ਭਾਜਪਾ ਵੱਲੋਂ 18 ਵਾਰਡਾਂ ਲਈ ਨਾਮਜ਼ਦਗੀਆਂ ਦਾਖ਼ਲ
ਭਾਰਤੀ ਜਨਤਾ ਪਾਰਟੀ ਨੇ 18 ਵਾਰਡਾਂ ਲਈ ਨਾਮਜਦਗੀਆਂ ਦਾਖਲ ਕੀਤੀਆਂ
Publish Date: Sat, 16 May 2026 05:59 PM (IST)
Updated Date: Sat, 16 May 2026 06:00 PM (IST)
ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਨਗਰ ਕੌਂਸਲ ਗਿੱਦੜਬਾਹਾ ਦੀਆਂ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਵੱਲੋਂ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਸਿੰਘ ਦੀ ਅਗਵਾਈ ’ਚ 19 ਵਾਰਡਾਂ ’ਚੋਂ 18 ਵਾਰਡਾਂ ’ਚ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ ਤੇ ਇੰਨਾਂ ਸਾਰਿਆਂ ਵੱਲੋਂ ਨਾਮਜ਼ਦਗੀ ਕਾਗਜ ਦਾਖਲ ਕੀਤੇ ਗਏ ਹਨ। ਜਿਲ੍ਹਾ ਮੀਤ ਪ੍ਰਧਾਨ ਦਿਨੇਸ਼ ਸਿੰਗਲਾ ਬੌਬੀ ਨੇ ਦੱਸਿਆ ਕਿ ਵਾਰਡ ਨੰ 1 ’ਚੋਂ ਜਗਦੀਪ ਕੌਰ, ਵਾਰਡ ਨੰ 2 ’ਚੋਂ ਸੁਰਜੀਤ ਸਿੰਘ, ਵਾਰਡ ਨੰ 3 ’ਚੋਂ ਜਿਓਤੀ, ਵਾਰਡ ਨੰ 4 ’ਚੋਂ ਮਨੋਜ ਕੁਮਾਰ, ਵਾਰਡ ਨੰ 5 ’ਚੋਂ ਮੰਜੂ ਰਾਣੀ, ਵਾਰਡ ਨੰ 6 ’ਚੋਂ ਗੁਰਪ੍ਰੀਤ ਸਿੰਘ, ਵਾਰਡ ਨੰ 7 ’ਚੋਂ ਕਾਂਤਾ ਦੇਵੀ, ਵਾਰਡ ਨੰ 8 ’ਚੋਂ ਕਮਲਜੀਤ ਮਸੌਣ, ਵਾਰਡ ਨੰ 9 ’ਚੋਂ ਮਨਦੀਪ ਕੌਰ, ਵਾਰਡ ਨੰ 10 ’ਚੋਂ ਚਰਨਜੀਤ ਸਿੰਘ, ਵਾਰਡ ਨੰ 12 ’ਚੋਂ ਪ੍ਰੇਮ ਕੁਮਾਰ, ਵਾਰਡ ਨੰ 13 ’ਚੋਂ ਗੋਲੋ, ਵਾਰਡ ਨੰ 14 ’ਚੋਂ ਰਾਜਪਾਲ, ਵਾਰਡ ਨੰ 15 ’ਚੋਂ ਪਾਇਲ ਰਾਣੀ, ਵਾਰਡ ਨੰ 16 ’ਚੋਂ ਓਮ ਪ੍ਰਕਾਸ਼, ਵਾਰਡ ਨੰ 17 ’ਚੋਂ ਲੀਲਾ ਦੇਵੀ, ਵਾਰਡ ਨੰ 18 ’ਚੋਂ ਪ੍ਰਭਜੋਤ ਸਿੰਘ ਤੇ ਵਾਰਡ ਨੰ 19 ’ਚੋਂ ਸੰਧਿਆ ਜਿੰਦਲ ਵੱਲੋਂ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕੀਤੇ ਗਏ ਹਨ। ਇਸ ਮੌਕੇ ਐਡਵੋਕੇਟ ਪਿਰਤਪਾਲ ਸ਼ਰਮਾ, ਹਰਜੀਤ ਸਿੰਘ ਨੀਲਾ ਮਾਨ ਤੋਂ ਇਲਾਵਾ ਆਗੂ ਦੇ ਵਰਕਰ ਹਾਜ਼ਰ ਸਨ।