110 ਲਾਵਾਰਸ ਕੁੱਤਿਆਂ ਦੀ ਕਰਵਾਈ ਐਂਟੀਰੇਬੀਜ਼ ਵੈਕਸੀਨੇਸ਼ਨ
ਅਵਾਰਾ ਕੁੱਤਿਆਂ ਨੂੰ ਹਲਕਾਅ
Publish Date: Mon, 06 Oct 2025 04:14 PM (IST)
Updated Date: Tue, 07 Oct 2025 04:02 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ : ਅਵਾਰਾ ਕੁੱਤਿਆਂ ਨੂੰ ਹਲਕਾਅ ਦੀ ਬਿਮਾਰੀ ਤੋਂ ਬਚਾਅ ਲਈ ਟੀਕਾਕਰਨ ਬਹੁਤ ਜਰੂਰੀ ਹੈ। ਪਸ਼ੂ ਪਾਲਣ ਵਿਭਾਗ ਵੱਲੋਂ ਸਮੇਂ ਸਮੇਂ ਉਪਰ ਇਸ ਦਿਸ਼ਾ ਵਿਚ ਕੰਮ ਕੀਤਾ ਜਾਂਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਮੋਗਾ ਡਾ. ਹਰਵੀਨ ਕੌਰ ਧਾਲੀਵਾਲ ਨੇ ਸਿਵਲ ਵੈਟਰਨਰੀ ਹਸਪਤਾਲ ਮੋਗਾ ਵਿਖੇ ਲਗਾਏ ਗਏ ਗਏ ਕੈਂਪ ਦੇ ਉਦਘਾਟਨ ਮੌਕੇ ਕੀਤਾ। ਇਸ ਕੈਂਪ ਦਾ ਆਯੋਜਨ ਨਗਰ ਨਿਗਮ ਮੋਗਾ ਐੱਨਜੀਓ ਦੀ ਕੇਅਰ ਆਫ ਐਨੀਮਲ ਐਂਡ ਸੁਸਾਇਟੀ ਅਤੇ ਦਰਵੇਸ਼ ਐਂਨੀਮਲ ਵੈੱਲਫੇਅਰ ਸੁਸਾਇਟੀ ਲੰਡੇਕੇ ਮੋਗਾ ਦੀ ਸਹਾਇਤਾ ਨਾਲ ਕੀਤਾ ਗਿਆ। ਕੈਂਪ ਵਿਚ 110 ਕੁੱਤਿਆ ਨੂੰ ਐਂਟੀਰੇਬਿਜ਼ ਹਲਕਾਅ ਤੋਂ ਬਚਾਅ ਦੀ ਵੈਕਸੀਨ ਲਗਾਈ ਗਈ। ਡਾ: ਹਰਵੀਨ ਕੌਰ ਧਾਲੀਵਾਲ ਨੇ ਦੱਸਿਆ ਕਿ ਮਨੁੱਖਾਂ ਨੂੰ ਹੋਣ ਵਾਲੀਆ 70 ਫੀਸਦੀ ਬਿਮਾਰੀਆਂ ਪਸ਼ੂਆਂ ਤੋ ਆਉਂਦੀਆਂ ਹਨ, ਜਿਨ੍ਹਾਂ ਵਿਚੋਂ ਹਲਕਾਅ ਇਕ ਪ੍ਰੱਮੁਖ ਬਿਮਾਰੀ ਹੈ ਜੋ ਕਿ ਹਲਕੇ ਹੋਏ ਕੁੱਤੇ ਦੇ ਕੱਟਣ ਨਾਲ ਹੁੰਦੀ ਹੈ। ਜੇਕਰ ਕਿਸੇ ਵਿਕਅਤੀ ਨੂੰ ਕੁੱਤਾ ਕਟਦਾ ਹੈ ਤਾਂ ਉਸਨੂੰ ਪੋਸਟ ਬਾਈਟ ਵੈਕਸੀਨੇਸ਼ਨ ਦੇ 5 ਟੀਕੇ ਜਰੂਰ ਲਗਾਵਾਉਣੇ ਚਾਹੀਦੇ ਹਨ। ਹਲਕਾਅ ਤੋ ਬਚਾਅ ਲਈ ਅਵਾਰਾ ਕੁੱਤਿਆਂ ਦੀ ਵੈਕਸੀਨੇਸ਼ਨ ਨਾਲ ਇਸ ਬਿਮਾਰੀ ਤੋਂ ਕਾਬੂ ਪਾਇਆ ਜਾ ਸਕਦਾ ਹੈ। ਨਗਰ ਨਿਗਮ ਦੇ ਸੈਨਟਰੀ ਇੰਸਪੈਕਟਰ ਬਲਵਿੰਦਰ ਕੌਰ ਨੇ ਦੱਸਿਆ ਕਿ ਨਗਰ ਨਿਗਮ ਮੋਗਾ ਦਾ ਐਨੀਮਲ ਬਰਥ ਕੰਟਰੋਲ ਸੈਂਟਰ ਸਫਲਤਾ ਪੂਰਵਕ ਚੱਲ ਰਿਹਾ ਹੈ, ਜਿਸ ਵਿਚ ਹੁਣ ਤੱਕ 1700 ਅਵਾਰਾ ਕੁੱਤਿਆ ਦੀ ਨਸਬੰਦੀ ਹੋ ਚੁੱਕੀ ਹੈ, ਜਿਸ ਨਾਲ ਭੱਵਿਖ ਵਿਚ ਅਵਾਰਾ ਕੁੱਤਿਆ ਦੀ ਗਿਣਤੀ ਵਿਚ ਕਮੀ ਆਵੇਗੀ। ਇਸ ਵਿਚ ਕੈਂਪ ਵਿਚ ਡਾ. ਹਰਜਿੰਦਰ ਸਿੰਘ ਐੱਸਵੀਓ ਮੋਗਾ, ਡਾ. ਰੁਪਿੰਦਰ ਸਿੰਘ ਵੀਓ ਮੋਗਾ, ਡਾ. ਸ਼ਿਵਦੀਪ ਵਧਾਵਨ ਵੀਓ ਡਾਲਾ ਅਤੇ ਡਾ. ਹਰਜਾਪ ਸਿੰਘ ਏਬੀਸੀ ਐਕਸਪਰਟ ਨਗਰ ਨਿਗਮ ਮੋਗਾ ਦੀ ਟੀਮ ਨੇ ਵੈਕਸੀਨੇਸ਼ਨ ਦੀ ਸੇਵਾ ਨਿਭਾਈ। ਇਸ ਸਮੇਂ ਵੈਟਰਨਰੀ ਇੰਸਪੈਕਟਰ ਪੂਜਾ ਰਾਣੀ, ਭਿੰਦਰ ਸਿੰਘ, ਨਵਨੀਤ ਸਿੰਘ, ਸਮਾਜ ਸੇਵੀ ਐੱਸਕੇ ਬਾਂਸਲ, ਵੀਨਾ ਚਿਸਤੀ ਅਤੇ ਮਾਲਤੀ ਪਹੁੰਚੇ।