ਫਰੀਦਕੋਟ ’ਚ ਏਡਜ਼ ਤੋਂ ਬਚਾਅ ਸਬੰਧੀ ਕੀਤਾ ਜਾਗਰੂਕ
ਫਰੀਦਕੋਟ ਵਿੱਚ ਐਚ.ਆਈ.ਵੀ./ ਏਡਜ਼ ਜਾਗਰੂਕਤਾ ਪ੍ਰੋਗਰਾਮ ਹੋਇਆ
Publish Date: Sat, 16 May 2026 04:32 PM (IST)
Updated Date: Sun, 17 May 2026 04:01 AM (IST)

ਚਾਨਾ ਪੰਜਾਬੀ ਜਾਗਰਣ ਫਰੀਦਕੋਟ : ਸਿਵਲ ਸਰਜਨ ਫਰੀਦਕੋਟ ਡਾ ਰਮਨਦੀਪ ਸਿੰਗਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜਿਲ੍ਹਾ ਟੀ.ਬੀ. ਅਫਸਰ ਕਮ- ਏਡਜ਼ ਕਟਰੋਲ ਅਫ਼ਸਰ ਡਾਕਟਰ ਸਰਵਦੀਪ ਸਿੰਘ ਰੋਮਾਣਾ ਅਤੇ ਬਾਬਾ ਫਰੀਦ ਯੂਨੀਵਰਸਿਟੀ ਦੇ ਅਧੀਨ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਪ੍ਰੋਫੈਸਰ ਡਾਕਟਰ ਸਮੀਰ ਕੁਮਾਰ ਦੀ ਯੋਗ ਅਗਵਾਈ ਵਿੱਚ ਖੇਤੀਬਾੜੀ ਯੂਨੀਵਰਸਿਟੀ ਦੇ ਡਾਕਟਰ ਕੁਲਦੀਪ ਸਿੰਘ, ਡਾਕਟਰ ਲਖਵੀਰ ਸਿੰਘ, ਡਾਕਟਰ ਕੁਲਵੰਤ ਸਿੰਘ ਅਤੇ ਡਾਕਟਰ ਗੁਰਪ੍ਰੀਤ ਸਿੰਘ ਦੇ ਸਹਿਯੋਗ ਨਾਲ ਫਰੀਦਕੋਟ ਵਿੱਚ ਐਚ.ਆਈ.ਵੀ./ ਏਡਜ਼ ਜਾਗਰੂਕਤਾ ਤੇ ਸੈਸ਼ਨ ਲਿਆ ਗਿਆ। ਜਿਸ ਵਿੱਚ ਗੁਰੂ ਗੋਬਿੰਦ ਸਿੰਘ ਮੈਡੀਕਲ ਦੇ ਡਾਕਟਰ ਦਮਨਪ੍ਰੀਤ ਕੌਰ, ਐਸ.ਟੀ.ਆਈ. ਦੇ ਕੌਂਸਲਰ ਮੈਡਮ ਪਾਇਲ ਅਤੇ ਆਈਸੀਟੀਸੀ ਦੇ ਕੌਂਸਲਰ ਮੈਡਮ ਅਮਨਦੀਪ ਕੌਰ ਅਤੇ ਸੰਪੂਰਨ ਸੁਰੱਖਿਆ ਕੇਂਦਰ ਦੇ ਪ੍ਰੋਜੈਕਟ ਮੈਨੇਜਰ ਮੈਡਮ ਅੰਜੂ ਬਾਲਾ ਤੇ ਸੁਖਜਿੰਦਰ ਸਿੰਘ ਅਤੇ ਸ਼ੇਪ ਇੰਡੀਆ (ਲਿੰਕ ਵਰਕਰ ਸਕੀਮ) ਦੇ ਜੋਨਲ ਸੁਪਰਵਾਈਜਰ, ਜਤਿੰਦਰਪਾਲ ਸਿੰਘ ਅਤੇ ਲਖਵੀਰ ਸਿੰਘ, ਵੀ ਸ਼ਾਮਿਲ ਸਨ। ਇਸ ਸੈਕਸ਼ਨ ਦੌਰਾਨ ਐਚ. ਆਈ.ਵੀ./ ਏਡਜ ਬਾਰੇ ਦੱਸਿਆ ਗਿਆ ਦੱਸਿਆ ਕਿ ਐਚ.ਆਈ.ਵੀ. ਕੀ ਹੈ ਇਸ ਦੇ ਫੈਲਣ ਦੇ ਕਿਹੜੇ-ਕਿਹੜੇ ਕਾਰਨ ਹਨ ਅਤੇ ਐਸ.ਟੀ.ਆਈ. ਬਾਰੇ ਜਾਣਕਾਰੀ ਦਿੱਤੀ ਚਮੜੀ ਦੇ ਰੋਗਾਂ ਅਤੇ ਇਸਦੇ ਇਲਾਜ ਬਾਰੇ ਜਾਗਰੂਕ ਗਿਆ, ਇਸਤੋਂ ਇਲਾਵਾ ਟੀ.ਬੀ. ਦੀ ਰੋਕਥਾਮ ਅਤੇ ਇਲਾਜ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।