ਅਰਵਿੰਦਰ ਪਾਲ ਸਿੰਘ ਨੇ ਸੰਭਾਲਿਆ ਚਾਰਜ
ਅਰਵਿੰਦਰ ਪਾਲ ਸਿੰਘ ਨੇ ਉਪ ਮੰਡਲ ਮੈਜਿਸਟਰੇਟ ਗਿੱਦੜਬਾਹਾ ਦਾ ਸੰਭਾਲਿਆ ਚਾਰਜ
Publish Date: Wed, 13 May 2026 06:02 PM (IST)
Updated Date: Wed, 13 May 2026 06:03 PM (IST)
ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ, ਗਿੱਦੜਬਾਹਾ : ਐਸਡੀਐਮ ਜਸਪਾਲ ਸਿੰਘ ਬਰਾੜ ਦਾ ਗਿੱਦੜਬਾਹਾ ਤੋਂ ਤਬਾਦਲਾ ਹੋਣ ਉਪਰੰਤ ਅਰਵਿੰਦਰ ਪਾਲ ਸਿੰਘ ਪੀਸੀਐਸ ਵੱਲੋਂ ਉਪ ਮੰਡਲ ਮੈਜਿਸਟਰੇਟ ਗਿੱਦੜਬਾਹਾ ਦਾ ਚਾਰਜ ਸੰਭਾਲ ਲਿਆ ਹੈ ਅਤੇ ਇਸਤੋਂ ਇਲਾਵਾ ਉਨ੍ਹਾਂ ਨੂੰ ਆਰਟੀਓ ਸ੍ਰੀ ਮੁਕਤਸਰ ਸਾਹਿਬ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ। ਅਰਵਿੰਦਰ ਪਾਲ ਸਿੰਘ ਪੀਸੀਐਸ ਦਾ ਤਬਾਦਲਾ ਗੁਰਦਾਸਪੁਰ ਤੋਂ ਗਿੱਦੜਬਾਹਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਇਆ ਹੈ। ਬਤੌਰ ਐੱਸਡੀਐੱਮ ਅਹੁਦਾ ਸੰਭਾਲਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਬ-ਡਵੀਜ਼ਨ ’ਚ ਕਿਸੇ ਵੀ ਵਿਅਕਤੀ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਹਰੇਕ ਵਿਅਕਤੀ ਦਾ ਕੰਮ ਪਹਿਲ ਦੇ ਅਧਾਰ ’ਤੇ ਕੀਤਾ ਜਾਵੇਗਾ। ਇਸ ਮੌਕੇ ਤਹਿਸੀਲਦਾਰ ਗਿੱਦੜਬਾਹਾ ਜਤਿੰਦਰਪਾਲ ਸਿੰਘ ਢਿੱਲੋਂ, ਨਾਇਬ ਤਹਿਸੀਲਦਾਰ ਜਸਕਰਨ ਸਿੰਘ, ਸੁਪਰਡੰਟ ਭੁਪਿੰਦਰ ਸਿੰਘ ਤੋਂ ਇਲਾਵਾ ਦਫ਼ਤਰ ਉਪ ਮੰਡਲ ਮੈਜਿਸਟਰੇਟ ਅਤੇ ਤਹਿਸੀਲ ਦਫਤਰ ਦੇ ਸਟਾਫ ਮੈਂਬਰ ਹਾਜ਼ਰ ਸਨ।