ਜੋਨਲ ਲੈਵਲ ਅਥਲੈਟਿਕਸ ਖੇਡਾਂ ’ਚ ਆਰਵ ਖੇੜਾ ਨੇ ਜਿੱਤੇ 3 ਗੋਲਡ ਮੈਡਲ
ਜੋਨਲ ਲੈਵਲ ਅਥਲੈਟਿਕਸ ਖੇਡਾਂ ’ਚ ਆਰਵ ਖੇੜਾ ਨੇ ਕਾਇਮ ਕੀਤੀ ਕਾਮਯਾਬੀ ਦੀ ਨਵੀਂ ਮਿਸਾਲ
Publish Date: Wed, 29 Apr 2026 03:55 PM (IST)
Updated Date: Wed, 29 Apr 2026 03:58 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਵਿਜ਼ਡਮ ਵਰਲਡ ਸਕੂਲ ਥਾਂਦੇਵਾਲਾ ਸਕੂਲ ਦੇ ਹੋਣਹਾਰ ਅਤੇ ਮਿਹਨਤੀ ਵਿਦਿਆਰਥੀ ਆਰਵ ਖੇੜਾ ਨੇ 28 ਅਪ੍ਰੈਲ ਨੂੰ ਗਿੱਦੜਬਾਹਾ ਦੇ ਮਾਲਵਾ ਸਕੂਲ ’ਚ ਕਰਵਾਏ ਗਏ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੌਰਾਨ ਉੱਚੀ ਛਾਲ, ਟ੍ਰਿਪਲ ਜੰਪ ਤੇ ਸੌ ਮੀਟਰ ਦੌੜ ’ਚ ਤਿੰਨ ਸੋਨੇ ਦੇ ਤਮਗੇ ਜਿੱਤ ਕੇ ਇਤਿਹਾਸ ਰਚਿਆ ਹੈ। ਇਹ ਵੀ ਜ਼ਿਕਰਯੋਗ ਹੈ ਕਿ ਉਸਨੇ ਪਿਛਲੇ ਸਾਲ ਦੇ ਸਟੇਟ ਟੂਰਨਾਮੈਂਟ ਦੇ ਟ੍ਰਿਪਲ ਜੰਪ ’ਚ ਬਣਿਆ ਰਿਕਾਰਡ ਵੀ ਤੋੜ ਦਿੱਤਾ ਹੈ। ਪਹਿਲਾਂ 13.8 ਮੀਟਰ ਦਾ ਰਿਕਾਰਡ ਸੀ, ਜਿਸਨੂੰ ਪਾਰ ਕਰਦੇ ਹੋਏ ਆਰਵ ਨੇ ਨਵਾਂ 14.2 ਮੀਟਰ ਦਾ ਰਿਕਾਰਡ ਬਣਾ ਕੇ ਆਪਣੀ ਵਿਲੱਖਣ ਪਛਾਣ ਬਣਾਈ ਹੈ। ਸਕੂਲ ਦੇ ਚੇਅਰਮੈਨ ਜਸਵਿੰਦਰ ਸਿੰਘ ਵੱਲੋਂ ਉਸਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਵਾਈਸ ਪ੍ਰਿੰਸੀਪਲ ਸੋਨੀਆ, ਡੀਪੀਈ ਅਮਨਦੀਪ ਕੌਰ, ਡੀਪੀਈ ਗੌਰਵ ਤੇ ਅਧਿਆਪਕ ਕੁਲਦੀਪ ਨੇ ਆਰਵ ਦੀ ਉਪਲੱਬਧੀ ਨੂੰ ਉਸ ਦੀ ਮਿਹਨਤ ਦਾ ਫਲ ਦੱਸਿਆ। ਅਧਿਆਪਕਾਂ ਨੇ ਵੀ ਆਰਵ ਨੂੰ ਉਸਦੇ ਉਜਲੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵੱਡੀਆਂ ਉਚਾਈਆਂ ਛੂਹੇਗਾ। ਇਸ ਤਰ੍ਹਾਂ, ਆਰਵ ਖੇੜਾ ਨੇ ਆਪਣੇ ਜਜ਼ਬੇ, ਮਿਹਨਤ ਅਤੇ ਦ੍ਰਿੜ ਨਿਸ਼ਚੇ ਨਾਲ ਸਾਬਤ ਕਰ ਦਿੱਤਾ ਹੈ ਕਿ ਜੇ ਮਨ ਵਿੱਚ ਕੁਝ ਕਰ ਦਿਖਾਉਣ ਦੀ ਲਗਨ ਹੋਵੇ ਤਾਂ ਕੋਈ ਵੀ ਮੰਜਿਲ ਦੂਰ ਨਹੀਂ ਹੁੰਦੀ।