ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਨੇ ਕਰਵਾਇਆ ਸੈਮੀਨਾਰ
ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਵੱਲੋਂ ਕਰਵਾਇਆ ਗਿਆ ਜਾਗਰੂਕਤਾ ਸੈਮੀਨਾਰ
Publish Date: Tue, 05 May 2026 04:51 PM (IST)
Updated Date: Wed, 06 May 2026 04:05 AM (IST)

ਵਾਤਾਵਰਨ ਬਚਾਉਣ ਦੇ ਨਾਹਰਿਆਂ ਨਾਲ ਕੀਤਾ ਜਾਗਰੂਕ ਹੁਣ ਵਿਦਿਆਰਥੀਆਂ ਕੋਲ ਵੱਡੇ ਅਫਸਰ ਬਨਣ ਦੇ ਸੁਨਹਿਰੀ ਮੌਕੇ : ਸਪੀਕਰ ਸੰਧਵਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਵੱਲੋਂ ਗਰੁੱਪ ਆਫ ਫੈਮਿਲੀਜ਼ ਬਰੈਂਪਟਨ (ਕੈਨੇਡਾ) ਦੇ ਸਹਿਯੋਗ ਨਾਲ ਜਾਗਾਂਗੇ ਜਗਾਵਾਂਗੇ-ਵਾਤਾਵਰਨ ਬਚਾਵਾਂਗੇ’ ਨਾਅਰੇ ਹੇਠ ਪਿੰਡ ਸੰਧਵਾਂ ਦੇ ਭਾਈ ਕਿਸ਼ਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਏ ਗਏ ਜਾਗਰੂਕਤਾ ਸੈਮੀਨਾਰ ਵਿੱਚ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਆਪਣੇ ਸੰਬੋਧਨ ਵਿੱਚ ਸਪੀਕਰ ਸੰਧਵਾਂ ਨੇ ਦੱਸਿਆ ਕਿ ਪੰਜਾਬ ਦੇ ਇਤਿਹਾਸ ’ਚ ਇਹ ਪਹਿਲਾ ਮੌਕਾ ਹੈ ਜਦੋਂ ਸਰਕਾਰ ਨੇ ਆਪਣੇ ਬਜਟ ਦਾ 25 ਫੀਸਦੀ ਜਾਂ ਚੌਥਾ ਹਿੱਸਾ ਸਿੱਖਿਆ ਉਪਰ ਖਰਚ ਦਿੱਤਾ ਹੈ, ਹੁਣ ਪੰਜਾਬ ਭਰ ਦੇ ਵਿਦਿਆਰਥੀ/ਵਿਦਿਆਰਥਣਾਂ ਕੋਲ ਵੱਡੇ ਅਫਸਰ ਬਣਨ ਦੇ ਅਨੇਕਾਂ ਸੁਨਹਿਰੀ ਮੌਕੇ ਹਨ। ਉਨ੍ਹਾਂ ਬੱਚਿਆ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ ਤਾਂ ਜੋ ਵਾਤਾਵਰਨ ਸਾਫ ਸੁੱਥਰਾ ਬਣਿਆ ਰਿਹਾ। ਸੁਸਾਇਟੀ ਦੇ ਕਾਰਜਕਾਰੀ ਪ੍ਰਧਾਨ ਮੱਘਰ ਸਿੰਘ ਖਾਲਸਾ ਅਤੇ ਹਰਵਿੰਦਰ ਸਿੰਘ ਮਰਵਾਹ ਅਤੇ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦਰਿਆਵਾਂ ਦੇ ਪਲੀਤ ਹੋ ਰਹੇ ਪਾਣੀਆਂ, ਧਰਤੀ ਹੇਠਲੇ ਡੂੰਘੇ ਹੋ ਰਹੇ ਪਾਣੀ, ਜੰਗਲਾਂ ਦੀ ਘੱਟ ਰਹੀ ਗਿਣਤੀ, ਜਲਗਾਹਾਂ ਦੇ ਰਕਬੇ ਦੀ ਘਾਟ, ਹਵਾ ਦੇ ਪ੍ਰਦੂਸ਼ਣ ਦਾ ਪੈਮਾਨਾ, ਜਲਵਾਯੂ ਪਰਿਵਰਤਨ, ਰੇਹਾਂ ਅਤੇ ਸਪਰੇਆਂ, ਸ਼ੋਰ ਪ੍ਰਦੂਸ਼ਣ, ਪਟਾਕੇ/ਆਤਿਸ਼ਬਾਜੀਆਂ ਅਤੇ ਪਰਾਲੀ ਨੂੰ ਲੱਗਦੀਆਂ ਅੱਗਾਂ ਦਾ ਧੂੰਆਂ, ਵਾਹਨਾ ਅਤੇ ਉਦਯੋਗਿਕ ਇਕਾਈਆਂ ਦਾ ਪ੍ਰਦੂਸ਼ਣ ਵਰਗੀਆਂ ਅਨੇਕਾਂ ਉਦਾਹਰਨਾ ਦੇ ਕੇ ਬੱਚਿਆ ਨੂੰ ਸਮਝਾਇਆ ਕਿ ਜੇਕਰ ਅਜੇ ਵੀ ਨਾ ਸੰਭਲੇ ਤਾਂ ਆਉਣ ਵਾਲਾ ਸਮਾਂ ਬੜਾ ਭਿਆਨਕ ਅਤੇ ਖਤਰਨਾਕ ਹੋਵੇਗਾ। ਜਾਗਰੂਕਤਾ ਸੈਮੀਨਾਰ ਮੌਕੇ ਸਕੂਲੀ ਬੱਚਿਆਂ ,ਅਧਿਆਪਕਾਂ ਅਤੇ ਸਮੁੱਚੇ ਸਟਾਫ ਨੇ ਪ੍ਰਣ ਕੀਤਾ ਕਿ ਉਹ ਵਾਤਾਵਰਣ ਦੀ ਸੰਭਾਲ ਲਈ ਵੱਧ ਤੋਂ ਵੱਧ ਬੂਟੇ ਲਾਉਣਗੇ, ਪਟਾਕੇ ਅਤੇ ਆਤਿਸ਼ਬਾਜ਼ੀ ਤੋਂ ਗੁਰੇਜ ਕਰਨਗੇ, ਪ੍ਰਦੂਸ਼ਣ ਨਹੀਂ ਫੈਲਾਉਣਗੇ। ਉਨ੍ਹਾਂ ਪਾਣੀ ਦੀ ਬੱਚਤ, ਮੀਂਹ ਦੇ ਪਾਣੀ ਦੀ ਸੰਭਾਲ, ਕੁਦਰਤੀ ਸਰੋਤਾਂ ਦੀ ਸੁਚੱਜੀ ਵਰਤੋਂ, ਬੂਟਿਆਂ/ਦਰੱਖਤਾਂ ਦੀ ਸੰਭਾਲ ਵਰਗੇ ਅਨੇਕਾਂ ਨੁਕਤਿਆਂ ਦੀ ਸਾਂਝ ਪਾਉਂਦਿਆਂ ਅਤੇ ਅੰਕੜਿਆਂ ਸਹਿਤ ਅਨੇਕਾਂ ਉਦਾਹਰਨਾ ਦਿੰਦਿਆਂ ਦੱਸਿਆ ਕਿ ਤੰਦਰੁਸਤ ਸਮਾਜ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਦੇ ਉਪਰਾਲਿਆਂ ਵਿੱਚ ਯੋਗਦਾਨ ਪਾਉਣ ਲਈ ਵਾਤਾਵਰਣ ਦੀ ਸੰਭਾਲ ਬਹੁਤ ਜ਼ਰੂਰੀ ਹੈ। ਇਸ ਮੌਕੇ ਬੱਚਿਆਂ ਨੂੰ ਜਾਗਰੂਕਤਾ ਵਾਲੀਆਂ ਕਾਪੀਆਂ ਵੀ ਮੁਫਤ ਵੰਡੀਆਂ ਗਈਆਂ। ਜਦਕਿ ਪਹਿਲਾ, ਦੂਜਾ ਅਤੇ ਤੀਜਾ ਸਥਾਨ ਲੈਣ ਵਾਲੇ ਬੱਚਿਆਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਪ੍ਰਿ. ਰਾਜੇਸ਼ ਕੁਮਾਰ ਸ਼ਰਮਾ, ਇੰਜ. ਜਗਤਾਰ ਸਿੰਘ ਗਿੱਲ, ਇੰਸ. ਹਰੀਸ਼ ਵਰਮਾ, ਰਾਜਿੰਦਰ ਸਿੰਘ ਬਰਾੜ, ਗੁਰਮੀਤ ਸਿੰਘ ਸੰਧੂ, ਡਾ. ਸਤਵਿੰਦਰ ਸਿੰਘ ਗਿੱਲ, ਗੋਗੀ ਬਰਾੜ, ਸੁਨੀਲ ਕੁਮਾਰ ਬਿੱਟਾ ਗਰੋਵਰ ਤੋਂ ਇਲਾਵਾ ਹੋਰ ਹਾਜ਼ਰ ਸਨ।