ਨਿਸ਼ਾ ਧੀਰ ਨਮਿੱਤ ਸਹਿਜ ਪਾਠ ਦਾ ਭੋਗ ਭਲਕੇ
ਸਵ. ਨਿਸ਼ਾ ਧੀਰ ਦੇ ਨਮਿੱਤ ਸ੍ਰੀ ਸਹਿਜ ਪਾਠ ਦਾ ਭੋਗ 3 ਮਈ ਨੂੰ
Publish Date: Fri, 01 May 2026 07:00 PM (IST)
Updated Date: Fri, 01 May 2026 07:02 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਸਰਕਾਰੀ ਠੇਕੇਦਾਰ ਪ੍ਰਦੀਪ ਧੀਰ ਨੂੰ ਉਸ ਸਮੇਂ ਡੂੰਘਾ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਧਰਮਪਤਨੀ ਨਿਸ਼ਾ ਧੀਰ ਦਾ ਦੇਹਾਂਤ ਹੋ ਗਿਆ। ਸਵ. ਨਿਸ਼ਾ ਧੀਰ ਦੀ ਬੇਵਕਤੀ ਮੌਤ ’ਤੇ ਸ਼ਹਿਰ ਦੀਆਂ ਸਮੂਹ ਸਮਾਜਸੇਵੀ ਸੰਸੰਥਾਵਾਂ, ਰਾਜਨੀਤਿਕ ਪਾਰਟੀ ਦੇ ਆਗੂਆਂ ਅਤੇ ਵਪਾਰਕ ਜੱਥੇਬੰਦੀਆਂ ਨੇ ਧੀਰ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਵ. ਨਿਸ਼ਾ ਧੀਰ ਦੇ ਨਮਿੱਤ ਸ੍ਰੀ ਸਹਿਜ ਪਾਠ ਦਾ ਭੋਗ 3 ਮਈ ਦਿਨ ਐਤਵਾਰ ਨੂੰ ਬਾਅਦ ਦੁਪਹਿਰ 12 ਤੋਂ 1 ਵਜੇ ਤੱਕ ਮਹਾਰਾਜਾ ਅਗਰਸੈਨ ਧਰਮਸ਼ਾਲਾ ਨੇੜੇ ਵਾਟਰ ਵਰਕਸ ਗਿੱਦੜਬਾਹਾ ਵਿਖੇ ਪਵੇਗਾ।