ਅਲਾਇੰਸ ਇੰਟਰਨੈਸ਼ਨਲ ਸਕੂਲ ’ਚ ਮਾਂ ਦਿਵਸ ਮਨਾਇਆ
ਅਲਾਇੰਸ ਇੰਟਰਨੈਸ਼ਨਲ ਸਕੂਲ ’ਚ ਮਾਂ ਦਿਵਸ ਮੌਕੇ ਵਿਸ਼ੇਸ਼ ਸਭਾ ਤੇ ਰਚਨਾਤਮਕ ਮੁਕਾਬਲਿਆਂ ਦਾ ਆਯੋਜਨ
Publish Date: Mon, 11 May 2026 03:51 PM (IST)
Updated Date: Tue, 12 May 2026 04:00 AM (IST)

ਭੋਲਾ ਸ਼ਰਮਾ ਪੰਜਾਬੀ ਜਾਗਰਣ, ਜੈਤੋ : ਅਲਾਇੰਸ ਇੰਟਰਨੈਸ਼ਨਲ ਸਕੂਲ, ਸਹਾਮਣੇ ਸ਼੍ਰੀ ਹਨੂੰਮਾਨ ਮੰਦਰ (ਪੰਚਾਇਤੀ ਗਾਊਸ਼ਾਲਾ ਰੋਡ) ਜੈਤੋ ਵਿਚ ਮਾਂ ਦਿਵਸ ਮੌਕੇ ਵਿਸ਼ੇਸ਼ ਸਭਾ ਅਤੇ ਵੱਖ-ਵੱਖ ਰਚਨਾਤਮਕ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਪ੍ਰਾਰਥਨਾ ਸਭਾ ਨਾਲ ਹੋਈ, ਜਿਸ ਵਿਚ ਵਿਦਿਆਰਥੀਆਂ ਨੇ ਆਪਣੀਆਂ ਮਾਵਾਂ ਦੇ ਸਨਮਾਨ ਵਿਚ ਭਾਸ਼ਣ, ਕਵਿਤਾਵਾਂ, ਗੀਤ ਅਤੇ ਸੁੰਦਰ ਵਿਚਾਰ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ। ਬੱਚਿਆਂ ਨੇ ਆਪਣੀਆਂ ਮਾਵਾਂ ਪ੍ਰਤੀ ਪਿਆਰ, ਸਤਿਕਾਰ ਅਤੇ ਸ਼ੁਕਰਗੁਜ਼ਾਰੀ ਦਾ ਭਾਵਪੂਰਨ ਪ੍ਰਗਟਾਵਾ ਕੀਤਾ। ਇਸ ਮੌਕੇ ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਅਸ਼ਵਨੀ ਕੁਮਾਰ ਗਰਗ (ਗੋਰੀਆਂ), ਪ੍ਰਧਾਨ ਅਸ਼ੋਕ ਕੁਮਾਰ ਗਰਗ, ਡਾਇਰੈਕਟਰ ਦੀਪੀ ਗਰਗ, ਮੈਨੇਜਿੰਗ ਡਾਇਰੈਕਟਰ ਗੌਰਵ ਕੁਮਾਰ ‘ਲੱਕੀ ਗਰਗ’, ਮੈਂਬਰ ਜਗਮੇਲ ਸਿੰਘ ਬਰਾੜ, ਮੈਂਬਰ ਘਨੱਈਆ ਲਾਲ ਗਰਗ ਅਤੇ ਮੈਂਬਰ ਅੰਕੁਰ ਗਰਗ ਨੇ ਕਿਹਾ ਕਿ ਮਾਂ ਦਿਵਸ ਮਨਾਉਣ ਦਾ ਮੁੱਖ ਉਦੇਸ਼ ਬੱਚਿਆਂ ਨੂੰ ਮਾਂ ਦੇ ਪਿਆਰ, ਤਿਆਗ ਅਤੇ ਉਸ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਹੈ। ਮਾਂ ਸਾਡੀ ਪਹਿਲੀ ਅਧਿਆਪਕਾ ਹੁੰਦੀ ਹੈ, ਜੋ ਸਾਨੂੰ ਚੰਗੇ ਸੰਸਕਾਰ, ਪਿਆਰ ਅਤੇ ਜੀਵਨ ਜੀਊਣ ਦੀ ਸਹੀ ਦਿਸ਼ਾ ਦਿੰਦੀ ਹੈ। ਇਹ ਦਿਨ ਸਾਨੂੰ ਆਪਣੀਆਂ ਮਾਵਾਂ ਪ੍ਰਤੀ ਸਤਿਕਾਰ ਅਤੇ ਧੰਨਵਾਦ ਪ੍ਰਗਟ ਕਰਨ ਲਈ ਪ੍ਰੇਰਿਤ ਕਰਦਾ ਹੈ। ਸਮਾਗਮ ਦੌਰਾਨ ਵਿਦਿਆਰਥੀਆਂ ਦੇ ਕਾਰਡ ਬਣਾਉਣ ਅਤੇ ਪੱਤਰ ਲਿਖਣ ਦੇ ਮੁਕਾਬਲੇ ਵੀ ਕਰਵਾਏ ਗਏ, ਜਿਨ੍ਹਾਂ ਵਿਚ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਕਾਰਡ ਬਣਾਉਣ ਦੇ ਮੁਕਾਬਲੇ ਵਿਚ ਪਹਿਲੀ ਜਮਾਤ ’ਚੋਂ ਸਾਨਵੀ ਤੇ ਭੂਮਿਕਾ ਨੇ ਪਹਿਲਾ ਤੇ ਸੌਰਿਸ਼ ਨੇ ਦੂਜਾ, ਦੂਜੀ ਜਮਾਤ ’ਚੋਂ ਵਿਹਾਨ ਨੇ ਪਹਿਲਾ ਤੇ ਦੈਵਿਕ ਨੇ ਦੂਜਾ, ਤੀਜੀ ਜਮਾਤ ਵਿਚੋਂ ਸੀਰਤ ਨੇ ਪਹਿਲਾ ਅਤੇ ਵਰਿੰਦਰ ਤੇ ਰੁਦਰਾਕਸ਼ ਨੇ ਦੂਜਾ ਅਤੇ ਚੌਥੀ ਜਮਾਤ ਵਿਚੋਂ ਸਹਿਜ ਨੇ ਪਹਿਲਾ ਤੇ ਗੌਰਵੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਪੱਤਰ ਲਿਖਣ ਦੇ ਮੁਕਾਬਲੇ ਵਿਚ ਪੰਜਵੀਂ ਜਮਾਤ ’ਚੋਂ ਹਿਨਯਾ ਤੇ ਧੀਰਿਆ ਨੇ ਪਹਿਲਾ ਅਤੇ ਮੋਕਸ਼ ਤੇ ਦਿਵਯਾਂਸ਼ੀ ਨੇ ਦੂਜਾ, ਛੇਵੀਂ ਜਮਾਤ ’ਚੋਂ ਸੋਨਾਕਸ਼ੀ ਤੇ ਮਨਮੀਤ ਨੇ ਪਹਿਲਾ ਅਤੇ ਸੁਖਮਨ ਤੇ ਨਾਜ਼ ਨੇ ਦੂਜਾ, ਸੱਤਵੀਂ ਜਮਾਤ ’ਚੋਂ ਕੁਦਰਤ ਨੇ ਪਹਿਲਾ ਤੇ ਦ੍ਰਿਸ਼ਟੀ ਨੇ ਦੂਜਾ ਅਤੇ ਅੱਠਵੀਂ ਜਮਾਤ ਵਿਚੋਂ ਵਰਬਾਨੀ, ਨਿਮਰਤ, ਹਰਕੁਦਰਤ ਤੇ ਦਿਵਾਂਸ਼ੀ ਨੇ ਪਹਿਲਾ ਅਤੇ ਭਵਿਆ ਤੇ ਰੁਦਰ ਨੇ ਦੂਜਾ ਸਥਾਨ ਹਾਸਿਲ ਕੀਤਾ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਗੁਰਸੇਵਕ ਕੌਰ ਮਾਨ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਬੱਚਿਆਂ ਨੂੰ ਹਰ ਰੋਜ਼ ਆਪਣੀ ਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਸਮਾਗਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ।