ਚੰਗੀ ਕਾਰਗੁਜ਼ਾਰੀ ਵਾਲੀਆਂ ਆਸ਼ਾ ਵਰਕਰ ਸਨਮਾਨਿਤ
ਸਿਹਤ ਅਤੇ ਪਰਿਵਾਰ ਭਲਾਈ ਮੰਤਰੀ
Publish Date: Mon, 27 Apr 2026 05:15 PM (IST)
Updated Date: Tue, 28 Apr 2026 04:05 AM (IST)

ਕਾਕਾ ਰਾਮੂੰਵਾਲਾ ਪੰਜਾਬੀ ਜਾਗਰਣ ਮੋਗਾ: ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਅਤੇ ਸਿਵਲ ਸਰਜਨ ਮੋਗਾ ਡਾਕਟਰ ਰਮਨਦੀਪ ਸਿੰਗਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਨਿਸ਼ਾ ਬਾਂਸਲ ਢੁੱਡੀਕੇ ਦੀ ਅਗਵਾਈ ਵਿਚ ਬਲਾਕ ਢੁੱਡੀਕੇ ਵੱਲੋਂ ਬਲਾਕ ਪੱਧਰੀ ਆਸ਼ਾ ਦਿਵਸ ਮਨਾਇਆ ਗਿਆ। ਇਸ ਮੌਕੇ ਵਧੀਆ ਕਾਰਗੁਜ਼ਾਰੀ ਵਾਲੀਆਂ ਆਸ਼ਾ ਵਰਕਰ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਨਿਸ਼ਾ ਬਾਂਸਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਸ਼ਾ ਸਿਹਤ ਵਿਭਾਗ ਦੀ ਬਹੁਤ ਮਜ਼ਬੂਤ ਕੜੀ ਹੈ। ਆਸ਼ਾ ਦਾ ਸਿਹਤ ਵਿਭਾਗ ਅਤੇ ਆਪਣੀ ਆਬਾਦੀ ਨੂੰ ਸਿਹਤ ਸੁਵਿਧਾਵਾਂ ਪ੍ਰਦਾਨ ਕਰਨ ਪ੍ਰਤੀ ਸਮਰਪਣ ਸ਼ਲਾਘਾਯੋਗ ਹੈ। ਇਸ ਮੌਕੇ ਹੈਲਥ ਸੁਪਰਵਾਈਜ਼ਰ ਕੁਲਬੀਰ ਸਿੰਘ ਢਿੱਲੋਂ ਨੇ ਕਿਹਾ ਕਿ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਅਤੇ ਇਲਾਜ ਲਈ ਸਰਕਾਰੀ ਸੰਸਥਾਵਾਂ ਤੱਕ ਪੁਹੰਚ ਲਈ ਆਸ਼ਾ ਬਹੁਤ ਵੱਡੀ ਭੂਮਿਕਾ ਨਿਭਾ ਰਹੀਆਂ ਹਨ ਅਤੇ ਜੱਚਾ-ਬੱਚਾ ਦਾ ਸੌ ਫ਼ੀਸਦੀ ਟੀਕਾਕਰਨ, ਸਿਹਤ ਸੰਭਾਲ, ਹਸਪਤਾਲ ਪਹੁੰਚ ਅਤੇ ਮੌਤ ਦਰ ਦਾ ਘਟਣਾ ਆਸ਼ਾ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ। ਇਸ ਮੌਕੇ ਵਧੀਆ ਕੰਮ ਕਰਨ ਵਾਲੀਆਂ ਆਸ਼ਾ ਵਰਕਰ ਜਿਨ੍ਹਾਂ ਵਿਚ ਸਰਬਜੀਤ ਕੌਰ ਸਬ ਸੈਂਟਰ ਲੰਡੇਕੇ, ਵੀਰਪਾਲ ਕੌਰ ਮੱਦੋਕੇ ਅਤੇ ਹਰਮਿੰਦਰ ਕੌਰ ਝੰਡੇਵਾਲਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਕਮਲਜੀਤ ਕੌਰ ਐੱਲਐੱਚਵੀ, ਨਿਰਪਾਲ ਕੌਰ ਐੱਲਐੱਚਵੀ, ਰਮਨ ਕੁਮਾਰ ਅਕਾਊਟੈਂਟ, ਸੰਜੀਵ ਕੁਮਾਰ ਬੀਐੱਸਏ ਅਤੇ ਬਲਾਕ ਢੁੱਡੀਕੇ ਦੀਆਂ ਸਮੂਹ ਆਸ਼ਾ ਵਰਕਰਾਂ ਸ਼ਾਮਲ ਸਨ।