ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵੱਲੋਂ ਰਾਧਾ ਕ੍ਰਿਸ਼ਨ ਮੰਦਿਰ ਦੌਲਤਪੁਰਾ ਨੀਵਾ 'ਚ ਚੱਲ ਰਹੀ ਭਗਵਾਨ ਸ਼ਿਵ ਕਥਾ ਦੇ ਦੂਜੇ ਦਿਨ ਸਾਧਵੀ ਦਿਵੇਸ਼ਾ ਭਾਰਤੀ ਨੇ ਮਾਤਾ ਪਾਰਵਤੀ ਦੀ ਜਨਮ ਕਥਾ ਅਤੇ ਤਪੱਸਿਆ ਬਾਰੇ ਦੱਸਿਆ। ਸਾਧਵੀ ਨੇ ਦੱਸਿਆ ਕਿ ਆਦਿ ਸ਼ਕਤੀ ਮਾਂ ਦਾ ਜਨਮ ਪਾਰਵਤੀ ਜੀ ਦੇ ਰੂਪ ਵਿਚ ਹਿਮਵਾਨ ਅਤੇ ਮਾਤਾ ਮੈਨਾ ਦੇ ਘਰ ਹੋਇਆ ਹੈ।
ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵੱਲੋਂ ਰਾਧਾ ਕ੍ਰਿਸ਼ਨ ਮੰਦਿਰ ਦੌਲਤਪੁਰਾ ਨੀਵਾ 'ਚ ਚੱਲ ਰਹੀ ਭਗਵਾਨ ਸ਼ਿਵ ਕਥਾ ਦੇ ਦੂਜੇ ਦਿਨ ਸਾਧਵੀ ਦਿਵੇਸ਼ਾ ਭਾਰਤੀ ਨੇ ਮਾਤਾ ਪਾਰਵਤੀ ਦੀ ਜਨਮ ਕਥਾ ਅਤੇ ਤਪੱਸਿਆ ਬਾਰੇ ਦੱਸਿਆ। ਸਾਧਵੀ ਨੇ ਦੱਸਿਆ ਕਿ ਆਦਿ ਸ਼ਕਤੀ ਮਾਂ ਦਾ ਜਨਮ ਪਾਰਵਤੀ ਜੀ ਦੇ ਰੂਪ ਵਿਚ ਹਿਮਵਾਨ ਅਤੇ ਮਾਤਾ ਮੈਨਾ ਦੇ ਘਰ ਹੋਇਆ ਹੈ।
ਇਕ ਵਾਰ ਨਾਰਦ ਜੀ ਮਾਤਾ ਦੇ ਦਰਸ਼ਨ ਕਰਨ ਹਿਮਾਲਿਆ ਵਿਚ ਆਉਂਦੇ ਹਨ। ਮਾਂ ਮੈਨਾ ਦੇ ਪੁੱਛਣ 'ਤੇ ਉਹ ਦੱਸਦੇ ਹਨ ਕਿ ਪਾਰਵਤੀ ਨੇ ਆਪਣੀ ਕਿਸਮਤ ਵਿਚ ਅਜਿਹਾ ਵਰ ਲਿਖਿਆ ਹੈ, ਜਿਸ ਦਾ ਕੋਈ ਘਰ-ਬਾਰ ਨਹੀਂ ਹੈ ਅਤੇ ਫ਼ਕੀਰਾਂ ਵਰਗਾ ਵੇਸ਼ ਧਾਰਨ ਕਰਨ ਵਾਲ਼ਾ ਹੈ। ਮਾਂ ਮੈਨਾ ਇਹ ਸੁਣ ਕੇ ਘਬਰਾ ਜਾਂਦੀ ਹੈ। ਨਾਰਦ ਜੀ ਮਾਂ ਮੈਨਾ ਨੂੰ ਕਹਿੰਦੇ ਹਨ ਕਿ ਜੇਕਰ ਪਾਰਵਤੀ ਦਾ ਵਿਆਹ ਭਗਵਾਨ ਸ਼ਿਵ ਨਾਲ ਹੋ ਜਾਂਦਾ ਹੈ ਤਾਂ ਇਹ ਵਿਕਾਰ ਵੀ ਗੁਣਾਂ ਵਿਚ ਬਦਲ ਜਾਣਗੇ। ਫਿਰ ਨਾਰਦ ਦੇ ਕਹਿਣ 'ਤੇ ਮਾਂ ਪਾਰਵਤੀ ਭਗਵਾਨ ਸ਼ਿਵ ਨੂੰ ਪ੍ਰਸੰਨ ਕਰਨ ਅਤੇ ਉਨ੍ਹਾਂ ਨੂੰ ਲਾੜੇ ਦੇ ਰੂਪ 'ਚ ਪ੍ਰਰਾਪਤ ਕਰਨ ਲਈ ਘੋਰ ਤਪੱਸਿਆ ਕਰਦੀ ਹੈ। ਤਦ ਸਪਤ ਰਿਸ਼ੀ ਮਾਂ ਪਾਰਵਤੀ ਜੀ ਦੀ ਪਰੀਖਿਆ ਲੈਂਦੇ ਹਨ ਅਤੇ ਕਹਿੰਦੇ ਹਨ ਕਿ ਤੁਸੀਂ ਭਗਵਾਨ ਸ਼ਿਵ ਦੀ ਪੂਜਾ ਛੱਡ ਦਿਓ ਤੁਹਾਨੂੰ ਉਨ੍ਹਾਂ ਤੋਂ ਵੀ ਵੱਧ ਸੁੰਦਰ ਵਰ ਮਿਲ ਸਕਦਾ ਹੈ। ਫਿਰ ਮਾਤਾ ਪਾਰਵਤੀ ਕਹਿੰਦੀ ਹੈ ਕਿ ਉਹ ਆਪਣੇ ਗੁਰੂਦੇਵ ਨਾਰਦ ਦੇ ਬਚਨਾਂ ਨੂੰ ਨਹੀਂ ਛੱਡ ਸਕਦੀ, ਮੈਨੂੰ ਉਨ੍ਹਾਂ ਦੇ ਬਚਨਾਂ 'ਤੇ ਪੂਰਾ ਵਿਸ਼ਵਾਸ ਹੈ।
ਉਹ ਸਿਰਫ ਭਗਵਾਨ ਸ਼ਿਵ ਨੂੰ ਹੀ ਵਰ ਦੇ ਰੂਪ ਵਿਚ ਪ੍ਰਰਾਪਤ ਕਰੇਗੀ। ਮਾਂ ਪਾਰਵਤੀ ਦੇ ਵਿਚਾਰਾਂ ਨੂੰ ਸੁਣ ਕੇ ਰਿਸ਼ੀ ਪ੍ਰਸੰਨ ਹੁੰਦੇ ਹਨ ਅਤੇ ਪਾਰਵਤੀ ਨੂੰ ਭਗਵਾਨ ਸ਼ਿਵ ਨੂੰ ਵਰ ਦੇ ਰੂਪ ਵਿਚ ਪ੍ਰਰਾਪਤ ਕਰਨ ਦਾ ਆਸ਼ੀਰਵਾਦ ਦਿੰਦੇ ਹਨ। ਸਾਧਵੀ ਨੇ ਕਿਹਾ ਕਿ ਇਸੇ ਤਰ੍ਹਾਂ ਆਤਮਾ ਰੂਪੀ ਪਾਰਵਤੀ ਸ਼ਿਵ ਰੂਪ ਪਰਮਾਤਮਾ ਨਾਲ ਉਦੋਂ ਹੀ ਮਿਲ ਸਕਦੀ ਹੈ, ਜਦੋਂ ਸਾਡੇ ਜੀਵਨ ਵਿਚ ਪੂਰਨ ਸਤਿਗੁਰੂ ਆਉਂਦੇ ਹਨ। ਕਿਉਂਕਿ ਗੁਰੂ ਉਹ ਸੱਤਾ ਹੈ, ਜੋ ਮਨੁੱਖ ਨੂੰ ਬ੍ਹਮ ਗਿਆਨ ਪ੍ਰਦਾਨ ਕਰ ਕੇ ਉਸ ਪਰਮਾਤਮਾ ਨਾਲ ਮਿਲਾ ਦਿੰਦੇ ਹਨ। ਇਸ ਮੌਕੇ ਸਾਧਵੀ ਮਨਸਵਿਨੀ ਭਾਰਤੀ ਅਤੇ ਸਾਧਵੀ ਰਣੇ ਭਾਰਤੀ ਨੇ ਸੁੰਦਰ ਭਜਨਾਂ ਰਾਹੀਂ ਭਗਵਾਨ ਸ਼ਿਵ ਦੀ ਮਹਿਮਾ ਦਾ ਗੁਣਗਾਨ ਕੀਤਾ। ਕਥਾ ਦੀ ਸਮਾਪਤੀ ਭਗਵਾਨ ਸ਼ਿਵ ਦੀ ਪਵਿੱਤਰ ਆਰਤੀ ਨਾਲ ਹੋਈ।