ਅੰਨਪੂਰਨਾ ਕਾਲੀ ਮਾਤਾ ਮੰਦਰ ਦੋਦਾ ਵਿਖੇ ਪੰਜਵਾਂ ਭੰਡਾਰਾ ਕਰਵਾਇਆ
ਅੰਨਪੁਰਨਾ ਕਾਲੀ ਮਾਤਾ ਮੰਦਿਰ ਪਿੰਡ ਦੋਦਾ ਵਿਖੇ ਪੰਜਵਾਂ ਵਿਸ਼ਾਲ ਭੰਡਾਰਾ ਕਰਵਾਇਆ
Publish Date: Fri, 27 Mar 2026 06:16 PM (IST)
Updated Date: Fri, 27 Mar 2026 06:20 PM (IST)

ਦਵਿੰਦਰ ਬਾਘਲਾ, ਪੰਜਾਬੀ ਜਾਗਰਣ ਦੋਦਾ : ਅੰਨਪੂਰਨਾ ਕਾਲੀ ਮਾਤਾ ਮੰਦਰ ਦੋਦਾ ਵਿਖੇ ਪੰਜਵਾਂ ਵਿਸ਼ਾਲ ਭੰਡਾਰਾ ਬੜੀ ਉਤਸਾਹ ਅਤੇ ਸ਼ਰਧਾ ਨਾਲ ਕਰਵਾਇਆ ਗਿਆ। ਇਸ ਭੰਡਾਰੇ ’ਚ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਹਿੱਸਾ ਲਿਆ ਅਤੇ ਮਾਤਾ ਰਾਣੀ ਦੀ ਕਿਰਪਾ ਹਾਸਲ ਕੀਤੀ। ਪਿੰਡ ਦੋਦਾ ’ਚ ਸਥਿਤ ਇਹ ਅੰਨਪੁਰਨਾ ਕਾਲੀ ਮਾਤਾ ਮੰਦਿਰ ਇਲਾਕੇ ’ਚ ਇੱਕ ਮਸ਼ਹੂਰ ਤੀਰਥ ਸਥਾਨ ਹੈ। ਇੱਥੇ ਹਰ ਸਾਲ ਵੱਡੀ ਗਿਣਤੀ ’ਚ ਭਗਤ ਆਉਂਦੇ ਹਨ ਅਤੇ ਮਾਤਾ ਦੀ ਅਰਾਧਨਾ ਕਰਦੇ ਹਨ। ਇਸ ਵਾਰ ਪੰਜਵੀਂ ਵਾਰੀ ਆਯੋਜਿਤ ਇਸ ਵਿਸ਼ਾਲ ਭੰਡਾਰੇ ਨੂੰ ਖਾਸ ਤੌਰ ’ਤੇ ਯਾਦਗਾਰ ਬਣਾਉਣ ਲਈ ਮੰਦਰ ਕਮੇਟੀ ਨੇ ਬੜੀ ਮਿਹਨਤ ਕੀਤੀ। ਭੰਡਾਰੇ ’ਚ ਲੰਗਰ ਦੀ ਵਿਵਸਥਾ ਬੜੀ ਵਧੀਆ ਤਰੀਕੇ ਨਾਲ ਕੀਤੀ ਗਈ ਸੀ। ਸਵੇਰ ਤੋਂ ਲੈ ਕੇ ਸ਼ਾਮ ਤੱਕ ਸ਼ਰਧਾਲੂਆਂ ਨੂੰ ਤਾਜ਼ਾ ਪੂਰੀਆਂ ਛੋਲੇ ਸਲਾਦ ਖੀਰ ਦਾ ਭੋਜਨ ਪਰੋਸਿਆ ਗਿਆ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਉਮਰ ਵਰਗ ਦੇ ਲੋਕਾਂ ਨੇ ਲੰਗਰ ਛੱਕਿਆ ਅਤੇ ਮਾਤਾ ਦੀ ਜੈ ਜੈ ਕਾਰ ਕੀਤੀ ਅਤੇ ਮੰਦਰ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਇਸ ਭੰਡਾਰੇ ਦਾ ਮੁੱਖ ਉਦੇਸ਼ ਮਾਤਾ ਅੰਨਪੁਰਨਾ ਕਾਲੀ ਮਾਤਾ ਰਾਣੀ ਦੀ ਭਗਤੀ ਫੈਲਾਉਣਾ ਅਤੇ ਇਲਾਕੇ ’ਚ ਏਕਤਾ ਅਤੇ ਸੇਵਾ ਭਾਵਨਾ ਨੂੰ ਵਧਾਉਣਾ ਹੈ। ਉਨ੍ਹਾਂ ਇਸ ਮੌਕੇ ਸਾਰੇ ਸੇਵਾਦਾਰਾਂ, ਭਗਤਾ ਦਾ ਧੰਨਵਾਦ ਕੀਤਾ। ਭਗਤ ਲੋਕਾਂ ਨੇ ਭਜਨ ਗਾ ਕੇ ਅਤੇ ਆਰਤੀ ਉਤਾਰ ਕੇ ਮਾਤਾ ਰਾਣੀ ਨੂੰ ਨਤਮਸਤਕ ਹੋਏ। ਇਸ ਮੌਕੇ ਸਮੂਹ ਕਮੇਟੀ ਅਹੁੱਦੇਦਾਰ ਮੈਂਬਰ ਅਤੇ ਵੱਡੀ ਗਿਣਤੀ ’ਚ ਪਿੰਡ ਦੇ ਲੋਕ ਹਾਜ਼ਰ ਸਨ।