- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭੋਲੇ ਦੀ ਫੌਜ ਮਲੋਟ ਵੱਲੋਂ ਸੀਐਚਸੀ ਦੋਦਾ ਨੂੰ 5 ਪੱਖੇ ਦਾਨ

ਦਵਿੰਦਰ ਬਾਘਲਾ, ਪੰਜਾਬੀ ਜਾਗਰਣ, ਦੋਦਾ : ਭੋਲੇ ਦੀ ਫੌਜ ਮਲੋਟ ਵੱਲੋਂ ਸੀਐਚਸੀ ਦੋਦਾ ਨੂੰ 5 ਪੱਖੇ ਦਾਨ ਵਜੋਂ ਦਿੱਤੇ ਗਏ। ਇਕ ਪੱਖਾ ਭੋਲੇ ਦੀ ਫੌਜ ਦੇ ਪ੍ਰਧਾਨ ਕੌਸ਼ਲ ਗਰੋਵਰ, ਇਕ ਪੱਖਾ ਜੱਜ ਭਾਈ ਰਾਖੀ ਵਾਲੇ ਨੇ ਆਪਣੇ ਪਿਤਾ ਮਨੀਸਵਰ ਜੁਨੇਜਾ ਦੀ ਯਾਦ ਵਿੱਚ, ਇਕ ਪੱਖਾਂ ਦੀਪਕ ਸੌਡਾ ਜੀ ਭਗਤ ਮਹਾਂਦੇਵ ਨੇ ਆਪਣੇ ਪਿਤਾ ਬਲਦੇਵ ਰਾਜ ਸੌਡਾ ਦੀ ਯਾਦ ਵਿੱਚ ਅਤੇ ਇਸਤੋਂ ਇਲਾਵਾ 2 ਪੱਖੇ ਗੁਪਤ ਦਾਨ ਦਿੱਤੇ ਗਏ। ਇਸ ਮੌਕੇ ਮਾਣਯੋਗ ਡਾਕਟਰ ਸੁਨੀਲ ਬਾਂਸਲ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਅਤੇ ਡਾਕਟਰ ਮਿਰਨਾਲ ਬਾਂਸਲ ਸੀਨੀਅਰ ਮੈਡੀਕਲ ਅਫ਼ਸਰ ਸੀਐਚਸੀ ਦੋਦਾ ਵਲੋਂ ਸੀਐਚਸੀ ਦੋਦਾ ਵਿਖੇ ਪੱਖੇ ਦਾਨ ਕਰਨ ਤੇ ਭੋਲੇ ਦੀ ਫੌਜ ਮਲੋਟ ਦੇ ਪ੍ਰਧਾਨ ਅਤੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾਕਟਰ ਸਾਕਸ਼ੀ ਪਠੇਲਾ, ਗਗਨਦੀਪ ਸਿੰਘ, ਗੌਰਵ ਕੁਮਾਰ, ਸੁਖਵਿੰਦਰ ਸਿੰਘ ਦੋਦਾ ਹਾਜ਼ਰ ਸਨ।