ਬਾਬਾ ਦਿਆਲ ਦਾਸ ਜੀ ਦੇ ਸਾਲਾਨਾ ਸਮਾਗਮ ਆਰੰਭ
ਸਥਾਨਕ ਕਸਬੇ ਦੇ ਨਾਲ ਲੱਗਦੇ ਪਿੰਡ ਤਲਵੰਡੀ
Publish Date: Mon, 20 Jan 2025 03:46 PM (IST)
Updated Date: Tue, 21 Jan 2025 04:00 AM (IST)
ਬਾਬਾ ਦਿਆਲ ਦਾਸ ਜੀ ਦੇ ਸਾਲਾਨਾ ਸਮਾਗਮ ਆਰੰਭ
ਗੁਰਦੇਵ ਮਨੇਸ 0 ਪੰਜਾਬੀ ਜਾਗਰਣ ਕੋਟ ਈਸੇ ਖਾਂ : ਸਥਾਨਕ ਕਸਬੇ ਦੇ ਨਾਲ ਲੱਗਦੇ ਪਿੰਡ ਤਲਵੰਡੀ ਨੌ ਬਹਾਰ ਵਿਖੇ ਸੰਤ ਬਾਬਾ ਦਿਆਲ ਦਾਸ ਜੀ ਦੇ ਸਲਾਨਾ ਸਮਾਗਮ ਦੀ ਲੜੀ ਤਹਿਤ ਮਾਘ ਮਹੀਨੇ ਦੀ ਸੰਗਰਾਂਦ ਦੇ ਦਿਹਾੜੇ ਤੋਂ ਸ਼ੁਰੂ ਹੋਏ ਸਮਾਗਮਾਂ ਤੇ ਅੱਜ ਤੀਸਰੀ ਲੜੀ ਦੇ ਅਖੰਡ ਜਾਪਾਂ ਦੇ ਭੋਗ ਪਾਏ ਗਏ। ਹੈੱਡ ਗਿਆਨੀ ਬਾਬਾ ਬਿਕਰਮਜੀਤ ਸਿੰਘ ਨੇ ਅਰਦਾਸ ਬੇਨਤੀ ਉਪਰੰਤ ਸੰਤ ਬਾਬਾ ਦਿਆਲ ਦਾਸ ਜੀ ਦੇ ਜੀਵਨੀ ਬਾਰੇ ਸੰਗਤਾਂ ਨਾਲ ਆਪਣੇ ਵਿਚਾਰ ਰੱਖੇ ਉਨ੍ਹਾਂ ਕਿਹਾ ਸੰਤ ਬਾਬਾ ਦਿਆਲ ਦਾਸ ਜੀ ਨੇ ਸੰਗਤਾਂ ਨੂੰ ਨਾਮ ਜੱਪਣ ਅਤੇ ਵੰਡ ਛੱਕਣ ਦਾ ਉਪਦੇਸ਼ ਦਿੱਤਾ ਅਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਜੀ ਦੇ ਲੜ ਲਾਇਆ ਸਮੁੱਚੇ ਨਗਰ ਅਤੇ ਜਵਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜੋ ਕਿ ਸੇਵਾਦਾਰ ਨਗਰ ਵਿੱਚੋਂ ਸੰਗਤਾਂ ਵਾਸਤੇ ਦੁੱਧ ਇਕੱਠਾ ਕਰਕੇ ਲਿਆਉਂਦੇ ਹਨ ਅਤੇ ਆਪਣੀਆਂ ਜਿੰਮੇਵਾਰੀਆਂ ਨਿਭਾਉਂਦੇ ਹਨ। ਉਨਾਂ ਦੱਸਿਆ ਹੈ ਕਿ ਇਹ ਸਮਾਗਮ ਨਿਰੰਤਰ ਇੱਕ ਮਹੀਨਾ ਜਾਰੀ ਰਹਿੰਦੇ ਹਨ ਜੋ ਕੋਈ ਵੀ ਸ਼ਰਧਾਲੂ ਇਸ ਅਸਥਾਨ ਤੇ ਅਰਦਾਸ ਬੇਨਤੀ ਕਰਦੇ ਹਨ ਉਨ੍ਹਾਂ ਦੀਆਂ ਅਰਦਾਸਾਂ ਬੇਨਤੀਆਂ ਪ੍ਰਵਾਨ ਹੁੰਦੀਆਂ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਗੁਰਸਾਬ ਸਿੰਘ ਨੇ ਕਿਹਾ ਕਿ ਸਾਰਾ ਦਿਨ ਸੰਗਤਾਂ ਵਾਸਤੇ ਗੁਰ ਕਾ ਲੰਗਰ ਚਲਦਾ ਰਹਿੰਦਾ ਹੈ ਤੇ ਸਾਰੀਆਂ ਸੰਗਤਾਂ ਤਨ ਮਨ ਧਨ ਨਾਲ ਸੇਵਾ ਕਰਦੀਆਂ ਹਨ। ਇਸ ਮੌਕੇ ਬਚਿੱਤਰ ਸਿੰਘ ਨੰਬਰਦਾਰ, ਸਾਬਕਾ ਸਰਪੰਚ ਗੁਰਸ਼ਰਨ ਸਿੰਘ, ਬਲਵਿੰਦਰ ਪਾਲ ਸ਼ਰਮਾ, ਗੁਰਮੇਹਰ ਸਿੰਘ ਸੰਧੂ, ਬਲਦੇਵ ਸਿੰਘ ਰਾਜਾ, ਸਰਪੰਚ ਗੁਰਵਿੰਦਰ ਸਿੰਘ ਗੋਨਾ, ਮੈਂਬਰ ਰੋਸ਼ਨ ਲਾਲ ਕਾਲਾ, ਮਣੀ ਕਮਾਸ, ਸੁਰਪ੍ਰੀਤ, ਚੰਦਨ, ਦਲੇਰ ਸਿੰਘ, ਲਖਵਿੰਦਰ ਸਿੰਘ, ਅੰਮ੍ਰਿਤ, ਸੁਖਪਾਲ ਸਿੰਘ, ਲਖਵੀਰ ਸਿੰਘ, ਹਰਪਾਲ ਸਿੰਘ, ਭੋਲਾ ਸਿੱਧੂ, ਲਵਲੀ ਕਮਾਸ, ਰੁਪਿੰਦਰ ਸਿੱਧੂ, ਬਿੱਲਾ ਸਿੱਧੂ, ਲਾਡੀ ਆਸਲ, ਗੁਰਵਿੰਦਰ ਮਨੇਸ, ਸਤਨਾਮ ਖਹਿਰਾ, ਜਸਵਿੰਦਰ ਫੌਜੀ, ਭਿੰਦਾ ਪੈਂਚ, ਮਹਿਲ ਦਾਸ ਸ਼ਰਮਾ ਆਦਿ ਸੇਵਾਦਾਰ ਹਾਜਰ ਸਨ।