ਨਛੱਤਰ ਕੌਰ ਤੇ ਨਿਰਮਲਜੀਤ ਦੀ ਯਾਦ ’ਚ ਸਮਾਗਮ ਦਾ ਐਲਾਨ
ਅਦਾਰਾ ਲੋਹਮਣੀ ਦੀ ਅਹਿਮ ਮੀਟਿੰਗ
Publish Date: Mon, 18 May 2026 03:28 PM (IST)
Updated Date: Tue, 19 May 2026 04:00 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ: ਅਦਾਰਾ ਲੋਹਮਣੀ ਦੀ ਅਹਿਮ ਮੀਟਿੰਗ ਮੋਗਾ ’ਚ ਡਾ. ਹਰਨੇਕ ਸਿੰਘ ਰੋਡੇ ਦੇ ਗ੍ਰਹਿ ਵਿਖੇ ਕੌਮਾਂਤਰੀ ਪੱਧਰ ਦੇ ਸਾਹਿਤਕਾਰ ਬਲਦੇਵ ਸਿੰਘ ਸੜਕਨਾਮਾ ਦੀ ਪ੍ਰਧਾਨਗੀ ਵਿਚ ਹੋਈ। ਡਾ. ਸੁਰਜੀਤ ਘੋਲੀਆ ਨੇ ਲੋਹਮਣੀ ਮੈਗਜ਼ੀਨ ਦੇ ਵੱਖ ਵੱਖ ਏਜੰਡੇ ਪੇਸ਼ ਕੀਤੇ ਅਤੇ ਜਗੀਰ ਸਿੰਘ ਖੋਖਰ ਨੇ ਮੈਗਜ਼ੀਨ ਦੀ ਆਰਥਿਕ ਹਾਲਤ ਬਾਰੇ ਚਾਨਣਾ ਪਾਇਆ। ਮੈਗਜ਼ੀਨ ਦੀ ਦਿੱਖ ਵਿਚ ਕੁੱਝ ਨਵਾਂਪਣ ਸ਼ਾਮਲ ਕਰਨ ਦੇ ਸੁਝਾਅ ਦਿੱਤੇ। ਇਸ ਦੋ ਘੰਟੇ ਲੰਬੀ ਚੱਲੀ ਇਸ ਮੀਟਿੰਗ ਵਿਚ ਹਰ ਨੁਕਤੇ ’ਤੇ ਵਿਚਾਰ ਕੀਤਾ ਅਤੇ ਗੁਰਮੇਲ ਸਿੰਘ ਬੌਡੇ ਨੇ ਹਰ ਮਸਲੇ ’ਤੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਭਰਵੀਂ ਵਰਗ ਮੀਟਿੰਗ ਵਿਚ ਸੁਖਚੈਨ ਸਿੰਘ ਹੀਰਾ, ਪਿਆਰਾ ਸਿੰਘ ਚਾਹਿਲ, ਕਰਮਜੀਤ ਕੌਰ ਲੰਢੇਕੇ, ਚਰਨਜੀਤ ਕੌਰ, ਦਰਸ਼ਨ ਦੁਸਾਂਝ, ਬਲਵਿੰਦਰ ਸਿੰਘ ਖੋਸਾ ਹਾਜ਼ਰ ਸਨ। ਸਭ ਹਾਜ਼ਰ ਮੈਬਰਾਂ ਨੇ ਲੋਹਮਣੀ ਮੈਗਜ਼ੀਨ ਦੇ ਸਵਾ ਅਠਾਰਾਂ ਸਾਲ ਤੋਂ ਵੱਧ ਸਮਾਂ ਤਹਿ ਕਰਨ ਦੇ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੱਤੀ। ਇਸ ਦੌਰਾਨ ਅਦਾਰਾ ਲੋਹਮਣੀ ਵੱਲੋਂ ਕਰਵਾਏ ਗਏ ਅਨੇਕਾਂ ਸਾਲਾਨਾ ਸਮਾਗਮਾਂ ਵਿਚ ਯੂਨੀਵਰਸਿਟੀਆਂ ਤੱਕ ਦੇ ਵਿਦਵਾਨਾਂ ਨਾਲ ਰਚਾਏ ਸੰਵਾਦਾਂ ਅਤੇ ਵੱਖ ਖ਼ੇਤਰਾਂ ਵਿਚ ਕਾਰਜਸ਼ੀਲ ਸਾਹਿਤਕਾਰਾਂ ਦੇ ਸਨਮਾਨ ਦੇਣ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਸਫ਼ਰ ਦੌਰਾਨ ਕੈਨੇਡਾ, ਜਰਮਨੀ, ਆਸਟ੍ਰੇਲੀਆ, ਮਨੀਲਾ ਅਤੇ ਖਾੜੀ ਮੁਲਕਾਂ ਅਤੇ ਪੰਜਾਬ ਵਿਚ ਵੱਖ ਵੱਖ ਆਰਥਿਕ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ। ਇਸ ਉਪਰੰਤ ਅਦਾਰਾ ਲੋਹਮਣੀ ਦਾ 73ਵਾਂ ਅੰਕ ਰੀਲੀਜ਼ ਕੀਤਾ ਗਿਆ ਅਤੇ ਡਾ. ਹਰਨੇਕ ਸਿੰਘ ਰੋਡੇ ਦੇ ਗ੍ਰਹਿ ਵਿਖੇ ਦਿੱਤੀ ਗਈ ਅਪਣੱਤ ਅਤੇ ਸ਼ਾਨਦਾਰ ਮਹਿਮਾਨ ਨਿਵਾਜੀ ਦਾ ਧੰਨਵਾਦ ਕੀਤਾ।