ਪੰਜਗਰਾਈਂ ਕਲਾਂ ਦੇ ਸਕੂਲਾਂ ’ਚ ਡੇਂਗੂ ਦਿਵਸ ਮਨਾਇਆ
ਪਿੰਡ ਪੰਜਗਰਾਈਂ ਕਲਾਂ ਦੇ ਸਕੂਲਾਂ ਵਿਖੇ ਰਾਸ਼ਟਰੀ ਡੇਂਗੂ ਦਿਵਸ ਮੌਕੇ ਜਾਗਰੂਕਤਾ ਕੈਂਪ ਲਗਾਇਆ
Publish Date: Sat, 16 May 2026 05:07 PM (IST)
Updated Date: Sun, 17 May 2026 04:04 AM (IST)

ਜਗਤਾਰ ਸਿੰਘ ਬਰਾੜ ਪੰਜਾਬੀ ਜਾਗਰਣ ਪੰਜਗਰਾਈ ਕਲਾਂ : ਸਿਵਲ ਸਰਜਨ, ਫਰੀਦਕੋਟ ਡਾ.ਰਮਨਦੀਪ ਸਿੰਗਲਾ ਅਤੇ ਸੀਨੀਅਰ ਮੈਡੀਕਲ ਅਫਸਰ, ਸੀ.ਐਚ.ਸੀ. ਬਾਜਾਖਾਨਾ ਡਾ. ਨਵਪ੍ਰੀਤ ਗਰੇਵਾਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪਿੰਡ ਪੰਜਗਰਾਈਂ ਕਲਾਂ ਦੇ ਸਕੂਲਾਂ ਵਿਖੇ ਰਾਸ਼ਟਰੀ ਡੇਂਗੂ ਦਿਵਸ ਮੌਕੇ ਡੇਂਗੂ ਬਿਮਾਰੀ ਬਾਰੇ ਜਾਗਰੁਕ ਕਰਨ ਲਈ ਵਿਸ਼ਾਲ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਆਈ ਈ ਸੀ ਗਤੀਵਿਧੀਆਂ ਦੇ ਨੋਡਲ ਅਫਸਰ ਬੀ ਈ ਈ ਫਲੈਗ ਚਾਵਲਾ ਨੇ ਜਾਣਕਾਰੀ ਦਿੱਤੀ ਕਿ ਡੇਂਗੂ ਇਕ ਗੰਭੀਰ ਵਾਇਰਲ ਬੁਖਾਰ ਹੈ, ਜੋ ਕਿ ਏਡੀਜ਼ ਅਜਿਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਉਨਾਂ ਨੇ ਡੇਂਗੂ ਰੋਗ ਦੇ ਲੱਛਣਾਂ, ਬਚਾਅ ਦੇ ਢੰਗਾ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ। ਉਨਾਂ ਜਾਣਕਾਰੀ ਦਿੱਤੀ ਕਿ ਜੇਕਰ ਇਸ ਬਿਮਾਰੀ ਦੇ ਲੱਛਣ ਨਜਰ ਆਉਣ ਤਾਂ ਤੁਰੰਤ ਜਾਂਚ ਕਰਵਾਈ ਜਾਵੇ ਤਾਂ ਜੋ ਸਮੇਂ ਸਿਰ ਇਲਾਜ ਸ਼ੁਰੂ ਕੀਤਾ ਜਾ ਸਕੇ।ਉਨਾਂ ਵੱਲੋ ਦੱਸਿਆਂ ਗਿਆ ਕਿ ਗਰਮੀਆਂ ਦੇ ਦਿਨਾਂ ਵਿੱਚ ਕੁਲਰਾਂ, ਟੈਂਕੀਆਂ ਅਤੇ ਗਮਲਿਆਂ ਆਦਿ ਵਿੱਚ ਪਾਣੀ ਖੜਾ ਨਾ ਰੱਖਣ ਦਿੱਤਾ ਜਾਵੇ, ਨਹੀਂ ਤਾਂ ਇਸ ਵਿੱਚ ਮੱਛਰ ਪੈਦਾ ਹੋ ਸਕਦਾ ਹੈ, ਜਿਸ ਕਰਕੇ ਮਲੇਰੀਆਂ ਅਤੇ ਡੇਂਗੂ ਵਰਗੀਆਂ ਭਿਆਨਕ ਬਿਮਾਰੀਆਂ ਹੋ ਸਕਦੀਆਂ ਹਨ। ਸੀ ਐਚ ਓ ਸੁਖਦੀਪ ਕੌਰ, ਅਮਨਦੀਪ ਸਿੰਘ ਅਤੇ ਸੁਖਜੀਤ ਕੌਰ ਨੇ ਕਿਹਾ ਕਿ ਉਹ ਆਪਣੇ ਘਰਾਂ ਦੀ ਸਾਫ ਸਫਾਈ ਵੱਲ ਇਨਾਂ ਦਿਨਾਂ ਵਿੱਚ ਵਿਸ਼ੇਸ਼ ਧਿਆਨ ਦੇਣ ਅਤੇ ਪਾਣੀ ਖੜਾ ਨਾ ਹੋਣ ਦੇਣ ਤਾਂ ਜੋ ਮੱਛਰ ਨਾ ਪੈਦਾ ਹੋਣ।ਉਨਾਂ ਵੱਲੋਂ ਦੱਸਿਆ ਗਿਆ ਕਿ ਸਿਹਤਮੰਦ ਰਹਿਣ ਲਈ ਜਰੂਰੀ ਹੈ ਕਿ ਅਸੀ ਆਪਣੇ ਆਲੇ ਦੁਆਲੇ ਨੂੰ ਸਾਫ ਰੱਖੀਏ, ਇਸ ਨਾਲ ਜਿੱਥੇ ਅਸੀ ਸਿਹਤਮੰਦ ਰਹਿੰਦੇ ਹਾਂ ਉੱਥੇ ਹੀ ਆਲੇ ਦੁਆਲੇ ਦੀ ਦਿਖ ਵੀ ਵੱਧੀਆਂ ਬਣਦੀ ਹੈ। ਇਸ ਮੌਕੇ ਆਈ ਈ ਸੀ ਮਟੀਰੀਅਲ ਵੀ ਜਾਰੀ ਕੀਤਾ ਗਿਆ। ਇਸ ਮੌਕੇ ਸੀ ਐਚ ਓ ਸੁਖਦੀਪ ਕੌਰ, ਮਪਹਵ ਅਮਨਦੀਪ ਸਿੰਘ ਅਤੇ ਸੁਖਜੀਤ ਕੌਰ, ਸਮੂਹ ਸਿਹਤ ਅਧਿਕਾਰੀ, ਕਰਮਚਾਰੀ, ਅਧਿਆਪਕ ਸਹਿਬਾਨ ਅਤੇ ਆਸ਼ਾ ਵਰਕਰਜ ਆਦਿ ਹਾਜ਼ਰ ਸਨ।