ਅਗਰਵਾਲ ਪੀਰਖਾਨਾ ਵਿਖੇ ਸਾਲਾਨਾ ਦੀਵਾਨ ਤੇ ਭੰਡਾਰਾ ਲਗਾਇਆ
ਅਗਰਵਾਲ ਪੀਰਖਾਨਾ ਵਿਖੇ ਸਾਲਾਨਾ ਦੀਵਾਨ ਤੇ ਭੰਡਾਰੇ ਦਾ ਆਯੋਜਨ
Publish Date: Sat, 21 Feb 2026 05:30 PM (IST)
Updated Date: Sat, 21 Feb 2026 05:33 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਅਗਰਵਾਲ ਪੀਰਖਾਨਾ ਗਿੱਦੜਬਾਹਾ ਵੱਲੋਂ ਬਾਬਾ ਲੱਖਦਾਤਾ ਪੀਰ ਤੇ ਹੈਦਰ ਸ਼ੇਖ ਪੀਰ ਮੀਰਾਂ ਸਾਹਿਬ ਮਲੇਰਕੋਟਲੇ ਵਾਲਿਆਂ ਦੇ ਸਾਲਾਨਾ ਦੀਵਾਨ ਤੇ ਭੰਡਾਰਾ ਲਗਾਇਆ ਗਿਆ। ਕਮੇਟੀ ਦੇ ਪ੍ਰਧਾਨ ਪਿਆਰੇ ਲਾਲ ਮਿੱਤਲ ਨੇ ਦੱਸਿਆ ਕਿ ਅਗਰਵਾਲ ਪੀਰਖਾਨਾ ਕਮੇਟੀ ਦੇ ਸਰਪ੍ਰਸਤ ਬਾਬਾ ਰੁਲਦੂ ਰਾਮ ਮਲੋਟ ਦੀ ਅਗਵਾਈ ਹੇਠ ਸਾਲਾਨਾ ਸਮਾਗਮ ਦੌਰਾਨ ਬਾਬਾ ਪ੍ਰਦੀਪ ਬਾਂਸਲ, ਬਾਬਾ ਹਨੀ ਸਿੰਗਲਾ, ਬਾਬਾ ਡਿੰਪਲ ਸਿੰਗਲਾ, ਬਾਬਾ ਕਾਲਾ, ਬਾਬਾ ਰੰਗੀ, ਬਾਬਾ ਚਿੰਕੂ, ਬਾਬਾ ਅਸ਼ੋਕ, ਬਾਬਾ ਲੀਲਾ ਅਤੇ ਬਾਬਾ ਸੁਰੇਸ਼ ਬੱਲਾ ਵੱਲੋਂ ਦੀਵਾਨ ਸਜਾਏ ਗਏ। ਸਮਾਗਮ ਵਿੱਚ ਅਲੀਬਾਬਾ ਐਂਡ ਪਾਰਟੀ ਅਤੇ ਫੌਜੀ ਭੰਗਚੜ੍ਹੀ ਵੱਲੋਂ ਬਾਬਾ ਜੀ ਦੇ ਭਜਨਾਂ ਦਾ ਗੁਣਗਾਨ ਕੀਤਾ ਗਿਆ। ਜਲ ਸੇਵਾ ਸਥਾਨਕ ਸ਼ਿਵ ਆਰ.ਓ ਵੱਲੋਂ ਕੀਤੀ ਗਈ, ਜਦਕਿ ਪੰਜਾਬ ਮਹਾਂਵੀਰ ਦਲ ਦੇ ਮੈਂਬਰਾਂ ਵੱਲੋਂ ਵਲੰਟੀਅਰਾਂ ਵਜੋਂ ਸੇਵਾ ਨਿਭਾਈ ਗਈ ਅਤੇ ਰਜਿੰਦਰ ਗਰੋਵਰ, ਚਿਮਨ ਲਾਲ ਗਰਗ, ਰਿਸ਼ੀ ਗਰਗ, ਵਿਨੋਦ ਕੁਮਾਰ, ਅਰਵਿੰਦ ਕੁਮਾਰ ਅਤੇ ਸੰਨੀ ਖੁਰਾਣਾ ਵੱਲੋਂ ਚੱਪਲਾਂ ਦੀ ਸੇਵਾ ਸੰਭਾਲ ਦੀ ਸੇਵਾ ਨਿਭਾਈ ਗਈ। ਇਸ ਮੌਕੇ ਆਪ ਆਗੂ ਪੈਵੀ ਢਿੱਲੋਂ, ਨਗਰ ਕੌਂਸਲ ਪ੍ਰਧਾਨ ਨਰਿੰਦਰ ਮੁੰਜਾਲ ਬਿੰਟਾ ਅਰੋੜਾ, ਕੌਂਸਲਰ ਦੀਪਕ ਗਰਗ, ਅਸ਼ੋਕ ਬੁੱਟਰ, ਐਡਵੋਕੇਟ ਗੌਰਵ ਜੈਨ ਚੀਨੂੰ, ਵਨੀਤ ਜਿੰਦਲ ਮੋਂਟੀ, ਸੰਜੀਵ ਕੁਮਾਰ ਬਬਲੂ, ਡਾ. ਰਾਜੀਵ ਜੈਨ, ਮਹਿੰਦਰ ਗਰਗ, ਸੁਰਿੰਦਰ ਕੁਮਾਰ ਛਿੰਦੀ, ਓਮ ਪ੍ਰਕਾਸ਼ ਕਾਕਾ, ਰਾਕੇਸ਼ ਗਰਗ, ਤਰਸੇਮ ਗਰਗ ਅੰਬੀ, ਸੰਜੇ ਬਾਂਸਲ, ਸੋਨੂੰ ਗਰਗ, ਦੁਰਗਾ ਪ੍ਰਸਾਦ ਟੁਨੀਆ, ਅਸ਼ੋਕ ਜੈਨ, ਅਜੇ ਗੋਇਲ, ਮਨੀਸ਼ ਗੋਇਲ, ਜੌਲੀ ਗਰਗ, ਬਲਦੇਵ ਸ਼ਾਹ, ਚੇਤਨ ਬਾਂਸਲ, ਸੁਰਜੀਤ ਰਾਹੀ, ਰਾਜਿੰਦਰ ਗੋਰਖਾ, ਵਿਜੇ ਬਾਂਸਲ, ਸ਼ਾਮ ਸੁੰਦਰ ਛਿੰਦੀ, ਰਿੰਕੂ ਬਾਂਸਲ, ਰਾਕੇਸ਼ ਪਟਵਾਰੀ, ਅਨਿਲ ਗਰਗ, ਸ਼ੈਂਕੀ ਮੰਗਲਾ, ਬਿੱਟੂ ਸਚਦੇਵਾ, ਦਲਜੀਤ ਕੁਮਾਰ, ਓਮ ਪ੍ਰਕਾਸ਼ ਓਮੀ, ਸੁਸ਼ੀਲ ਗੋਇਲ ਅਤੇ ਖੁਸ਼ਹਾਲ ਗਰਗ ਆਦਿ ਹਾਜ਼ਰ ਸਨ।