ਟਰੱਕ ਦੀ ਟੱਕਰ ਨਾਲ ਬਾਈਕ ਸਵਾਰ ਦੀ ਮੌਕੇ ’ਤੇ ਮੌਤ
ਟਰੱਕ ਦੀ ਟੱਕਰ ਨਾਲ ਬਾਈਕ ਸਵਾਰ ਦੀ ਮੌਕੇ ’ਤੇ ਮੌਤ
Publish Date: Sun, 03 May 2026 06:09 PM (IST)
Updated Date: Mon, 04 May 2026 04:11 AM (IST)
ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸ਼ਨੀਵਾਰ ਦੇਰ ਰਾਤ ਕਰੀਬ 9 ਵਜੇ ਟਰੱਕ ਆਰਜੇ 14 ਜੀਪੀ 8364 ਅਤੇ ਪਲੈਟੀਨਾ ਬਾਈਕ ਪੀਬੀ 30ਐਮ2268 ਦੀ ਟੱਕਰ ’ਚ ਬਾਈਕ ਸਵਾਰ ਦੀ ਮੌਕੇ ’ਤੇ ਹੋਈ ਮੌਤ। ਪੁਲਿਸ ਚੌਂਕੀ ਰੁਪਾਣਾ ਦੇ ਨਜ਼ਦੀਕ ਮਲੋਟ ਰੋਡ ’ਤੇ ਹੋਈ ਉਕਤ ਘਟਨਾ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਜਾਣਕਾਰੀ ਮਿਲਣ ਤੇ ਮੌਕੇ ’ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਮੁਕਤਸਰ ਪਹੁੰਚਾਇਆ। ਖ਼ਬਰ ਲਿਖੇ ਜਾਣ ਤੱਕ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਸੀ। ਰੁਪਾਣਾ ਪੁਲਿਸ ਚੌਕੀ ਵੱਲੋਂ ਫਰਾਰ ਹੋਏ ਟਰੱਕ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।