ਬਾਲ ਮਜ਼ਦੂਰੀ ਦੇ ਖ਼ਾਤਮੇ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ
ਬਾਲ ਮਜ਼ਦੂਰੀ ਵਿਰੁੱਧ ਪੂਰੇ ਪੰਜਾਬ
Publish Date: Fri, 20 Feb 2026 03:25 PM (IST)
Updated Date: Sat, 21 Feb 2026 04:00 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ: ਬਾਲ ਮਜ਼ਦੂਰੀ ਵਿਰੁੱਧ ਪੂਰੇ ਪੰਜਾਬ ਵਿਚ 26 ਜਨਵਰੀ ਤੋਂ ਮਾਰਚ 2026 ਤੱਕ ਪੈਨ ਇੰਡੀਆ ਰੈਸਕਿਊ ਐਂਡ ਰੀਹੈਬਲੀਟੇਸ਼ਨ ਕੰਪੇਨ ਫ਼ਾਰ ਈਰੇਡੀਕੇਸ਼ਨ ਆਫ਼ ਚਾਈਲਡ ਐਂਡ ਅਡੋਲਸੈਂਟ ਲੇਬਰ 26 ਜਨਰਵਰੀ, ਮਾਰਚ 2026 ਦੇ ਨਾਮ ਹੇਠ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਮਿਸ ਨੀਲਮ ਅਰੋੜਾ ਜ਼ਿਲ੍ਹਾ ਤੇ ਸੈਸ਼ਨ ਜੱਜ ਸਹਿਤ ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਦੀ ਅਗਵਾਈ ਹੇਠ ਮਿਸ ਕਿਰਨ ਜਯੋਤੀ ਸੀਜੇਐੱਮ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਲੇਬਰ ਵਿਭਾਗ, ਪੁਲਿਸ ਵਿਭਾਗ ਅਤੇ ਚਾਈਲਡ ਵੈੱਲਫੇਅਰ ਕਮੇਟੀ ਦੇ ਸਹਿਯੋਗ ਨਾਲ ਮੋਗਾ ਵਿਖੇ ਬਾਲ ਮਜ਼ਦੂਰੀ ਖ਼ਾਤਮੇ ਸਬੰਧੀ ਬਣਾਈ ਗਈ ਟਾਸਕ ਫੋਰਸ ਸਹਿਤ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਮਿਸ ਕਿਰਨ ਜਯੋਤੀ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਬਾਲ ਮਜ਼ਦੂਰੀ ਨੂੰ ਰੋਕਣਾ ਅਤੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਉਨ੍ਹਾਂ ਨੂੰ ਸਹੀ ਸੇਧ ਦੇਣਾ ਹੈ। ਟੀਮ ਵੱਲੋਂ ਇਸ ਮੌਕੇ ਬਾਲ ਮਜ਼ਦੂਰੀ ਖ਼ਿਲਾਫ਼ ਰੇਡ ਵੀ ਕੀਤੀ ਗਈ। ਇਸ ਫੋਰਸ ਵਿਚ ਰਾਜਬੀਰ ਸਿੰਘ ਲੇਬਰ ਇੰਸਪੈਕਟਰ, ਮਨਦੀਪ ਕੌਰ ਪੈਨਲ ਵਕੀਲ, ਬਲਕਰਨ ਸਿੰਘ ਹੈੱਡ ਮਾਸਟਰ, ਏਐੱਸਆਈ ਪਾਲ ਸਿੰਘ, ਗੁਰਤੇਜ ਸਿੰਘ ਸੀਐੱਚਟੀ, ਸੁਖਵੀਰ ਕੌਰ ਸੀਪੀਓ ਇੰਚ:, ਦਰਸ਼ਨ ਸਿੰਘ ਮੈਂਬਰ ਚਾਈਲਡ ਵੈੱਲਫੇਅਰ ਕਮੇਟੀ, ਡਾ. ਬਜਰੰਗ ਲਾਲ ਮੈਡੀਕਲ ਅਫ਼ਸਰ, ਮਨੂ ਸ਼ਰਮਾ ਸੀਐੱਚਟੀ ਅਤੇ ਜਸਵਿੰਦਰ ਕੌਰ ਪੈਰਾ ਲੀਗਲ ਵਲੰਟੀਅਰਾਂ ਵੀ ਮੌਜੂਦ ਸਨ।