ਆਸ਼ਾ ਵਰਕਰਜ਼ ਯੂਨੀਅਨ ਨੇ ਕੀਤਾ ਰੋਸ ਮੁਜ਼ਾਹਰਾ
ਪੰਜਾਬ ਦੀਆਂ ਆਸ਼ਾ ਵਰਕਰਜ਼ ਵੱਲੋਂ ਪੰਜਾਬ
Publish Date: Thu, 16 Apr 2026 06:13 PM (IST)
Updated Date: Fri, 17 Apr 2026 04:13 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮੋਗਾ : ਪੰਜਾਬ ਦੀਆਂ ਆਸ਼ਾ ਵਰਕਰਜ਼ ਵੱਲੋਂ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਹਨ। ਇਸੇ ਕੜੀ ਤਹਿਤ ਮੋਗਾ ਦੇ ਸਿਵਲ ਹਸਪਤਾਲ ਵਿਖੇ ਆਸ਼ਾ ਵਰਕਰਜ਼ ਤੇ ਆਸ਼ਾ ਫੈਸਿਲੀਟੇਟਰ ਯੂਨੀਅਨ ਵੱਲੋਂ ਵਿਸ਼ਾਲ ਧਰਨਾ ਦਿੱਤਾ ਗਿਆ। ਇਸ ਮੌਕੇ ਆਸ਼ਾ ਵਰਕਰਜ਼ ਨੇ ਆਪਣੀਆਂ ਮੰਗਾਂ ਦੇ ਹੱਕ ਅਤੇ ਪੰਜਾਬ ਸਰਕਾਰ ਦੇ ਵਿਰੋਧ ਵਿਚ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਉਪਰੰਤ ਆਸ਼ਾ ਵਰਕਰਾਂ ਵੱਲੋਂ ਮੋਗਾ ਦੇ ਮੁੱਖ ਚੌਂਕ ਤੱਕ ਰੋਸ ਮਾਰਚ ਕਰਦੇ ਹੋਏ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਸਹਾਇਕ ਸਕੱਤਰ ਮਨਦੀਪ ਕੌਰ ਦੀਦਾਰੇਵਾਲਾ ਨੇ ਕਿਹਾ ਕਿ ਸਿਹਤ ਵਿਭਾਗ ਦੀ ਰੀਡ ਦੀ ਹੱਡੀ ਵੱਜੋਂ ਜਾਣੀ ਜਾਂਦੀ ਆਸ਼ਾ ਵਰਕਰ ਆਸ਼ਾ- ਫੈਸਿਲੀਟੇਟਰਾਂ ਵੱਲੋਂ ਆਮ ਆਦਮੀ ਪਾਰਟੀ ਸਰਕਾਰ ਬਣਾਉਣ ਵਿੱਚ ਅਹਿਮ ਭੁਮਿਕਾ ਹੈ। ਸਰਕਾਰ ਬਣਨ ਤੇ ਪੰਜਾਬ ਭਰ ਦੀਆਂ ਵਰਕਰਾਂ ਸਮੇਤ ਪਰਵਾਰਾਂ ਵਿੱਚ ਵੱਡੀ ਖੁਸ਼ੀ ਦੀ ਲਾਹਿਰ ਪਾਈ ਗਈ। 28 ਜੂਨ 2024 ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਡੀ ਜਥੇਬੰਦੀ ਨਾਲ ਜਲੰਧਰ ਚੌਣਾਂ ਤੋਂ ਪਹਿਲਾਂ ਪੈਨਲ ਮੀਟਿੰਗ ਕੀਤੀ। ਜਿਸ ਵਿਚ ਸਾਡੀਆਂ ਹੱਕੀ ਤੇ ਜਾਇਜ ਮੰਗਾਂ ਮੰਨੀਆਂ। ਜਿਸ ਵਿਚ ਅਹਿਮ ਮੰਗ ਵਰਕਰਾਂ ਦੀ ਉਮਰ ਹੱਦ ਵਿੱਚ ਵਾਧਾ ਕੀਤਾ। ਪਰ ਦੁੱਖ ਤੇ ਅਫਸੋਸ ਇਹ ਹੈ ਕਿ 27-28 ਨਿਸ਼ਕਾਮ ਤੇ ਆਪਣੀ ਜਾਨ ਨੂੰ ਜੋਖਿਮ ਵਿਚ ਪਾਕੇ ਸਮਾਜ ਸੇਵਾ ਕਰਨ ਤੋਂ ਬਾਦ, ਜਦੋਂ ਖਾਲੀ ਹੱਥ ਸੇਵਾ ਮੁੱਕਤੀ ਕੀਤੀ ਜਾਂਦੀ ਹੈ, ਤਾਂ ਬਹੁਤ ਜ਼ਿਆਦਾ ਨਿਰਾਸ਼ਾ ਪਾਈ ਜਾਂਦੀ ਹੈ। ਇਸ ਕਾਰਨ ਵਰਕਰਾਂ ਦੇ ਜੱਚਾ/ਬੱਚਾ ਦੀ ਸਿਹਤ ਸੰਭਾਲ ਵਰਗੇ ਅਹਿਮ ਕੰਮਾਂ ਦਾ ਰੁਝਾਨ ਘਟੇਗਾ, ਜਿਸ ਕਾਰਨ ਪੰਜਾਬ ਵਿਚ ਗਿਰਾਵਟ ਆਉਣ ਦੀ ਬਜਾਏ ਮੌਤ ਦਰ ਤੇ ਹੋਮ ਡਲਿਵਰੀ ਵਿਚ ਵਾਧਾ ਹੋਵੇਗਾ। ਇਸ ਲਈ ਲੋਕ ਹਿੱਤ ਨੂੰ ਦੇਖੀਦੇ ਹੋਏ ਤੇ ਸਾਡੇ ਹੱਕਾਂ ਦੀ ਰਾਖੀ ਲਈ ਪੰਜਾਬ ਗੌਰਮਿੰਟ ਸਾਡੇ ਇਹ ਕੱਟੇ ਭੱਤੇ ਬਹਾਲ ਕਰਾਉਣ ਲਈ ਭਾਰਤ ਸਰਕਾਰ ਨੂੰ ਚਿੱਠੀ ਰਿਕਮੈਡ ਕਰਨੀ ਚਾਹੀਦੀ ਹੈ। ਉਨ੍ਹਾਂ ਤਿੰਨ ਅਰਸੇ ਬੀਤ ਜਾਣ ਤੋਂ ਬਾਦ ਵੀ ਇਹ ਗਾਰੰਟੀ ਲਾਗੂ ਨਹੀਂ ਕੀਤੀ ਗਈ। ਜਿਸ ਕਾਰਨ ਪੰਜਾਬ ਭਰ ਦੀਆਂ ਵਰਕਰਾਂ ਸਮੇਤ ਪਰਵਾਰਾਂ ਵਿੱਚ ਭਾਰੀ ਰੋਸ ਤੇ ਬੇਚੈਨੀ ਪਾਈ ਜਾ ਰਹੀ ਹੈ। ਆਗੂਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਵੱਲੋਂ ਮੰਨੀਆਂ ਮੰਗਾਂ ਤੁਰੰਤ ਲਾਗੂ ਕੀਤੀਆਂ ਜਾਣ। ਧਰਨੇ ਦੇ ਅੰਤ ਵਿਚ ਤਹਿਸੀਲਦਾਰ ਮੋਗਾ ਨੂੰ ਮੰਗ ਪੱਤਰ ਸੌਂਪਿਆ ਗਿਆ।