ਅਕਾਲੀ ਦਲ ਵਾਰਿਸ ਪੰਜਾਬ ਨੇ ਕੀਤੀਆਂ ਵਿਚਾਰਾਂ
ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਮੀਟਿੰਗ ਹੋਈ
Publish Date: Sun, 17 May 2026 05:19 PM (IST)
Updated Date: Sun, 17 May 2026 05:21 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਮੀਟਿੰਗ ਗੁਰਦਵਾਰਾ ਦੂਖ ਨਿਵਾਰਨ ਸਾਹਿਬ ਗਿੱਦੜਬਾਹਾ ਵਿਖੇ ਜਿਲ੍ਹਾ ਪ੍ਰਧਾਨ ਕ੍ਰਿਸ਼ਨ ਸਿੰਘ ਰੁਪਾਣਾ ਦੇ ਦਿਸ਼ਾ ਨਿਰਦੇਸ਼ ਹੇਠ ਹੋਈ। ਮੀਟਿੰਗ ’ਚ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਵਿਚਾਰਾਂ ਹੋਈਆਂ। ਮੀਟਿੰਗ ’ਚ ਪਹੁੰਚੇ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਜਿਨ੍ਹਾਂ ਉਮੀਦਵਾਰਾਂ ਨੇ ਚੋਣਾਂ ਲੜਨ ਲਈ ਅੱਜ ਕਾਗਜ ਭਰੇ ਹਨ ਅਤੇ ਉਨ੍ਹਾਂ ਨੂੰ ਖ਼ਦਸ਼ਾ ਹੈ ਕਿ ਸਰਕਾਰ ਸਾਡੇ ਉਮੀਦਵਾਰਾਂ ਦੇ ਭਰੇ ਕਾਗਜ ਕੋਈ ਨਾ ਕੋਈ ਕਮੀ ਕੱਢ ਕੇ ਰੱਦ ਕਰ ਸਕਦੀ ਹੈ। ਪਾਰਟੀ ਆਗੂਆਂ ਨੇ ਕਿਹਾ ਕਿ ਜੇਕਰ ਇਸ ਤਰਾਂ ਦੀ ਕੋਈ ਗੜਬੜ ਹੁੰਦੀ ਹੈ ਤਾਂ ਇਸਦੀ ਜ਼ਿੰਮੇਵਾਰੀ ਸਥਾਨਕ ਪ੍ਰਸ਼ਾਸਨ ਅਤੇ ਸਰਕਾਰ ਦੀ ਹੋਵੇਗੀ। ਉਕਤ ਆਗੂਆਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਾਫ਼ ਅਕਸ ਵਾਲ਼ੇ, ਇਮਾਨਦਾਰ ਅਤੇ ਜਨਤਾ ਦੇ ਕੰਮ ਆਉਣ ਵਾਲੇ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਕਾਮਯਾਬ ਕਰਨ ਤਾਂ ਜੋ ਸਾਡੇ ਸ਼ਹਿਰ ਅਤੇ ਆਪਣੇ ਆਪਣੇ ਵਾਰਡਾਂ ਦਾ ਵਿਕਾਸ ਹੋ ਸਕੇ। ਇਸ ਮੀਟਿੰਗ ’ਚ ਅਵਤਾਰ ਸਿੰਘ ਫੱਕਰਸਰ, ਧਰਮੀ ਫੌਜੀ ਕਿਰਪਾਲ ਸਿੰਘ ਬਾਦੀਆਂ, ਰਣਬੀਰ ਸਿੰਘ ਰਾਜਾ ਬਾਦੀਆਂ, ਜਗਦੇਵ ਸਿੰਘ ਗਿੱਦੜਬਾਹਾ, ਗੁਰਸੇਵਕ ਸਿੰਘ ਦੌਲਾ, ਨਿਰਮਲ ਸਿੰਘ ਹੁਸਨਰ, ਸੰਦੀਪ ਸਿੰਘ ਖਾਲਸਾ, ਗੁਰਮੇਲ ਸਿੰਘ ਫੌਜੀ, ਠਾਣਾ ਸਿੰਘ ਹੁਸਨਰ, ਸੁਖਦੀਪ ਸਿੰਘ ਆਦਿ ਹਾਜ਼ਰ ਸਨ।