ਇਹ ਬਹੁਤ ਹੀ ਖੁਸ਼ੀ ਦੀ ਗੱਲ

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ: ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਇਸ ਸਾਲ 2026 ਵਿਚ ਡੀਐੱਮ ਕਾਲਜ ਮੋਗਾ ਆਪਣਾ 100ਵਾਂ ਸ਼ਤਾਬਦੀ ਵਰ੍ਹਾ ਮਨਾ ਰਿਹਾ ਹੈ। ਮੋਗਾ ਦੇ ਉੱਘੇ ਦਾਨੀ ਅਤੇ ਸਿਵਲ ਸਰਜਨ, ਸਵਰਗੀ ਰਾਏ ਬਹਾਦਰ ਮਥੁਰਾ ਦਾਸ ਜੀ ਦੁਆਰਾ ਸਥਾਪਿਤ ਇਸ ਉੱਚ ਸਿੱਖਿਆ ਸੰਸਥਾ ਨੇ ਮੋਗਾ ਸ਼ਹਿਰ ਅਤੇ ਆਸ-ਪਾਸ ਦੇ ਕਸਬਿਆਂ-ਪਿੰਡਾਂ ਦੇ ਲੋਕਾਂ ਦੀ ਅਨਮੋਲ ਸੇਵਾ ਕੀਤੀ ਹੈ। ਇਸ ਲਈ ਅਸੀਂ ਕਾਲਜ ਦੇ ਸਾਰੇ ਪੁਰਾਣੇ ਵਿਦਿਆਰਥੀਆਂ ਲਈ ਇਹ ਸਮਾਂ ਹੈ ਕਿ ਅਸੀਂ ਆਪਣੀ ਅਲਮਾ ਮਾਟਰ ਡੀਐੱਮ ਕਾਲਜ ਮੋਗਾ ਅਤੇ ਇਸ ਦੇ ਮਹਾਨ ਸੰਸਥਾਪਕ ਸਤਿਕਾਰਯੋਗ ਰਾਏ ਬਹਾਦਰ ਮਥੁਰਾ ਦਾਸ ਜੀ ਦੀ ਸ਼ਾਨਦਾਰ ਵਿਰਾਸਤ ਨੂੰ ਸ਼ੁਕਰਾਨੇ ਨਾਲ ਯਾਦ ਕਰੀਏ। ਅਸੀਂ ਇਸ ਮਹਾਨ ਸੰਸਥਾ ਦੇ ਸਾਬਕਾ ਵਿਦਿਆਰਥੀ ਇਹ ਜਾਣ ਕੇ ਬਹੁਤ ਦੁਖੀ ਹਾਂ ਕਿ ਪਿਛਲੇ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਕਾਲਜ ਅਤੇ ਇਸ ਦੀਆਂ ਸਹਾਇਕ ਵਿੱਦਿਅਕ ਸੰਸਥਾਵਾਂ ਗੰਭੀਰ ਪ੍ਰਬੰਧਕੀ ਸੰਕਟ ’ਚੋਂ ਗੁਜ਼ਰ ਰਹੀਆਂ ਹਨ। ਤਿੱਖੀ ਧੜੇਬੰਦੀ ਅਤੇ ਲੰਬੇ ਕਾਨੂੰਨੀ ਮੁਕੱਦਮਿਆਂ ਕਾਰਨ ਬੈਂਕ ਖਾਤੇ ਜ਼ਬਤ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਨ੍ਹਾਂ ਸੰਸਥਾਵਾਂ ਦਾ ਰੋਜ਼ਾਨਾ ਦਾ ਕੰਮ ਚਲਾਉਣ ਲਈ ਰਿਸੀਵਰ” ਨਿਯੁਕਤ ਕਰਨਾ ਪਿਆ ਹੈ। ਇਸ ਸਭ ਦੇ ਕਾਰਨ, ਚੰਗੇ ਅਤੇ ਭਰੋਸੇਯੋਗ ਸਮਾਜਿਕ ਮਾਰਗਦਰਸ਼ਨ ਅਤੇ ਪ੍ਰਬੰਧ ਦੀ ਘਾਟ ਕਾਰਨ ਇਹ ਇਲਾਕੇ ਦੀਆਂ ਮੋਹਰੀ ਸੰਸਥਾਵਾਂ ਹੁਣ ਪਤਨ ਵੱਲ ਵਧ ਰਹੀਆਂ ਹਨ। ਇਹ ਸਾਡੇ ਸਾਰਿਆਂ ਲਈ ਡੂੰਘੀ ਚਿੰਤਾ ਦਾ ਵਿਸ਼ਾ ਹੈ। ਇਸ ਮੌਕੇ ਸਾਰੇ ਹਾਜ਼ਰ ਮੈਂਬਰਾਂ ਨੇ ਫ਼ੈਸਲਾ ਕੀਤਾ ਕਿ ਡੀਐੱਮ ਕਾਲਜ ਮੋਗਾ ਦੇ ਪੁਰਾਣੇ ਵਿਦਿਆਰਥੀ ਮੋਗਾ ਸ਼ਹਿਰ ਦੇ ਉਨ੍ਹਾਂ ਮੋਹਰੀ ਸੱਜਣਾਂ ਵੱਲੋਂ ਕੀਤੀ ਇਸ ਸਮੇਂ-ਸਿਰ ਪਹਿਲ ਦਾ ਤਹਿ ਦਿਲੋਂ ਸਮਰਥਨ ਕਰਦੇ ਹਾਂ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਖੁਦ ਵੀ ਇਨ੍ਹਾਂ ਸੰਸਥਾਵਾਂ ਦੇ ਪੁਰਾਣੇ ਵਿਦਿਆਰਥੀ ਹਨ। ਡੀਐੱਮ ਕਾਲਜ ਮੋਗਾ ਦੇ ਸ਼ਤਾਬਦੀ ਵਰ੍ਹੇ ਦੇ ਮੌਕੇ ’ਤੇ ਅਸੀਂ ਸਭ ਨੂੰ ਆਮ ਸੱਦਾ ਦਿੰਦੇ ਹਾਂ ਕਿ ਆਓ ਅਸੀਂ ਸਾਰੇ ਹੋਸ਼ ਵਿਚ ਆਈਏ ਅਤੇ ਇਨ੍ਹਾਂ ਵਿੱਦਿਅਕ ਸੰਸਥਾਵਾਂ ਦੇ ਸਮਾਜਿਕ ਮਕਸਦ ਅਤੇ ਇਨ੍ਹਾਂ ਦੇ ਸੰਸਥਾਪਕ ਰਾਏ ਬਹਾਦਰ ਮਥੁਰਾ ਦਾਸ ਜੀ ਦੇ ਸਹੀ ਮਾਣ-ਸਨਮਾਨ ਨੂੰ ਬਹਾਲ ਕਰਨ ਲਈ ਅੱਗੇ ਆਈਏ। ਅਸੀਂ ਸਿਵਲ ਸੁਸਾਇਟੀ ਮੋਗਾ ਵੱਲੋਂ ਉਪਰੋਕਤ ਮਕਸਦ ਲਈ ਕੀਤੇ ਜਾ ਰਹੇ ਯਤਨਾਂ ਅਤੇ ਪਹਿਲਕਦਮੀਆਂ ਦੀ ਵੀ ਸ਼ਲਾਘਾ ਅਤੇ ਸਮਰਥਨ ਕਰਦੇ ਹਾਂ। ਅਸੀਂ ਇਹ ਵੀ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਜੇ ਲੋੜ ਪਈ ਤਾਂ ਅਸੀਂ ਇਨ੍ਹਾਂ ਸੰਸਥਾਵਾਂ ਦੇ ਸਾਬਕਾ ਵਿਦਿਆਰਥੀ ਮੋਗਾ ਸ਼ਹਿਰ ਦੀ ਇਸ ਮਹਾਨ ਵਿਰਾਸਤ ਨੂੰ ਤਬਾਹ ਕਰਨ