ਆਂਗਣਵਾੜੀ ਯੂਨੀਅਨ ਨੇ ਡੀਈਓ ਦਫ਼ਤਰ ’ਚ ਦਿੱਤਾ ਧਰਨਾ
ਆਂਗਣਵਾੜੀ ਯੂਨੀਅਨ ਵੱਲੋਂ ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ਸਕੀਮ ਦੀ ਟ੍ਰੇਨਿੰਗ ਲੈਣ ਦਾ ਕੀਤਾ ਬਾਈਕਾਟ
Publish Date: Tue, 28 Apr 2026 05:27 PM (IST)
Updated Date: Tue, 28 Apr 2026 05:28 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਸ੍ਰੀ ਮੁਕਤਸਰ ਸਾਹਿਬ ਦੀਆਂ ਆਂਗਣਵਾੜੀ ਵਰਕਰਾਂ ਨੂੰ ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ਸਕੀਮ ਦੀ ਟ੍ਰੇਨਿੰਗ ਦੇਣ ਲਈ ਬੁਲਾਇਆ ਗਿਆ ਸੀ, ਜਿਸਦਾ ਆਂਗਣਵਾੜੀ ਵਰਕਰਾਂ ਵੱਲੋਂ ਬਾਈਕਾਟ ਕੀਤਾ ਗਿਆ। ਇਸ ਦੌਰਾਨ ਡੀਈਓ ਆਫ਼ਿਸ ਵਰਕਰਾਂ ਵੱਲੋਂ ਧਰਨਾ ਦਿੱਤਾ। ਬੁਲਾਰਿਆਂ ਨੇ ਬੋਲਦਿਆਂ ਕਿਹਾ ਕੇ ਆਂਗਣਵਾੜੀ ਵਰਕਰ ਕੰਮ ਕਰਨ ਲਈ ਤਿਆਰ ਹਨ ਪਰ ਜਿਨ੍ਹਾਂ ਟਾਈਮ ਵਰਕਰ ਲਈ ਖਰੀਦੇ ਫੋਨ ਵਰਕਰ ਨੂੰ ਨਹੀਂ ਦਿੱਤੇ ਜਾਂਦੇ ਤੇ 25 ਰੁਪਏ ਨੂੰ ਵਧਾ ਕੇ 200 ਰੁਪਏ ਵਰਕਰ ਤੇ 100 ਰੁਪਏ ਹੈਲਪਰ ਨੂੰ ਨਹੀਂ ਦਿੱਤੇ ਜਾਂਦੇ ਉਨ੍ਹਾਂ ਟਾਈਮ ਵਰਕਰ ਵੱਲੋਂ ਇਸ ਕੰਮ ਦਾ ਬਾਈਕਾਟ ਰਹੇਗਾ। ਬਾਅਦ ’ਚ ਵਰਕਰਾਂ ਵਲੋਂ ਸੀਡੀਪੀਓ ਆਫ਼ਿਸ ਜਾ ਕੇ ਸਟਾਫ ਨੂੰ ਮੰਗ ਪੱਤਰ ਦਿੱਤਾ। ਧਰਨੇ ’ਚ ਸ਼ਿੰਦਰਪਾਲ ਕੌਰ ਥਾਂਦੇ ਵਾਲਾ, ਬਲਜਿੰਦਰ ਕੌਰ, ਰਾਜਿੰਦਰ ਕੌਰ, ਤਜਿੰਦਰ ਕੌਰ ਸੰਦੀਪ ਕੌਰ, ਮਲਕੀਤ ਕੌਰ, ਸੁਖਵਿੰਦਰ ਕੌਰ, ਚਰਨਜੀਤ ਕੌਰ, ਪਰਮਜੀਤ ਕੌਰ, ਸਰਬਜੀਤ ਕੌਰ, ਰਾਜਪਾਲ ਕੌਰ, ਮਧੂ ਬਾਲਾ ਤੋਂ ਇਲਾਵਾ ਵੱਡੀ ਗਿਣਤੀ ਵਰਕਰਾਂ ਮੌਜੂਦ ਸਨ।