ਆਦੇਸ਼ ਕਾਲਜ ਮਚਾਕੀ ਕਲਾਂ ਦੇ ਵਿਹੜੇ ਲੱਗੀਆਂ ਵਿਸਾਖੀ ਦੀਆਂ ਰੌਣਕਾਂ
ਆਦੇਸ਼ ਕਾਲਜ ਮਚਾਕੀ ਕਲਾਂ ਦੇ ਵਿਹੜੇ ਲੱਗੀਆਂ ਵਿਸਾਖੀ ਦੀਆਂ ਰੌਣਕਾਂ
Publish Date: Fri, 17 Apr 2026 04:34 PM (IST)
Updated Date: Sat, 18 Apr 2026 04:01 AM (IST)
ਅਰਸ਼ਦੀਪ ਸੋਨੀ ਪੰਜਾਬੀ ਜਾਗਰਣ ਸਾਦਿਕ: ਆਦੇਸ਼ ਇੰਸਟੀਟਿਊਟ ਆਫ਼ ਹਾਈਅਰ ਸਟੱਡੀਜ਼ ਮਚਾਕੀ ਕਲਾਂ, ਫਰੀਦਕੋਟ ਵਿਖੇ ਵਿਸਾਖੀ ਦਾ ਤਿਉਹਾਰ ਸੀ.ਐਮ.ਡੀ ਜਨਜੀਤਪਾਲ ਸਿੰਘ ਸੇਖੋਂ, ਐਮ.ਡੀ.ਜਰਮਨਜੀਤ ਸਿੰਘ ਸੰਧੂ, ਡਾਇਰੈਕਟਰ ਐਸ.ਪੀ. ਮੌਗਾਂ, ਪ੍ਰਿੰਸੀਪਲ ਡਾ. ਅਮਰਦੀਪ ਸਿੰਘ ਵਿਰਕ ਦੀ ਅਗਵਾਈ ਵਿੱਚ ਮਨਾਇਆ ਗਿਆ। ਇਸ ਮੌਕੇ ਡਾਇਰੈਕਟਰ ਆਦੇਸ਼ ਗਰੁੱਪ ਇੰਜੀ. ਗੁਰਫਤਿਹ ਸਿੰਘ ਗਿੱਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸੀ.ਐਮ.ਡੀ ਜਨਜੀਤਪਾਲ ਸਿੰਘ ਸੇਖੋਂ ਨੇ ਵਿਸਾਖੀ ਦੇ ਤਿਉਹਾਰ ਬਾਰੇ ਵਿਦਿਆਰਥੀਆਂ ਨੂੰ ਵਿਸਥਾਰਪੂਰਵਕ ਜਾਣੂ ਕਰਵਾਇਆ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਅਤੇ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕੀਤੇ ਗਏ। ਗੁਰਫਤਿਹ ਸਿੰਘ ਗਿੱਲ ਨੇ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਹੌਸਲਾਂ ਅਫਜਾਈ ਕੀਤੀ ਅਤੇ ਉਹਨਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ। ਅੰਤ ਵਿੱਚ ਡਾਇਰੈਕਟਰ ਐਸ.ਪੀ.ਮੌਗਾਂ ਨੇ ਮੁੱਖ ਮਹਿਮਾਨ, ਸਮੂਹ ਸਟਾਫ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ । ਇਸ ਮੌਕੇ ਪ੍ਰਿੰਸੀਪਲ ਪ੍ਰੀਤਇੰਦਰ ਕੌਰ ਗੌੰਦਾਰਾ (ਪੀ.ਡੀ.ਸੀ), ਪ੍ਰਿੰਸੀਪਲ ਸੁਖਵਿੰਦਰ ਕੌਰ (ਏਮਸ, ਮੁਕਤਸਰ), ਪ੍ਰਿੰਸੀਪਲ ਇੰਜ.ਗੁਰਜੀਤ ਸਿੰਘ ਗਾਂਧੀ (ਮਾਲਵਾ, ਕਾਲਜ), ਸਾਰੇ ਕਾਲਜਾਂ ਦਾ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।