ਸ੍ਰੀ ਪੰਚਮੁਖੀ ਧਾਮ ਮੰਦਰ ਵਿਖੇ ਕੀਰਤਨ ਕਰਵਾਇਆ
ਸ਼ਹਿਰ ਦੇ ਆਰਾ ਰੋਡ 'ਤੇ ਸਥਿਤ ਸ੍ਰੀ ਪੰਚਮੁਖੀ
Publish Date: Wed, 10 Sep 2025 03:33 PM (IST)
Updated Date: Thu, 11 Sep 2025 04:02 AM (IST)

ਸਵਰਨ ਗੁਲਾਟੀ, ਪੰਜਾਬੀ ਜਾਗਰਣ, ਮੋਗਾ : ਸ਼ਹਿਰ ਦੇ ਆਰਾ ਰੋਡ ਤੇ ਸਥਿਤ ਸ੍ਰੀ ਪੰਚਮੁਖੀ ਧਾਮ ਮੰਦਿਰ ਵਿਖੇ ਬਾਲਾਜੀ ਮਹਾਰਾਜ ਦਾ ਕੀਰਤਨ ਬਹੁਤ ਸ਼ਰਧਾ ਅਤੇ ਧੂਮਧਾਮ ਨਾਲ ਕੀਤਾ ਗਿਆ। ਸਭ ਤੋਂ ਪਹਿਲਾਂ ਪੰਡਿਤ ਪੁਸ਼ਪਰਾਜ ਸ਼ਰਮਾ ਦੀ ਅਗਵਾਈ ਹੇਠ ਸ੍ਰੀ ਪੰਚਮੁਖੀ ਧਾਮ ਮੰਦਿਰ ਵਿਖੇ ਸਮਾਜ ਸੇਵਕ ਵਿਸ਼ਵਾ ਪੁਰੀ ਅਤੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਪੁਰੀ ਵੱਲੋਂ ਲੰਗਰ ਭੋਗ ਚੜ੍ਹਾਉਣ ਦੀ ਰਸਮ ਨਿਭਾਈ ਗਈ, ਜਿਨ੍ਹਾਂ ਨੂੰ ਮੰਦਿਰ ਕਮੇਟੀ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਪੁਰਸ਼ੋਤਮ ਮਹਾਂਵੀਰ ਦਲ ਦੇ ਮੈਂਬਰਾਂ ਵੱਲੋਂ ਲੰਗਰ ਭੋਗ ਵੰਡਣ ਦੀ ਰਸਮ ਕੀਤੀ ਗਈ। ਇਸ ਮੌਕੇ ਭਜਨ ਗਾਇਕਾਂ ਨੇ ਬਾਲਾਜੀ ਮਹਾਰਾਜ ਦੇ ਭਜਨ ਗਾ ਕੇ ਸ਼ਰਧਾਲੂਆਂ ਨੂੰ ਮੰਤਰਮੁਗਧ ਕਰ ਦਿੱਤਾ। ਵੀਰ ਹਨੂੰਮਾਨ ਅਤਿ ਬਲਵਾਣਾ, ਮਾਰੂਤੀ ਨੰਦਨ ਰਾਮ ਦੁਲਾਰੇ, ਸ੍ਰੀ ਰਾਮ ਕੀ ਆਂਖ ਕੇ ਤਾਰੇ ਬਾਲਾਜੀ ਹਮਾਰੇ ਦੀ ਪੇਸ਼ਕਾਰੀ ਨੇ ਸ਼ਰਧਾਲੂਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਮੰਦਿਰ ਕਮੇਟੀ ਦੇ ਮੁੱਖ ਸੇਵਾਦਾਰ ਸ਼ਿਵ ਟੰਡਨ ਨੇ ਦੱਸਿਆ ਕਿ ਹਰ ਹਫ਼ਤੇ ਬਾਲਾਜੀ ਮਹਾਰਾਜ ਦੀ ਪੂਜਾ, ਆਰਤੀ, ਸ੍ਰੀ ਹਨੂੰਮਾਨ ਚਾਲੀਸਾ ਦੇ ਪਾਠ ਦੇ ਨਾਲ-ਨਾਲ ਭੰਡਾਰਾ ਲਗਾਇਆ ਜਾਂਦਾ ਹੈ। ਦੂਰ-ਦੂਰ ਤੋਂ ਸ਼ਰਧਾਲੂ ਇਸ ਵਿਚ ਹਿੱਸਾ ਲੈਂਦੇ ਹਨ। ਇਸ ਮੌਕੇ ਪੰਡਿਤ ਪੁਸ਼ਪਰਾਜ ਸ਼ਰਮਾ, ਮੰਦਿਰ ਦੇ ਪ੍ਰਧਾਨ ਮਨੋਜ ਟੰਡਨ, ਦੀਪਕ ਕੌੜਾ, ਸ਼ਿਵ ਟੰਡਨ, ਗੁਲਸ਼ਨ ਦੇਵਾ, ਨਰੇਸ਼ ਬੋਹਤ, ਪ੍ਰਿਤਪਾਲ ਸਿੰਘ, ਲੱਕੀ ਗਿੱਲ, ਅਮਨ ਮਦਨ, ਨਿਤਿਨ ਗੁਪਤਾ, ਸ਼ੁਭਮ ਗੁਪਤਾ, ਰਮਨ ਸ਼ਾਹੀ, ਸੁਸ਼ੀਲ ਮਿੱਡਾ, ਸੌਰਵ ਗੋਇਲ, ਮਨੀ ਜਿੰਦਲ, ਸੋਨੂੰ ਢੀਂਗਰਾ, ਸਾਹਿਲ ਕੁਮਾਰ, ਲੱਕੀ ਸ਼ਾਹੀ ਅਤੇ ਹੋਰ ਮੌਜੂਦ ਸਨ।