੀ ਤਰੱਕੀ, ਸਮਾਜ ਦੀ ਖੁਸ਼ਹਾਲੀ ਅਤੇ ਆਪਣੇ ਪਰਿਵਾਰਾਂ ਦੀ ਭਲਾਈ ਲਈ ਅਰਦਾਸਾਂ ਕੀਤੀਆਂ। ਵਿਜੇ ਸ਼ੈਰੀ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਮਾਤਾ ਬਗਲਾਮੁਖੀ ਜੀ ਦੀ ਅਪਾਰ ਮਹਿਮਾ ਬਾਰੇ ਚਾਨਣ ਪਾਇਆ। ਸਮਾਗਮ ਦੇ ਅੰਤ ਵਿਚ ਸੰਗਤਾਂ ਲਈ ਵਿਸ਼ਾਲ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ। ਇਸ ਮੌਕੇ ਅਰਜਨ ਕੁਮਾਰ ਪ੍ਰਧਾਨ , ਰੀਮਾ ਰਾਨੀ ਪ੍ਰਧਾਨ, ਰੀਤੂ ਖੀਪਲ ਪ੍ਰਧਾਨ, ਬਾਬਾ ਬਲਵਿੰਦਰ ਕੌਰ, ਮਾਤਾ ਨੀਲਮ ਰਾਣੀ ਅਤੇ ਜੀਵਨ ਸਿੰਘ ਸਮੇਤ ਹੋਰ ਸੇਵਾਦਾਰਾਂ ਨੇ ਪ੍ਰੋਗਰਾਮ ਦੀ ਸਫਲਤਾ ਲਈ ਵਿਸ਼ੇਸ਼ ਯੋਗਦਾਨ ਪਾਇਆ।