ਭਾਕਿਯੂ ਕਾਦੀਆਂ ਨੇ ਨਿਗਰਾਨ ਇੰਜੀਨੀਅਰ ਨੂੰ ਸੌਂਪਿਆ ਚੇਅਰਮੈਨ ਦੇ ਨਾਂ ਮੰਗ ਪੱਤਰ
ਭਾਕਿਯੂ ਕਾਦੀਆਂ ਨੇ ਨਿਗਰਾਨ ਇੰਜੀਨੀਅਰ ਨੂੰ ਸੌਂਪਿਆ ਚੇਅਰਮੈਨ ਦੇ ਨਾਂ ਮੰਗ ਪੱਤਰ
Publish Date: Tue, 28 Apr 2026 06:22 PM (IST)
Updated Date: Tue, 28 Apr 2026 06:25 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਜਨਰਲ ਸਕੱਤਰ ਜਗਦੇਵ ਸਿੰਘ ਕਾਨਿਆਂਵਾਲੀ ਅਤੇ ਜ਼ਿਲ੍ਹਾ ਪ੍ਰਧਾਨ ਹਰਮਨਦੀਪ ਸਿੰਘ ਬਾਂਮ ਅਤੇ ਸਮੂਹ ਕਿਸਾਨਾਂ ਵੱਲੋਂ ਮੰਗਲਵਾਰ ਨੂੰ ਨਿਗਰਾਨ ਇੰਜੀਨੀਅਰ ਪਾਵਰਕਾਮ ਸ੍ਰੀ ਮੁਕਤਸਰ ਸਾਹਿਬ ਰਾਹੀਂ ਇੱਕ ਮੰਗ ਪੱਤਰ ਚੇਅਰਮੈਨ ਪੀਐਸਪੀਸੀਐਲ ਪਟਿਆਲਾ ਨੂੰ ਦਿੱਤਾ ਗਿਆ। ਜਿਸ ਵਿਚ ਕਿਸਾਨਾਂ ਨੇ ਮੰਗ ਕੀਤੀ ਕਿ ਪੇਂਡੂ ਖੇਤਰਾਂ ’ਚ ਬਿਜਲੀ ਨੂੰ ਲੱਗਣ ਵਾਲੇ ਕੱਟਾਂ ਨੂੰ ਤੁਰੰਤ ਰੋਕਿਆ ਜਾਵੇ, ਪੇਂਡੂ ਖੇਤਰ ਨੂੰ ਲਗਾਤਾਰ 24 ਘੰਟੇ ਬਿਜਲੀ ਦਿੱਤੀ ਜਾਵੇ, ਬਿਜਲੀ ਸਪਲਾਈ ਨੂੰ ਨਿਰਵਿਘਨ ਯਕੀਨੀ ਬਣਾਇਆ ਜਾਵੇ, ਬਿਜਲੀ ਦੀ ਨਿਰਵਿਘਨ ਸਪਲਾਈ ਨੂੰ ਚਾਲੂ ਰੱਖਣ ਲਈ ਵਾਧੂ ਬਿਜਲੀ ਦਾ ਪ੍ਰਬੰਧ ਕੀਤਾ ਜਾਵੇ, ਸਬਜੀਆਂ ਹਰਾ ਚਾਰਾ ਤੇ ਸਾਉਣੀ ਦੀਆਂ ਹੋਰ ਬੀਜੀਆਂ ਜਾਣ ਵਾਲੀਆਂ ਫਸਲਾਂ ਲਈ ਖੇਤੀ ਮੋਟਰਾਂ ਚਲਾਉਣ ਵਾਸਤੇ ਰੋਜਾਨਾ ਦਿਨ ਸਮੇਂ ਲਗਾਤਾਰ ਅੱਠ ਘੰਟੇ ਬਿਜਲੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ, ਬਿਜਲੀ ਸਪਲਾਈ ਦੌਰਾਨ ਕਿਸੇ ਵੀ ਕਿਸਮ ਦਾ ਨੁਕਸ ਪੈਣ ਦੀ ਸੂਰਤ ’ਚ ਤੁਰੰਤ ਮੁਰੰਮਤ ਕਰਵਾ ਕੇ ਬਿਜਲੀ ਸਪਲਾਈ ਨੂੰ ਚਲਾਇਆ ਜਾਵੇ। ਇਸ ਮੌਕੇ ਕਿਸਾਨ ਆਗੂ ਦਵਿੰਦਰ ਸਿੰਘ ਭੰਗੇਵਾਲਾ, ਸੁਰਜੀਤ ਸਿੰਘ ਰੁਪਾਣਾ ਦਰਸ਼ਨ ਸਿੰਘ, ਗੁਰਭੇਜ ਸਿੰਘ, ਬਲਕਰਨ ਸਿੰਘ, ਸ਼ਵਿੰਦਰ ਸਿੰਘ ਰੁਪਾਣਾ, ਅਵਤਾਰ ਸਿੰਘ ਫੂਲੇਵਾਲਾ, ਜਰਨੈਲ ਸਿੰਘ, ਜਲੌਰ ਸਿੰਘ ਚੌਂਤਰਾ, ਇਕਬਾਲ ਸਿੰਘ ਭੁੱਟੀਵਾਲਾ, ਯਾਦਵਿੰਦਰ ਸਿੰਘ ਖੱਪਿਆਂਵਾਲੀ, ਕੁਲਵੰਤ ਸਿੰਘ ਫੂਲੇਵਾਲਾ, ਗੁਰਚਰਨ ਸਿੰਘ ਫੂਲੇਵਾਲਾ, ਹਰਭਜਨ ਸਿੰਘ ਥਰਾਜਵਾਲਾ, ਸ਼ਮਿੰਦਰ ਸਿੰਘ, ਚਰਨਜੀਤ ਸਿੰਘ, ਰੇਸ਼ਮ ਸਿੰਘ, ਸਰਾਵਾਂ ਬੋਦਲਾ, ਗੁਰਜੀਤ ਸਿੰਘ ਅਬੁਲਖੁਰਾਣਾ, ਹਰਪਾਲ ਸਿੰਘ ਅਬੁਲਖੁਰਾਣਾ, ਸ਼ਮਸ਼ੇਰ ਸਿੰਘ ਅਕਾਲਗੜ੍ਹ, ਦਲਜੀਤ ਸਿੰਘ ਅਕਾਲਗੜ, ਪ੍ਰੇਮਜੀਤ ਸਿੰਘ ਅਕਾਲਗੜ, ਪੂਰਨ ਸਿੰਘ ਡੱਬਵਾਲੀ ਢਾਬ, ਗੁਰਚਰਨ ਸਿੰਘ, ਸੁਰਿੰਦਰ ਸਿੰਘ ਥਰਾਜਵਾਲਾ, ਬਚਿੱਤਰ ਸਿੰਘ ਭਗਵਾਨਪੁਰਾ, ਸਾਂਝਾ ਰਾਮ ਭਗਵਾਨਪੁਰਾ, ਲੱਖਾ ਸਿੰਘ ਥਰਾਜਵਾਲਾ, ਬਿੰਦਰ ਸਿੰਘ ਫੂਲੇਵਾਲਾ, ਯੁਧਵੀਰ ਸਿੰਘ ਸ਼ਾਮਿਲ ਸਨ।