ਕੁੱਲ ਹਿੰਦ ਕਿਸਾਨ ਸਭਾ ਨੇ ਫੂਕਿਆ ਕੇਂਦਰ ਸਰਕਾਰ ਦਾ ਪੁਤਲਾ
ਸੰਯੁਕਤ ਕਿਸਾਨ ਮੋਰਚੇ
Publish Date: Sun, 17 May 2026 03:23 PM (IST)
Updated Date: Mon, 18 May 2026 04:00 AM (IST)
ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਨਿਹਾਲ ਸਿੰਘ ਵਾਲਾ: ਸੰਯੁਕਤ ਕਿਸਾਨ ਮੋਰਚੇ ਵੱਲੋਂ ਚੰਡੀਗੜ੍ਹ ਵਿਖੇ ਕੀਤੇ ਗਏ ਐਕਸ਼ਨ ਦੌਰਾਨ ਗਵਰਨਰ ਦੀ ਰਹਾਇਸ਼ ਵੱਲ ਕੀਤੇ ਮਾਰਚ ਉੱਪਰ ਅੰਨ੍ਹੇਵਾਹ ਤਸ਼ਦੱਦ ਅਤੇ ਗ੍ਰਿਫਤਾਰੀਆ ਦੇ ਵਿਰੋਧ ਵਿਚ ਨਿਹਾਲ ਸਿੰਘ ਵਾਲਾ ਵਿਚ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਬੀਜੇਪੀ ਅਤੇ ਗਵਰਨਰ ਦਾ ਪੂਤਲਾ ਫੂਕਿਆ ਗਿਆ। ਇਸ ਮੌਕੇ ਜ਼ਿਲ੍ਹਾ ਸਕੱਤਰ ਜਗਜੀਤ ਸਿੰਘ ਨੇ ਕਿਹਾ ਕਿ ਚੰਡੀਗੜ੍ਹ ਵਿਖੇ ਕਿਸਾਨਾਂ ਵੱਲੋਂ ਸਾਂਤਮਈ ਪ੍ਰਦਰਸ਼ਨ ਦੌਰਾਨ ਗਵਰਨਰ ਦਾ ਰਵਾਈਆ ਅਣਮਨੁੱਖੀ ਰਿਹਾ। ਪਾਣੀ ਦੀਆਂ ਬੌਛਾੜਾਂ / ਅੱਥਰੂ ਗੈਸ ਦੇ ਗੋਲੇ ਦਾਗਣਾ / ਲਾਠੀਚਾਰਜ ਕਰਨਾ ਬਹਾਦਰੀ ਨਹੀਂ ਅਤੇ ਪ੍ਰਦਰਸ਼ਨ ਕਰਦੇ ਕਿਸਾਨਾਂ ਦੀ ਗ੍ਰਿਫ਼ਤਾਰੀ ਦੀ ਕਾਰਵਾਈ ਦੀ ਕੁੱਲ ਹਿੰਦ ਕਿਸਾਨ ਸਭਾ ਨਾਖ਼ੇਧੀ ਕਰਦੀ ਹੈ । ਉਨ੍ਹਾਂ ਕਿਹਾ ਕਿ ਕੇਂਦਰ ਨੂੰ ਇਹ ਧਿਆਨ ਵਿਚ ਰੱਖਣਾ ਚਾਹੀਦਾ ਹੈ ਪੰਜਾਬ ਵੀ ਇਕ ਸੂਬਾ ਹੈ ,ਇਸ ਦੇ ਸਾਧਨਾਂ ’ਤੇ ਪੰਜਾਬ ਦਾ ਪਹਿਲਾ ਹੱਕ ਹੈ । ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਨੂੰ ਉਸ ਦੇ ਬਣਦੇ ਹੱਕ ਨਾ ਦਿੱਤੇ ਗਏ ਤਾਂ ਸੰਯੁਕਤ ਕਿਸਾਨ ਮੋਰਚਾ ਹੋਰ ਵੀ ਸੰਘਰਸ਼ ਤੇਜ਼ ਕਰੇਗਾ । ਇਸ ਮੌਕੇ ਸੁਖਦੇਵ ਭੋਲਾ , ਗੁਰਦਿੱਤ ਦੀਨਾ , ਸਿਕੰਦਰ ਮਧੇਕੇ , ਜਗਸੀਰ ਧੂੜਕੋਟ, ਫ਼ਕੀਰ ਮੁਹੰਮਦ, ਰਾਜਾ ਘੋਲੀਆ, ਰਾਮ ਨਿਹਾਲ ਸਿੰਘ ਵਾਲਾ ਅਤੇ ਹਰਬੰਸ ਸਿੰਘ ਆਦਿ ਆਗੂ ਸ਼ਾਮਲ ਹੋਏ।