ਡੇਂਗੂ ਤੋਂ ਬਚਾਅ ਲਈ ਲੋਕਾਂ ਨੂੰ ਕੀਤਾ ਜਾਗਰੂਕ
ਡੇਂਗੂ ਤੋਂ ਬਚਾਅ ਲਈ ਲੋਕਾਂ ਨੂੰ ਕੀਤਾ ਜਾਗਰੂਕ
Publish Date: Fri, 01 May 2026 04:58 PM (IST)
Updated Date: Fri, 01 May 2026 04:59 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ ਵਜੋਂ ਮਨਾਇਆ ਜਾਂਦਾ ਹੈ। ਡਾ. ਸੁਨੀਲ ਬਾਂਸਲ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਤੇ ਡਾ. ਹਰਕੀਰਤਨ ਸਿੰਘ ਜ਼ਿਲ੍ਹਾ ਐਪੀਡੀਮੋਲੋਜਿਸਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਡਾਕਟਰ ਸਿੰਪਲ ਕੁਮਾਰ ਸੀਨੀਅਰ ਮੈਡੀਕਲ ਅਫ਼ਸਰ ਆਲਮਵਾਲਾ ਦੀ ਅਗਵਾਈ ’ਚ ਸੀਐਚਸੀ ਆਲਮਵਾਲਾ ਦੇ ਅਧੀਨ ਆਉਂਦੇ ਸਬ ਸੈਂਟਰ ਤਰਖਾਣ ਵਾਲਾ ਵਿਖੇ ਸਿਹਤ ਕਰਮਚਾਰੀ ਸੁਖਜੀਤ ਸਿੰਘ ਆਲਮਵਾਲਾ ਵੱਲੋਂ ਗਤੀਵਿਧੀਆਂ ਕਰਦੇ ਹੋਏ ਡੇਂਗੂ ਦੇ ਲਾਰਵੇ ਦੀ ਜਾਂਚ ਕੀਤੀ। ਲੋਕਾਂ ਨੂੰ ਦੱਸਿਆ ਗਿਆ ਕਿ ਉਹ ਆਪਣੇ ਘਰ ਦੀ ਫਰਿਜ ਦੀ ਟਰੇਅ, ਕੂਲਰ ,ਕੰਨਟੇਨਰ ਨੂੰ ਹਰ ਹਫਤੇ ਸੁਕਾ ਦੇਣ। ਘਰ ’ਚ ਲੱਗੇ ਗਮਲਿਆਂ ’ਚ ਪਾਣੀ ਸੁਕਾ ਕਿ ਗੋਡੀ ਕਰ ਦੇਵੋ। ਘਰਾਂ ਦੀਆਂ ਛੱਤਾਂ ’ਤੇ ਜੋ ਸਾਮਾਨ ਰੱਖਿਆ ਹੁੰਦਾ ਹੈ ਉਸ ’ਚ ਮੀਂਹ ਜਾ ਕਿਸੇ ਹੋਰ ਕਾਰਨ ਪਾਣੀ ਖੜ ਜਾਂਦਾ ਹੈ। ਉਸ ਪਾਣੀ ਨੂੰ ਸਾਫ ਕਰੋ, ਛੱਤ ਉਪਰ ਰੱਖੀਆਂ ਪਾਣੀ ਦੀਆਂ ਟੈਂਕੀਆਂ ਨੂੰ ਢੱਕ ਕੇ ਰੱਖੋ। ਆਲੇ ਦੁਆਲੇ ਦੀ ਸਫਾਈ ਰੱਖੋ ਇਸ ਤੋਂ ਇਲਾਵਾ ਲੋਕਾਂ ਨੂੰ ਦੱਸਿਆ ਗਿਆ ਡੇਂਗੂ ਤੇ ਮਲੇਰੀਆ ਟੈਸਟ ਤੇ ਇਲਾਜ ਹਰ ਸਰਕਾਰੀ ਹਸਪਤਾਲ ’ਚ ਬਿਲਕੁੱਲ ਮੁਫਤ ਹਨ।