ਰਿਟਾਇਰਡ ਰੈਵੀਨਿਊ ਕਾਨੂੰਨਗੋ-ਪਟਵਾਰੀਰਿਟਾਇਰਡ ਰੈਵੀਨਿਊ ਕਾਨੂੰਨਗੋ-ਪਟਵਾਰੀ ਵੈੱਲਫੇਅਰ ਐਸੋਸੀਏਸ਼ਨ ਮੋਗਾ ਦੀ ਸਾਲਾਨਾ ਚੋਣ ਮੌਕੇ ਦੀ ਤਸਵੀਰ।

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਰਿਟਾਇਰਡ ਰੈਵੀਨਿਊ ਕਾਨੂੰਨਗੋ-ਪਟਵਾਰੀ ਵੈੱਲਫੇਅਰ ਐਸੋਸੀਏਸ਼ਨ (ਰਜਿ.) ਮੋਗਾ ਦੀ ਸਲਾਨਾ ਮੀਟਿੰਗ ਗੁਰਦੁਆਰਾ ਸਾਹਿਬ ਬੀਬੀ ਕਾਹਨ ਕੌਰ ਵਿਖੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਲਗਭਗ 49 ਮੈਂਬਰਾਂ ਨੇ ਭਾਗ ਲਿਆ ਅਤੇ ਸੰਗਠਨ ਦੇ ਕੰਮਕਾਜ ਤੇ ਭਵਿੱਖੀ ਯੋਜਨਾਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਜਨਰਲ ਸਕੱਤਰ ਗੁਰਮੇਲ ਸਿੰਘ ਗੌਂਦਾਰਾ ਵੱਲੋਂ ਪਿਛਲੇ ਸਾਲ ਦੀ ਕਾਰਗੁਜ਼ਾਰੀ ਰਿਪੋਰਟ ਪੇਸ਼ ਕੀਤੀ ਗਈ, ਜਦਕਿ ਖਜ਼ਾਨਚੀ ਗੁਰਮੇਲ ਸਿੰਘ ਬੁੱਘੀਪੁਰਾ ਨੇ ਆਮਦਨ-ਖਰਚ ਦਾ ਪੂਰਾ ਹਿਸਾਬ ਕਿਤਾਬ ਐਡੀਟਰ ਚਮਕੌਰ ਸਿੰਘ ਦੁਆਰਾ ਆਡਿਟ ਕਰਵਾ ਕੇ ਹਾਊਸ ਅੱਗੇ ਰੱਖਿਆ। ਸਵਾਲ-ਜਵਾਬ ਦੇ ਸੈਸ਼ਨ ਤੋਂ ਬਾਅਦ ਮੌਜੂਦਾ ਬਾਡੀ ਭੰਗ ਕਰ ਦਿੱਤੀ ਗਈ। ਇਸ ਤੋਂ ਬਾਅਦ ਸਾਬਕਾ ਜਨਰਲ ਸਕੱਤਰ ਵੱਲੋਂ ਹਾਊਸ ਦੀ ਮਨਜੂਰੀ ਨਾਲ ਤਿੰਨ ਮੈਂਬਰੀ ਚੋਣ ਨਿਗਰਾਨ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿਚ ਹਰੀਕ੍ਰਿਸ਼ਨ ਸਿੰਘ, ਰਵੀ ਕੁਮਾਰ ਕਾਨੂੰਨਗੋ ਅਤੇ ਰਸ਼ਪਾਲ ਸਿੰਘ ਪਟਵਾਰੀ ਨੂੰ ਸ਼ਾਮਲ ਕੀਤਾ ਗਿਆ। ਕਮੇਟੀ ਨੇ ਚੋਣ ਪ੍ਰਕਿਰਿਆ ਸ਼ੁਰੂ ਕਰਦਿਆਂ ਪ੍ਰਧਾਨ ਪਦ ਲਈ ਨਾਮ ਮੰਗੇ। ਪ੍ਰਧਾਨ ਦੇ ਅਹੁਦੇ ਲਈ ਗੁਰਦੋਰ ਸਿੰਘ ਵੱਲੋਂ ਦਰਸ਼ਨ ਸਿੰਘ ਗਿੱਲ ਦਾ ਨਾਮ ਪੇਸ਼ ਕੀਤਾ ਗਿਆ, ਜਿਸ ਦੀ ਤਾਈਦ ਕੇਵਲ ਸਿੰਘ, ਕਮਲੇਸ਼ ਕੁਮਾਰ ਅਤੇ ਬਲਦੇਵ ਸਿੰਘ ਨੇ ਕੀਤੀ। ਹੋਰ ਕੋਈ ਨਾਮ ਨਾ ਆਉਣ ਕਰਕੇ ਦਰਸ਼ਨ ਸਿੰਘ ਗਿੱਲ ਨੂੰ ਸਰਬਸੰਮਤੀ ਨਾਲ ਮੁੜ ਪ੍ਰਧਾਨ ਚੁਣ ਲਿਆ ਗਿਆ। ਹਾਊਸ ਵੱਲੋਂ ਉਨ੍ਹਾਂ ਨੂੰ ਨਵੀਂ ਬਾਡੀ ਬਣਾਉਣ ਦੇ ਪੂਰੇ ਅਧਿਕਾਰ ਵੀ ਸੌਂਪ ਦਿੱਤੇ ਗਏ। ਚੁਣੇ ਗਏ ਪ੍ਰਧਾਨ ਦਰਸ਼ਨ ਸਿੰਘ ਗਿੱਲ ਨੇ ਤੁਰੰਤ ਨਵੀਂ ਬਾਡੀ ਦਾ ਐਲਾਨ ਕਰਦਿਆਂ ਗੁਰਮੇਲ ਸਿੰਘ ਗੌਂਦਾਰਾ ਨੂੰ ਜਨਰਲ ਸਕੱਤਰ, ਲਖਵੀਰ ਸਿੰਘ ਨੂੰ ਸਹਾਇਕ ਸਕੱਤਰ, ਗੁਰਮੇਲ ਸਿੰਘ ਬੁੱਘੀਪੁਰਾ ਨੂੰ ਖਜ਼ਾਨਚੀ, ਸੁਖਦੇਵ ਸਿੰਘ ਖੋਸਾ ਨੂੰ ਸਹਾਇਕ ਖਜ਼ਾਨਚੀ, ਗੁਰਦੋਰ ਸਿੰਘ ਅਤੇ ਰਤਨ ਸਿੰਘ ਗਿੱਲ ਨੂੰ ਸੀਨੀਅਰ ਮੀਤ ਪ੍ਰਧਾਨ, ਜਗਰਾਜ ਸਿੰਘ, ਮੱਘਰ ਸਿੰਘ ਚਹਿਲ, ਜਸਵੰਤ ਸਿੰਘ ਅਤੇ ਕਮਲੇਸ਼ ਕੁਮਾਰ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ। ਇਸ ਤੋਂ ਇਲਾਵਾ ਗੁਰਤੇਜ ਸਿੰਘ ਗਿੱਲ ਨੂੰ ਕਾਨੂੰਨੀ ਸਕੱਤਰ, ਮੱਖਣਜੀਤ ਨੂੰ ਸਹਾਇਕ, ਚਮਕੌਰ ਸਿੰਘ ਘੋਲੀਆ ਨੂੰ ਅਡੀਟਰ, ਚਮਕੌਰ ਸਿੰਘ ਨੂੰ ਸੰਗਠਨ ਸਕੱਤਰ, ਚੰਦ ਸਿੰਘ ਨੂੰ ਦਫ਼ਤਰ ਸਕੱਤਰ, ਨਾਇਬ ਸਿੰਘ ਮੱਲੀ ਨੂੰ ਪ੍ਰਚਾਰ ਸਕੱਤਰ, ਕੇਵਲ ਸਿੰਘ ਨੂੰ ਪ੍ਰੈੱਸ ਸਕੱਤਰ ਅਤੇ ਮੰਗਤ ਸਿੰਘ ਸਹੋਤਾ ਨੂੰ ਸਰਪ੍ਰਸਤ ਬਣਾਇਆ ਗਿਆ। ਮੀਟਿੰਗ ਦੌਰਾਨ ਮੇਹਰ ਸਿੰਘ ਬੁੱਟਰ ਅਤੇ ਸੁਖਮੰਦਰ ਸਿੰਘ ਬਰਾੜ ਵੱਲੋਂ ਵਿਦੇਸ਼ ਜਾਣ ਤੋਂ ਪਹਿਲਾਂ ਐਸੋਸੀਏਸ਼ਨ ਨੂੰ ਪੰਜ-ਪੰਜ ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਗਈ, ਜਿਸ ਲਈ ਹਾਊਸ ਵੱਲੋਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਵਿਦੇਸ਼ ਰਹਿੰਦੇ ਹੋਰ ਮੈਂਬਰਾਂ ਨੂੰ ਵੀ ਸੰਗਠਨ ਦੀ ਮਦਦ ਕਰਨ ਦੀ ਅਪੀਲ ਕੀਤੀ ਗਈ। ਇਸ ਮੀਟਿੰਗ ਵਿਚ ਜ਼ਿਲ੍ਹੇ ਭਰ ਤੋਂ ਕਈ ਰਿਟਾਇਰਡ ਕਾਨੂੰਨਗੋ ਅਤੇ ਪਟਵਾਰੀ ਹਾਜ਼ਰ ਰਹੇ, ਜਿਨ੍ਹਾਂ ਵਿਚ ਜਗਰਾਜ ਸਿੰਘ, ਚੰਦ ਸਿੰਘ, ਦਰਸ਼ਨ ਸਿੰਘ ਬਰਾੜ, ਸੁਖਮੰਦਰ ਸਿੰਘ ਬਰਾੜ, ਬਲਦੇਵ ਸਿੰਘ ਸਮਾਲਸਰ, ਸੁਖਦੇਵ ਸਿੰਘ ਸਮਾਲਸਰ, ਮੱਖਣਜੀਤ, ਚਮਕੌਰ ਸਿੰਘ ਘੋਲੀਆ, ਪ੍ਰੀਤਮ ਸਿੰਘ, ਸਵਰਨ ਸਿੰਘ ਬਰਾੜ, ਗੁਰਚਰਨ ਸਿੰਘ ਢਿਪਾਲੀ, ਸੁਰਜੀਤ ਸਿੰਘ ਢਿਪਾਲੀ, ਮੰਗਲ ਪ੍ਰਕਾਸ਼, ਕੁਲਵੰਤ ਸਿੰਘ, ਮਲਕੀਤ ਸਿੰਘ, ਰਸ਼ਪਾਲ ਸਿੰਘ, ਜਸਵੰਤ ਸਿੰਘ ਸੂਬੇਦਾਰ, ਬਲਵਿੰਦਰ ਸਿੰਘ ਖੋਸਾ, ਗੁਰਮੇਲ ਸਿੰਘ ਰਖਾਲਾ, ਮੋਹਣ ਸਿੰਘ, ਸੰਤੋਖ ਸਿੰਘ, ਨਾਇਬ ਸਿੰਘ ਮੱਲੀ, ਗੁਰਚਰਨ ਸਿੰਘ ਛਾਬੜਾ, ਬਲਦੇਵ ਸਿੰਘ ਸੰਧੂ, ਗੁਰਮੀਤ ਸਿੰਘ, ਠਾਣਾ ਸਿੰਘ, ਲਖਵੀਰ ਸਿੰਘ, ਹਰਿੰਦਰਪਾਲ ਸਿੰਘ, ਕੇਵਲ ਸਿੰਘ, ਗੁਰਪ੍ਰੀਤ ਸਿੰਘ, ਬਲਵਿੰਦਰ ਸਿੰਘ ਪੁਰਬਾ, ਹਰੀਕ੍ਰਿਸ਼ਨ ਸਿੰਘ, ਰਵੀ ਕੁਮਾਰ ਅਤੇ ਹੋਰ ਮੈਂਬਰ ਸ਼ਾਮਲ ਸਨ।