ਅਲਾਇੰਸ ਇੰਟਰਨੈਸ਼ਨਲ ਸਕੂਲ ਜੈਤੋ ’ਚ ‘ਖਾਣਾ ਪਕਾਉਣ ਮੁਕਾਬਲਾ’ ਕਰਵਾਇਆ
ਅਲਾਇੰਸ ਇੰਟਰਨੈਸ਼ਨਲ ਸਕੂਲ ਜੈਤੋ ’ਚ ‘ਖਾਣਾ ਪਕਾਉਣ ਮੁਕਾਬਲਾ’ ਕਰਵਾਇਆ
Publish Date: Sat, 09 May 2026 03:39 PM (IST)
Updated Date: Sun, 10 May 2026 04:00 AM (IST)

ਭੋਲਾ ਸ਼ਰਮਾ ਪੰਜਾਬੀ ਜਾਗਰਣ, ਜੈਤੋ : ਅਲਾਇੰਸ ਇੰਟਰਨੈਸ਼ਨਲ ਸਕੂਲ, ਸਹਾਮਣੇ ਸ਼੍ਰੀ ਹਨੂੰਮਾਨ ਮੰਦਰ (ਪੰਚਾਇਤੀ ਗਾਊਸ਼ਾਲਾ ਰੋਡ) ਜੈਤੋ ਵੱਲੋਂ ਪਹਿਲੀ ਜਮਾਤ ਤੋਂ ਲੈ ਕੇ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ‘ਖਾਣਾ ਪਕਾਉਣ ਮੁਕਾਬਲਾ’ ਕਰਵਾਇਆ ਗਿਆ। ਜਿਸ ਵਿਚ ਵਿਦਿਆਰਥੀਆਂ ਨੇ ਬੜੇ ਹੀ ਉਤਸ਼ਾਹ, ਖੁਸ਼ੀ ਅਤੇ ਆਤਮਵਿਸ਼ਵਾਸ ਨਾਲ ਭਾਗ ਲਿਆ। ਇਸ ਮੁਕਾਬਲੇ ਦਾ ਮਕਸਦ ਬੱਚਿਆਂ ਵਿਚ ਰਚਨਾਤਮਕਤਾ, ਸਿਹਤਮੰਦ ਖੁਰਾਕ, ਸਫ਼ਾਈ ਅਤੇ ਸਵੈ-ਨਿਰਭਰਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ। ਵਿਦਿਆਰਥੀਆਂ ਨੇ ਬਿਨਾਂ ਅੱਗ ਜਾਂ ਗੈਸ ਦੀ ਵਰਤੋਂ ਕੀਤੇ ਫ਼ਲਾਂ ਦੀ ਚਾਟ, ਸੈਂਡਵਿਚ, ਸਲਾਦ, ਮਿਠਾਈਆਂ ਅਤੇ ਸਪ੍ਰਾਊਟਸ ਵਰਗੀਆਂ ਕਈ ਪੋਸ਼ਟਿਕ ਡਿਸ਼ਾਂ ਤਿਆਰ ਕੀਤੀਆਂ। ਪਕਵਾਨਾਂ ਦੀ ਸਜਾਵਟ ਅਤੇ ਨਵੀਂ ਸੋਚ ਨੇ ਜਿਊਰੀ ਅਤੇ ਅਧਿਆਪਕਾਂ ਨੂੰ ਕਾਫ਼ੀ ਪ੍ਰਭਾਵਿਤ ਕੀਤਾ। ਮੁਕਾਬਲੇ ਦੇ ਨਤੀਜਿਆਂ ਅਨੁਸਾਰ ਪਹਿਲੀ ਜਮਾਤ ’ਚੋਂ ਅਨੁਰਾਗ ਗਰਗ ਨੇ ਪਹਿਲਾ ਅਤੇ ਲਿਆਨ ਗਰਗ ਨੇ ਦੂਜਾ, ਦੂਜੀ ਜਮਾਤ ’ਚੋਂ ਯੁਵਨ ਗਰਗ ਤੇ ਦੈਵਿਕ ਰਾਏ ਗਰਗ ਨੇ ਪਹਿਲਾ ਅਤੇ ਪ੍ਰਯਾਗ ਰਾਏ ਗਰਗ ਨੇ ਦੂਜਾ, ਤੀਜੀ ਜਮਾਤ ’ਚੋਂ ਗੁਰਸੰਗੀਤ ਕੌਰ ਨੇ ਪਹਿਲਾ ਅਤੇ ਜੀਵੇਸ਼ ਗਰਗ ਨੇ ਦੂਜਾ, ਚੌਥੀ ਜਮਾਤ ’ਚੋਂ ਆਇਰਾ ਗੋਇਲ ਨੇ ਪਹਿਲਾ ਅਤੇ ਆਰੀਅਨ ਬਾਂਸਲ ਨੇ ਦੂਜਾ, ਪੰਜਵੀਂ ਜਮਾਤ ’ਚੋਂ ਕੀਰਤਦੀਪ ਕੌਰ ਤੇ ਧੈਰੀਆ ਸ਼ਰਮਾ ਨੇ ਪਹਿਲਾ ਅਤੇ ਯੁਵਿਕਾ ਨੇ ਦੂਜਾ, ਛੇਵੀਂ ਜਮਾਤ ’ਚੋਂ ਹਮਸਰਜੋਤ ਸਿੰਘ ਨੇ ਪਹਿਲਾ ਅਤੇ ਦਾਨਿਸ਼ ਗਰਗ ਤੇ ਹਨੀਤ ਸਿੰਘ ਨੇ ਦੂਜਾ, ਸੱਤਵੀਂ ਜਮਾਤ ’ਚੋਂ ਮਨਸੀਰਤ ਕੌਰ ਨੇ ਪਹਿਲਾ ਅਤੇ ਮੌਲਿਕ ਗਰਗ ਨੇ ਦੂਜਾ ਅਤੇ ਅੱਠਵੀਂ ਜਮਾਤ ’ਚੋਂ ਦਿਵਯਾਂਸ਼ੀ ਨੇ ਪਹਿਲਾ ਅਤੇ ਰੁਦਰ ਜਿੰਦਲ ਨੇ ਦੂਜਾ ਸਥਾਨ ਹਾਸਿਲ ਕੀਤਾ। ਅਖ਼ੀਰ ਵਿਚ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਗੁਰਸੇਵਕ ਕੌਰ ਮਾਨ ਨੇ ਸਾਰੇ ਭਾਗੀਦਾਰਾਂ ਅਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਰਚਨਾਤਮਕ ਅਤੇ ਵਿਹਾਰਕ ਪ੍ਰੋਗਰਾਮ ਬੱਚਿਆਂ ਦੇ ਸਰਵਾਂਗੀਣ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਵੀ ਅਜਿਹੀਆਂ ਗਤੀਵਿਧੀਆਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਅਸ਼ਵਨੀ ਕੁਮਾਰ ਗਰਗ (ਗੋਰੀਆਂ), ਪ੍ਰਧਾਨ ਅਸ਼ੋਕ ਕੁਮਾਰ ਗਰਗ, ਡਾਇਰੈਕਟਰ ਦੀਪੀ ਗਰਗ, ਮੈਨੇਜਿੰਗ ਡਾਇਰੈਕਟਰ ਗੌਰਵ ਕੁਮਾਰ ‘ਲੱਕੀ ਗਰਗ’, ਮੈਂਬਰ ਜਗਮੇਲ ਸਿੰਘ ਬਰਾੜ, ਮੈਂਬਰ ਘਨੱਈਆ ਲਾਲ ਗਰਗ ਅਤੇ ਮੈਂਬਰ ਅੰਕੁਰ ਗਰਗ ਨੇ ਬੱਚਿਆਂ ਦੀ ਪ੍ਰਤਿਭਾ ਦੀ ਭਰਪੂਰ ਸ਼ਲਾਘਾ ਕੀਤੀ।