ਮੁਕਤਸਰ ਨਗਰ ਕੌਂਸਲ ਚੋਣਾਂ ’ਚ ‘ਆਪ’ ਦਾ ਕਬਜ਼ਾ, 31 ਵਾਰਡਾਂ ’ਚੋਂ 22 ’ਤੇ ਜਿੱਤ ਦਰਜ
ਮੁਕਤਸਰ ਨਗਰ ਕੌਂਸਲ ਚੋਣਾਂ ’ਚ ‘ਆਪ’ ਦਾ ਕਬਜ਼ਾ, 31 ਵਾਰਡਾਂ ’ਚੋਂ 22 ’ਤੇ ‘ਆਪ’ ਕਾਬਜ
Publish Date: Fri, 29 May 2026 08:10 PM (IST)
Updated Date: Fri, 29 May 2026 08:13 PM (IST)

ਭੰਵਰਾ/ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸਥਾਨਕ ਰਾਜਨੀਤੀ ’ਚ ਵੱਡਾ ਉਲਟਫੇਰ ਕਰਦਿਆਂ ਆਮ ਆਦਮੀ ਪਾਰਟੀ (ਆਪ) ਨੇ ਮੁਕਤਸਰ ਨਗਰ ਕੌਂਸਲ ਚੋਣਾਂ ’ਚ ਹੂੰਝਾ ਫੇਰ ਜਿੱਤ ਹਾਸਲ ਕਰਕੇ ਕੌਂਸਲ ’ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਹੈ। ਐਲਾਨੇ ਗਏ ਚੋਣ ਨਤੀਜਿਆਂ ’ਚ ‘ਆਪ’ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕੁੱਲ 31 ਵਾਰਡਾਂ ’ਚੋਂ 22 ਵਾਰਡਾਂ ’ਚ ਸ਼ਾਨਦਾਰ ਜਿੱਤ ਦਰਜ ਕੀਤੀ ਤੇ ਵਿਰੋਧੀਆਂ ਦੇ ਸਾਰੇ ਸਮੀਕਰਨ ਵਿਗਾੜ ਦਿੱਤੇ। ਦੂਜੇ ਪਾਸੇ, ਕਦੇ ਨਗਰ ਕੌਂਸਲ ’ਚ ਮਜ਼ਬੂਤ ਪਕੜ ਰੱਖਣ ਵਾਲੀ ਕਾਂਗਰਸ ਪਾਰਟੀ ਮਹਿਜ਼ 4 ਸੀਟਾਂ ’ਤੇ ਸਿਮਟ ਗਈ, ਜਦਕਿ ਸ਼ੋ੍ਮਣੀ ਅਕਾਲੀ ਦਲ ਦੇ ਹਿੱਸੇ 4 ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਹਿੱਸੇ ਸਿਰਫ਼ 1 ਸੀਟ ਹੀ ਆਈ। ‘ਆਪ’ ਦੀ ਇਸ ਸੁਨਾਮੀ ਨੇ ਮੁਕਤਸਰ ’ਚ ਵਿਰੋਧੀ ਧਿਰਾਂ ਦੇ ਪੈਰ ਉਖੇੜ ਦਿੱਤੇ ਹਨ ਅਤੇ ਸ਼ਹਿਰ ਦੇ ਵਿਕਾਸ ਦੀ ਕਮਾਨ ਹੁਣ ਪੂਰੀ ਤਰ੍ਹਾਂ ‘ਆਪ’ ਦੇ ਹੱਥ ਆ ਗਈ ਹੈ। ਮਲੋਟ ’ਚ 27 ’ਚੋਂ ਆਪ 12 ਸੀਟਾਂ, ਕਾਂਗਰਸ 8 ਤੇ ਸ਼ੋ੍ਅਦ 7 ਸੀਟਾਂ ’ਤੇ ਜੇਤੂ ਰਹੀ। ਜਦਕਿ ਗਿੱਦੜਬਾਹਾ ’ਚ 19 ’ਚੋਂ 17 ਸੀਟਾਂ ’ਤੇ ‘ਆਪ’ ਦਾ ਕਬਜਾ ਤੇ 2 ਸੀਟਾਂ ਕਾਂਗਰਸ ਦੀ ਝੋਲੀ ਪਈਆਂ। ਮੁਕਤਸਰ ਨਗਰ ਕੌਂਸਲ ਚੋਣਾਂ ਦੇ ਐਲਾਨੇ ਗਏ ਨਤੀਜਿਆਂ ਅਨੁਸਾਰ ਵਾਰਡ ਨੰਬਰ 1. ਐਸਸੀ (ਔਰਤ) ਆਪ ਉਮੀਦਵਾਰ ਜਸਪਾਲ ਕੌਰ 669 ਵੋਟਾਂ ਨਾਲ ਜੇਤੂ ਰਹੀ। ਜਸਪਾਲ ਕੌਰ ਨੂੰ ਕੁੱਲ 1174 ਵੋਟਾਂ ਪਈਆਂ। ਜਦਕਿ ਵਿਰੋਧੀ ਧਿਰ ਸ਼ੋ੍ਅਦ ਉਮੀਦਵਾਰ ਮਨਪ੍ਰੀਤ ਕੌਰ ਨੂੰ 505 ਵੋਟਾਂ ਪਈਆਂ, ਕਾਂਗਰਸੀ ਉਮੀਦਵਾਰ ਸਿਮਰਜੀਤ ਕੌਰ ਨੂੰ 433 ਵੋਟਾਂ ਪਈਆਂ, ਭਾਜਪਾ ਉਮੀਦਵਾਰ ਪੂਜਾ ਰਾਣੀ 221 ਵੋਟਾਂ ਪਈਆਂ। ਵਾਰਡ ਨੰਬਰ 2. ਰਖਾਵਾਂ (ਔਰਤ) ਸ਼ੋ੍ਅਦ ਉਮੀਦਵਾਰ ਹਰਦੀਪ ਕੌਰ ਪਤਨੀ ਸਾਬਕਾ ਨਗਰ ਕੌਂਸਲ ਪ੍ਰਧਾਨ ਹਰਪਾਲ ਸਿੰਘ ਬੇਦੀ 896 ਵੋਟਾਂ ਨਾਲ ਜੇਤੂ ਰਹੀ। ਹਰਦੀਪ ਕੌਰ ਨੂੰ ਕੁੱਲ 1336 ਵੋਟਾਂ ਪਈਆਂ। ਜਦਕਿ ਆਪ ਉਮੀਦਵਾਰ ਚਰਨਜੀਤ ਕੌਰ ਨੂੰ 440 ਵੋਟਾਂ, ਕਾਂਗਰਸੀ ਉਮੀਦਵਾਰ ਅੰਮ੍ਰਿਤਪਾਲ ਕੌਰ ਨੂੰ 232 ਵੋਟਾਂ ਪਈਆਂ। ਵਾਰਡ ਨੰਬਰ 3. ਬੀਸੀ ਕਾਂਗਰਸੀ ਉਮੀਦਵਾਰ ਹਰਜੀਤ ਕੌਰ 262 ਵੋਟਾਂ ਨਾਲ ਜੇਤੂ ਰਹੀ। ਹਰਜੀਤ ਕੌਰ ਨੂੰ ਕੁੱਲ 828 ਵੋਟਾਂ ਪਈਆਂ। ਜਦਕਿ ਸ਼ੋ੍ਅਦ ਦੇ ਉਮੀਦਵਾਰ ਧਰਮਪਾਲ ਨੂੰ 566 ਵੋਟਾਂ, ਆਪ ਉਮੀਦਵਾਰ ਕੁਲਵੰਤ ਸਿੰਘ ਨੂੰ 339 ਵੋਟਾਂ ਪਈਆਂ। ਵਾਰਡ ਨੰਬਰ 4. ‘ਜਨਰਲ’ ਆਪ ਉਮੀਦਵਾਰ ਧਰਮਿੰਦਰ ਸਿੰਘ 222 ਵੋਟਾਂ ਨਾਲ ਜੇਤੂ ਰਹੇ। ਧਰਮਿੰਦਰ ਸਿੰਘ ਕੁੱਲ 713 ਵੋਟਾਂ ਪਈਆਂ। ਜਦਕਿ ਕਾਂਗਰਸੀ ਉਮੀਦਵਾਰ ਯਾਦਵਿੰਦਰ ਸਿੰਘ ਯਾਦੂ ਨੂੰ 491 ਵੋਟਾਂ, ਸ਼ੋ੍ਅਦ ਮਹਿੰਦਰ ਪ੍ਰਤਾਪ ਰਾਠ ਨੂੰ 218 ਵੋਟਾਂ, ਭਾਜਪਾ ਦੇ ਉਮੀਦਵਾਰ ਰੋਹਤਾਸ ਕੁਮਾਰ ਨੂੰ 125 ਵੋਟਾਂ ਪਈਆਂ। ਵਾਰਡ ਨੰਬਰ 5. ਐਸਸੀ (ਔਰਤ) ਆਪ ਉਮੀਦਵਾਰ ਛਿੰਦਰ ਕੌਰ 258 ਵੋਟਾਂ ਨਾਲ ਜੇਤੂ ਰਹੀ। ਛਿੰਦਰ ਕੌਰ ਨੂੰ ਕੁੱਲ 805 ਵੋਟਾਂ ਪਈਆਂ। ਜਦਕਿ ਸ਼ੋ੍ਅਦ ਦੇ ਉਮੀਦਵਾਰ ਅੰਮ੍ਰਿਤਪਾਲ ਕੌਰ ਨੂੰ 547 ਵੋਟਾਂ, ਅਜ਼ਾਦ ਉਮਦੀਵਾਰ ਹਰਪ੍ਰੀਤ ਕੌਰ ਨੂੰ 230 ਵੋਟਾਂ, ਕਾਂਗਰਸੀ ਉਮੀਦਵਾਰ ਰਾਜਪਾਲ 143 ਵੋਟਾਂ ਅਤੇ ਭਾਜਪਾ ਉਮੀਦਵਾਰ ਉਰਮਿਲਾ ਦੇਵੀ ਨੂੰ 60 ਵੋਟਾਂ ਪਈਆਂ। ਵਾਰਡ ਨੰਬਰ 6. ‘ਜਨਰਲ’ ਆਪ ਉਮਦੀਵਾਰ ਰਵਿੰਦਰ ਕੁਮਾਰ ਰਿੰਕੂ ਬਾਂਸਲ 659 ਵੋਟਾਂ ਨਾਲ ਜੇਤੂ ਰਹੇ। ਰਿੰਕੂ ਬਾਂਸਲ ਨੂੰ ਕੁੱਲ 1092 ਵੋਟਾਂ ਪਈਆਂ। ਜਦਕਿ ਕਾਂਗਰਸੀ ਉਮੀਦਵਾਰ ਗੌਮਸੀ ਦੁਰੇਜਾ ਨੂੰ 433 ਵੋਟਾਂ, ਅਕਾਲੀ ਦਲ ਦੇ ਉਮੀਦਵਾਰ ਵਾਰ ਅਰਸ਼ ਬੱਤਰਾ ਨੂੰ 201 ਵੋਟਾਂ, ਭਾਜਪਾ ਦੇ ਉਮੀਦਵਾਰ ਅਮਨਦੀਪ ਨੂੰ ਮਹਿਜ 22 ਵੋਟਾਂ ਪਈਆਂ। ਵਾਰਡ ਨੰਬਰ 7. ਰਾਖਵਾਂ (ਔਰਤ) ਆਪ ਉਮੀਦਵਾਰ ਪੂਨਮ ਰਾਣੀ 329 ਵੋਟਾਂ ਨਾਲ ਜੇਤੂ ਰਹੀ। ਪੂਨਮ ਰਾਣੀ ਨੂੰ ਕੁੱਲ 1008 ਵੋਟਾਂ ਪਈਆਂ। ਜਦਕਿ ਸ਼ੋ੍ਅਦ ਉਮੀਦਵਾਰ ਰੁਪਿੰਦਰ ਕੁਮਾਰੀ ਬੱਤਰਾ ਨੂੰ 679 ਵੋਟਾਂ, ਕਾਂਗਰਸੀ ਉਮੀਦਵਾਰ ਮੀਨੂੰ ਰਾਣੀ ਨੂੰ 119 ਵੋਟਾਂ ਅਤੇ ਭਾਜਪਾ ਉਮੀਦਵਾਰ ਜਗਜੀਤ ਕੌਰ ਨੂੰ ਸਿਰਫ਼ 35 ਵੋਟਾਂ ਹੀ ਮਿਲੀਆਂ। ਇਥੇ ਹੈਰਾਨੀ ਦੀ ਗੱਲ ਹੈ ਕਿ ਅਜ਼ਾਦ ਉਮੀਦਵਾਰ ਅੰਜੂ ਬਾਲਾ ਨੂੰ ਸਿਰਫ 2 ਵੋਟਾਂ ਪਈਆਂ ਹਨ। ਵਾਰਡ ਨੰਬਰ 8. ‘ਜਨਰਲ’ ਆਪ ਉਮੀਦਵਾਰ ਗੁਰਪਿੰਦਰ ਸਿੰਘ ਸ਼ੈਲੀ 1177 ਵੋਟਾਂ ਨਾਲ ਜੇਤੂ ਰਹੇ। ਗੁਰਪਿੰਦਰ ਸਿੰਘ ਸ਼ੈਲੀ ਨੂੰ ਕੁੱਲ 1353 ਵੋਟਾਂ ਪਈਆਂ। ਜਦਕਿ ਭਾਜਪਾ ਉਮੀਦਵਾਰ ਰਮਾ ਖੁਰਾਣਾ ਨੂੰ 176 ਵੋਟਾਂ ਪਈਆਂ। ਇੱਥੇ ਦੱਸਣਯੋਗ ਹੈ ਕਿ ਸ਼ੋ੍ਅਦ, ਕਾਂਗਰਸ ਅਤੇ ਅਜ਼ਾਦ ਉਮੀਦਵਾਰ ਦੇ ਕਾਗਜ਼ ਰੱਦ ਹੋਏ ਸਨ। ਵਾਰਡ ਨੰਬਰ 9. ਰਾਖਵਾਂ (ਔਰਤ) ਕਾਂਗਰਸੀ ਉਮੀਦਵਾਰ ਸੰਜਨਾ ਭੰਮ 682 ਵੋਟਾਂ ’ਤੇ ਜੇਤੂ ਰਹੀ। ਸੰਜਨਾ ਭੰਮ ਨੂੰ ਕੁੱਲ 947 ਵੋਟਾਂ ਪਈਆਂ। ਜਦਕਿ ਸ਼ੋ੍ਅਦ ਮਧੂ ਨੂੰ 265 ਵੋਟਾਂ, ਆਪ ਉਮੀਦਵਾਰ ਸਮਾਇਲ ਨੂੰ 253 ਵੋਟਾਂ ਅਤੇ ਭਾਜਪਾ ਉਮੀਦਵਾਰ ਹਰਜੀਤ ਕੌਰ ਨੂੰ ਮਹਿਜ 25 ਵੋਟਾਂ ਪਈਆਂ। ਵਾਰਡ ਨੰਬਰ 10. ‘ਜਨਰਲ’ ਆਮ ਉਮੀਦਵਾਰ ਬਲਵਿੰਦਰ ਸਿੰਘ 204 ਵੋਟਾਂ ਨਾਲ ਜੇਤੂ ਰਿਹਾ। ਬਲਵਿੰਦਰ ਸਿੰਘ ਨੂੰ ਕੁੱਲ 651 ਵੋਟਾਂ ਪਈਆਂ। ਜਦਕਿ ਸ਼ੋ੍ਅਦ ਦੇ ਉਮੀਦਵਾਰ ਸ਼ੁਰਿੰਦਰ ਕੁਮਾਰ ਨੂੰ 447 ਵੋਟਾਂ, ਕਾਂਗਰਸੀ ਉਮੀਦਵਾਰ ਸੰਨੀ ਬੱਤਰਾ ਨੂੰ 296 ਵੋਟਾਂ, ਭਾਜਪਾ ਉਮੀਦਵਾਰ ਰਾਜਨ ਬਾਂਸਲ ਨੂੰ 382 ਵੋਟਾਂ ਪਈਆਂ। ਜਦਕਿ ਅਜ਼ਾਦ ਉਮੀਦਵਾਰ ਜਸਪ੍ਰੀਤ ਸਿੰਘ ਨੂੰ 11 ਵੋਟਾਂ ਤੇ ਅਜ਼ਾਦ ਉਮੀਦਵਾਰ ਰਾਜੀਵ ਕੁਮਾਰ ਨੂੰ ਸਿਰਫ 3 ਵੋਟਾਂ ਪਈਆਂ। ਵਾਰਡ ਨੰਬਰ 11. ਰਾਖਵਾਂ (ਔਰਤ) ਆਪ ਉਮੀਦਵਾਰ ਯੋਗਿਤਾ ਗੁੰਬਰ 125 ਵੋਟਾਂ ਨਾਲ ਜੇਤੂ ਰਹੀ। ਯੋਗਿਤਾ ਗੁੰਬਰ ਨੂੰ ਕੁੱਲ 785 ਵੋਟਾਂ ਪਈਆਂ। ਜਦਕਿ ਸ਼ੋ੍ਅਦ ਉਮੀਦਵਾਰ ਰਿੰਕੂ ਰਾਣੀ ਨੂੰ 660 ਵੋਟਾਂ, ਭਾਜਪਾ ਉਮੀਦਵਾਰ ਪਰਸੰਤਾ ਦੇਵੀ 257 ਵੋਟਾਂ, ਕਾਂਗਰਸੀ ਉਮੀਦਵਾਰ ਪ੍ਰਿੰਯਕਾ ਨੂੰ 182 ਵੋਟਾਂ ਪਈਆਂ। ਵਾਰਡ ਨੰਬਰ 12. ‘ਜਨਰਲ’ ਆਪ ਉਮੀਦਵਾਰ ਗੁਰਪ੍ਰੀਤ ਸਿੰਘ 520 ਵੋਟਾਂ ਨਾਲ ਜੇਤੂ ਰਿਹਾ। ਗੁਰਪ੍ਰੀਤ ਸਿੰਘ ਨੂੰ ਕੁੱਲ 942 ਵੋਟਾਂ ਪਈਆਂ। ਜਦਕਿ ਕਾਂਗਰਸੀ ਉਮੀਦਵਾਰ ਜਸਵਿੰਦਰ ਸਿੰਘ ਮਿੰਟੂ ਕੰਮ ਨੂੰ 422 ਵੋਟਾਂ, ਸ਼ੋ੍ਅਦ ਉਮੀਦਵਾਰ ਰਣਜੀਤ ਸਿੰਘ ਨੂੰ 208 ਵੋਟਾਂ ਪਈਆਂ। ਭਾਜਪਾ ਉਮੀਦਵਾਰ ਜਗਮੀਤ ਸਿੰਘ ਨੂੰ 199 ਵੋਟਾਂ ਪਈਆਂ। ਵਾਰਡ ਨੰਬਰ 13. ਰਾਖਵਾਂ (ਔਰਤ) ਆਪ ਉਮੀਦਵਾਰ ਹਰਜੀਤ ਕੌਰ 206 ਵੋਟਾਂ ਨਾਲ ਜੇਤੂ ਰਹੀ। ਹਰਜੀਤ ਕੌਰ ਨੂੰ ਕੁੱਲ 745 ਵੋਟਾਂ ਪਈਆਂ। ਜਦਕਿ ਭਾਜਪਾ ਉਮੀਦਵਾਰ ਅੰਜੂ ਭਟੇਜਾ ਨੂੰ 539 ਵੋਟਾਂ, ਸ਼ੋ੍ਅਦ ਉਮੀਦਵਾਰ ਗੁਰਵਿੰਦਰ ਕੌਰ ਨੂੰ 471 ਵੋਟਾਂ, ਕਾਂਗਰਸੀ ਉਮਦੀਵਾਰ ਤਰਨਜੀਤ ਕੌਰ ਨੂੰ 153 ਵੋਟਾਂ ਪਈਆਂ। ਜਦਕਿ ਅਜ਼ਾਦ ਉਮੀਦਵਾਰ ਸ਼ਾਵੀ ਨੂੰ ਸਿਰਫ 01 ਵੋਟ ਪਈ। ਵਾਰਡ ਨੰਬਰ 14. ‘ਐਸਸੀ’ ਆਪ ਉਮੀਦਵਾਰ ਹਰਦੀਪ ਸਿੰਘ ਕਾਲਾ 493 ਵੋਟਾਂ ਨਾਲ ਜੇਤੂ ਰਿਹਾ। ਹਰਦੀਪ ਸਿੰਘ ਕਾਲਾ ਨੂੰ ਕੁੱਲ 670 ਵੋਟਾਂ ਪਈਆਂ। ਜਦਕਿ ਸ਼ੋ੍ਅਦ ਦੇ ਉਮੀਦਵਾਰ ਕੰਵਲਜੀਤ ਸਿੰਘ ਨੂੰ 177 ਵੋਟਾਂ, ਅਜ਼ਾਦ ਉਮੀਦਵਾਰ ਸਰਨਪ੍ਰੀਤ ਕੌਰ ਨੂੰ 126 ਵੋਟਾਂ, ਕਾਂਗਰਸੀ ਉਮੀਦਵਾਰ ਆਤਮਾ ਸਿੰਘ ਨੂੰ 97 ਵੋਟਾ, ਭਾਜਪਾ ਉਮੀਦਵਾਰ ਅਦੀਪ ਨੂੰ 64 ਵੋਟਾਂ ਪਈਆਂ। ਵਾਰਡ ਨੰਬਰ 15. ਐਸਸੀ (ਔਰਤ) ਆਪ ਉਮੀਦਵਾਰ ਰਿੰਕੂ ਰਾਣੀ 125 ਵੋਟਾਂ ਨਾਲ ਜੇਤੂ ਰਹੀ। ਰਿੰਕੂ ਰਾਣੀ ਨੂੰ ਕੁੱਲ 509 ਵੋਟਾਂ ਪਈਆਂ। ਜਦਕਿ ਸ਼ੋ੍ਅਦ ਦੇ ਉਮੀਦਵਾਰ ਬਿਮਲਾ ਦੇਵੀ ਨੂੰ 384 ਵੋਟਾਂ, ਕਾਂਗਰਸ ਉਮੀਦਵਾਰ ਰਮਨਪ੍ਰੀਤ ਕੌਰ ਨੂੰ 307 ਵੋਟਾਂ, ਭਾਜਪਾ ਉਮੀਦਵਾਰ ਬਿਮਲਾ ਦੇਵੀ ਨੂੰ 118 ਵੋਟਾਂ ਪਈਆਂ। ਵਾਰਡ ਨੰਬਰ 16. ‘ਐਸਸੀ’ ਆਪ ਉਮੀਦਵਾਰ ਵਿੱਕੀ ਕੁਮਾਰ 406 ਵੋਟਾਂ ਨਾਲ ਜੇਤੂ ਰਿਹਾ। ਵਿੱਕੀ ਕੁਮਾਰ ਕੁੱਲ 948 ਵੋਟਾਂ ਪਈਆਂ। ਜਦਕਿ ਕਾਂਗਰਸੀ ਉਮੀਦਵਾਰ ਗੁਰਬਿੰਦਰ ਕੌਰ ਨੂੰ 542 ਵੋਟਾਂ, ਭਾਜਪਾ ਉਮੀਦਵਾਰ ਰਘੁਬੀਰ ਸਿੰਘ ਨੂੰ 166 ਵੋਟਾਂ ਪਈਆਂ। ਦੱਸਣਯੋਗ ਹੈ ਕਿ ਇੱਥੋਂ ਸ਼ੋ੍ਅਦ ਉਮੀਦਵਾਰ ਦੇ ਕਾਗਜ਼ ਰੱਦ ਹੋ ਗਏ ਸਨ। ਵਾਰਡ ਨੰਬਰ 17. ਰਾਖਵਾਂ (ਔਰਤ) ਕਾਂਗਰਸੀ ਉਮੀਦਵਾਰ ਜਸਪ੍ਰੀਤ ਕੌਰ ਗਿੱਲ 196 ਵੋਟਾਂ ਨਾਲ ਜੇਤੂ ਰਹੀ। ਜਸਪ੍ਰੀਤ ਕੌਰ ਨੂੰ ਕੁੱਲ 674 ਵੋਟਾਂ ਪਈਆਂ। ਜਦਕਿ ਆਪ ਉਮੀਦਵਾਰ ਰਮਨਦੀਪ ਕੌਰ ਨੂੰ 478 ਵੋਟਾਂ, ਸ਼ੋ੍ਅਦ ਉਮੀਦਵਾਰ ਅਮਨਦੀਪ ਕੌਰ ਨੂੰ 128 ਵੋਟਾਂ, ਭਾਜਪਾ ਉਮੀਦਵਾਰ ਪਰਮਜੀਤ ਕੌਰ ਨੂੰ 90 ਵੋਟਾਂ ਪਈਆਂ। ਵਾਰਡ ਨੰਬਰ 18. ‘ਜਨਰਲ’ ਆਪ ਉਮੀਦਵਾਰ ਰਾਮ ਸਿੰਘ ਪੱਪੀ 648 ਵੋਟਾਂ ਨਾਲ ਜੇਤੂ ਰਿਹਾ। ਰਾਮ ਸਿੰਘ ਪੱਪੀ ਨੂੰ ਕੁੱਲ 996 ਵੋਟਾਂ ਪਈਆਂ। ਜਦਕਿ ਭਾਜਪਾ ਉਮੀਦਵਾਰ ਰਾਜ ਕੁਮਾਰ ਨੂੰ 348 ਵੋਟਾਂ, ਕਾਂਗਰਸੀ ਉਮੀਦਵਾਰ ਮੁਖਵਿੰਦਰ ਪਾਲ ਨੂੰ 183 ਵੋਟਾਂ ਪਈਆਂ। ਇੱਥੇ ਅਕਾਲੀ ਦਲ ਦੇ ਕਾਗਜ਼ ਰੱਦ ਹੋ ਗਏ ਸਨ। ਵਾਰਡ ਨੰਬਰ 19. ਰਾਖਵਾਂ (ਔਰਤ) ਆਪ ਉਮੀਦਵਾਰ ਏਕਤਾ 159 ਵੋਟਾਂ ਨਾਲ ਜੇਤੂ ਰਹੀ। ਏਕਤਾ ਨੂੰ ਕੁੱਲ 667 ਵੋਟਾਂ ਪਈਆਂ। ਜਦਕਿ ਸ਼ੋ੍ਅਦ ਉਮੀਦਵਾਰ ਲਵਪ੍ਰੀਤ ਕੌਰ ਨੂੰ 508 ਵੋਟਾਂ, ਭਾਜਪਾ ਉਮੀਦਵਾਰ ਅਮਨਦੀਪ ਕੌਰ ਨੂੰ 139 ਵੋਟਾਂ ਪਈਆਂ। ਵਾਰਡ ਨੰਬਰ 20. ‘ਐਸਸੀ’ ਆਪ ਉਮੀਦਵਾਰ ਬਲਜਿੰਦਰ ਸਿੰਘ 303 ਵੋਟਾਂ ਨਾਲ ਜੇਤੂ ਰਹੇ। ਬਲਜਿੰਦਰ ਸਿੰਘ ਨੂੰ ਕੁੱਲ 806 ਵੋਟਾਂ ਪਈਆਂ। ਜਦਕਿ ਸ਼ੋ੍ਅਦ ਉਮੀਦਵਾਰ ਹਰਪ੍ਰੀਤ ਸਿੰਘ ਨੂੰ 503 ਵੋਟਾਂ, ਭਾਜਪਾ ਉਮੀਦਵਾਰ ਦਿਵਾਰੀ ਲਾਲ ਨੂੰ 202 ਵੋਟਾਂ, ਕਾਂਗਰਸ ਉਮੀਦਵਾਰ ਮਹਿੰਦਰ ਕੁਮਾਰ ਪੂਨੀਆ ਨੂੰ ਮਹਿਜ 17 ਵੋਟਾਂ ਮਿਲੀਆਂ। ਵਾਰਡ ਨੰਬਰ 21. ਰਾਖਵਾਂ (ਔਰਤ) ਆਪ ਉਮੀਦਵਾਰ ਰਾਜਦੀਪ ਕੌਰ 156 ਵੋਟਾਂ ਨਾਲ ਜੇਤੂ ਰਹੀ। ਰਾਜਦੀਪ ਕੌਰ ਨੂੰ ਕੁੱਲ 509 ਵੋਟਾਂ ਪਈਆਂ। ਜਦਕਿ ਸ਼ੋ੍ਅਦ ਉਮੀਦਵਾਰ ਅਮਨਦੀਪ ਕੌਰ ਨੂੰ 353 ਵੋਟਾਂ, ਭਾਜਪਾ ਉਮੀਦਵਾਰ ਸਜੀਤਾ ਰਾਣੀ ਨੂੰ 202 ਵੋਟਾਂ, ਕਾਂਗਰਸੀ ਉਮੀਦਵਾਰ ਪ੍ਰਿੰਯਕਾ ਰਾਣੀ ਨੂੰ ਮਹਿਜ 52 ਵੋਟਾਂ ਪਈਆਂ। ਵਾਰਡ ਨੰਬਰ 22. ‘ਜਨਰਲ’ ਆਪ ਉਮੀਦਵਾਰ ਸੁਖਜਿੰਦਰ ਸਿੰਘ 547 ਵੋਟਾਂ ’ਤੇ ਜੇਤੂ ਰਿਹਾ। ਸੁਖਜਿੰਦਰ ਸਿੰਘ ਨੂੰ ਕੁੱਲ 820 ਵੋਟਾਂ ਪਈਆਂ। ਜਦਕਿ ਸ਼ੋ੍ਅਦ ਉਮੀਦਵਾਰ ਰਮੇਸ਼ ਸਿੰਘ ਨੂੰ 273 ਵੋਟਾਂ, ਕਾਂਗਰਸੀ ਉਮੀਦਵਾਰ ਸੁਖਦੇਵ ਸਿੰਘ 176 ਵੋਟਾਂ, ਭਾਜਪਾ ਉਮੀਦਵਾਰ ਦਲਵੀਰ ਮੋਂਗਾ ਨੂੰ ਮਹਿਜ਼ 14 ਵੋਟਾਂ ਪਈਆਂ। ਵਾਰਡ ਨੰਬਰ 23. ਐਸਸੀ (ਔਰਤ) ਆਪ ਉਮੀਦਵਾਰ ਮਮਤਾ ਰਾਣੀ 161 ਵੋਟਾਂ ’ਤੇ ਜੇਤੂ ਰਹੀ। ਮਮਤਾ ਰਾਣੀ ਨੂੰ ਕੁੱਲ 707 ਵੋਟਾਂ ਪਈਆਂ। ਜਦਕਿ ਸ਼ੋ੍ਅਦ ਵੀਨਾ ਨੂੰ 546 ਵੋਟਾਂ, ਕਾਂਗਰਸ ਉਮੀਦਵਾਰ ਕੰਚਨ ਬਾਲਾ ਨੂੰ 463 ਵੋਟਾਂ, ਭਾਜਪਾ ਉਮੀਦਵਾਰ ਰਾਜ ਬਾਲਾ ਨੂੰ 219 ਵੋਟਾਂ ਮਿਲੀਆਂ। ਵਾਰਡ ਨੰਬਰ 24. ‘ਜਨਰਲ’ ਆਪ ਉਮੀਦਵਾਰ ਤੇਜਿੰਦਰ ਸਿੰਘ 755 ਵੋਟਾਂ ’ਤੇ ਜੇਤੂ ਰਹੇ। ਤੇਜਿੰਦਰ ਸਿੰਘ ਨੂੰ ਕੁੱਲ 1025 ਵੋਟਾਂ ਪਈਆਂ। ਜਦਕਿ ਭਾਜਪਾ ਉਮੀਦਵਾਰ ਅਕਾਸ਼ ਨੂੰ 270 ਵੋਟਾਂ, ਕਾਂਗਰਸ ਉਮੀਦਵਾਰ ਸੁਧੀਰਜ ਸ਼ਰਮਾਂ ਨੂੰ 258 ਵੋਟਾਂ ਮਿਲੀਆ। ਇੱਥੇ ਸ਼ੋ੍ਅਦ ਉਮੀਦਵਾਰ ਦੇ ਕਾਗਜ਼ ਰੱਦ ਹੋ ਗਏ ਸਨ। ਵਾਰਡ ਨੰਬਰ 25. ਐਸਸੀ (ਔਰਤ) ਆਪ ਉਮੀਦਵਾਰ ਨਿਸ਼ਾ ਰਾਣੀ 165 ਵੋਟਾਂ ’ਤੇ ਜੇਤੂ ਰਹੀ। ਨਿਸ਼ਾ ਰਾਣੀ ਨੂੰ ਕੁੱਲ 737 ਵੋਟਾਂ ਪਈਆਂ। ਜਦਕਿ ਸ੍ਰੋਅਦ ਉਮੀਦਵਾਰ ਰਮਨਦੀਪ ਕੌਰ 572 ਵੋਟਾਂ, ਕਾਂਗਰਸੀ ਉਮੀਦਵਾਰ ਹਰਬੰਸ ਕੌਰ ਨੂੰ 186 ਵੋਟਾਂ, ਭਾਜਪਾ ਉਮੀਦਵਾਰ ਸੰਕੁਤਲਾ ਦੇਵੀ ਨੂੰ 90 ਵੋਟਾਂ ਪਈਆਂ। ਵਾਰਡ ਨੰਬਰ 26. ‘ਜਨਰਲ’ ਭਾਜਪਾ ਉਮੀਦਵਾਰ ਪ੍ਰੀਜਾਤ ਪਠੇਲਾ 323 ਵੋਟਾਂ ’ਤੇ ਜੇਤੂ ਰਿਹਾ। ਪ੍ਰੀਜਾਤ ਪਠੇਲਾ ਨੂੰ ਕੁੱਲ 749 ਵੋਟਾਂ ਪਈਆਂ। ਜਦਕਿ ਕਾਂਗਰਸੀ ਉਮੀਦਵਾਰ ਮੋਹਿਤ ਕੁਮਾਰ ਨੂੰ 426 ਵੋਟਾਂ, ਆਪ ਉਮੀਦਵਾਰ ਸੰਦੀਪ ਕੁਮਾਰ 399 ਵੋਟਾਂ, ਸ਼ੋ੍ਅਦ ਸ਼ਿਕੰਦਰ ਸਿੰਘ 151 ਵੋਟਾਂ ਪਈਆਂ। ਵਾਰਡ ਨੰਬਰ 27. ਰਾਖਵਾਂ (ਔਰਤ) ਆਪ ਉਮੀਦਵਾਰ ਸੁਮਨ ਲਤਾ 188 ਵੋਟਾਂ ਨਾਲ ਜੇਤੂ ਰਹੀ। ਸੁਮਨ ਲਤਾ ਨੂੰ ਕੁੱਲ 593 ਵੋਟਾਂ ਪਈਆਂ। ਜਦਕਿ ਸ਼ੋ੍ਅਦ ਦੀਕਿਸ਼ਾ 405 ਵੋਟਾਂ, ਭਾਜਪਾ ਉਮੀਦਵਾਰ ਰਿਤੂੰ ਨੂੰ 393 ਵੋਟਾਂ ਤੇ ਕਾਂਗਰਸੀ ਉਮਦੀਵਾਰ ਅਮਨਦੀਪ ਕੌਰ ਨੂੰ 271 ਵੋਟਾਂ ਪਈਆਂ। ਵਾਰਡ ਨੰਬਰ 28. ‘ਜਨਰਲ’ ਸ਼ੋ੍ਮਣੀ ਅਕਾਲੀ ਦਲ ਉਮੀਦਵਾਰ ਕਰਤਾਰ ਸਿੰਘ 78 ਵੋਟਾਂ ’ਤੇ ਜੇਤੂ ਰਿਹਾ। ਕਰਤਾਰ ਸਿੰਘ ਨੂੰ ਕੁੱਲ 669 ਵੋਟਾਂ ਪਈਆਂ। ਜਦਕਿ ਕਾਂਗਰਸੀ ਉਮੀਦਵਾਰ ਹਰਿਜੰਦਰ ਸਿੰਘ ਨੂੰ 591, ਆਪ ਉਮੀਦਵਾਰ ਸੁਭਾਸ਼ ਚੰਦਰ ਨੂੰ 580, ਭਾਜਪਾ ਉਮੀਦਵਾਰ ਅਮਨਦੀਪ ਸਿੰਘ 237 ਵੋਟਾਂ ਪਈਆਂ। ਵਾਰਡ ਨੰਬਰ 29. ਐਸਸੀ ਕਾਂਗਰਸੀ ਉਮੀਦਵਾਰ ਕੁਲਵਿੰਦਰ ਸ਼ੋਕੀ 484 ਵੋਟਾਂ ਨਾਲ ਜੇਤੂ ਰਿਹਾ। ਕੁਲਵਿੰਦਰ ਸ਼ੋਕੀ 974 ਵੋਟਾਂ ਪਈਆਂ। ਜਦਕਿ ਆਪ ਉਮੀਦਵਾਰ ਕ੍ਰਿਸ਼ਨ ਕੁਮਾਰ ਨੂੰ 490, ਅਕਾਲੀ ਦਲ ਦੇ ਅਨਵਰ ਨੂੰ 178, ਭਾਜਪਾ ਦੇ ਰਘੁਬੀਰ ਗਿੱਲ ਨੂੰ 50 ਵੋਟਾਂ ਪਈਆਂ। ਵਾਰਡ ਨੰਬਰ 30 ਰਾਖਵਾਂ (ਔਰਤ) ਸ਼ੋ੍ਮਣੀ ਅਕਾਲੀ ਦਲ ਦੀ ਵੰਦਨਾ ਸ਼ਰਮਾ ਮਹਿਜ 01 ਵੋਟ ’ਤੇ ਜੇਤੂ ਰਹੀ। ਵੰਦਨਾ ਨੂੰ ਕੁੱਲ 703 ਵੋਟਾਂ ਪਈਆਂ। ਜਦਕਿ ਆਪ ਦੀ ਰਾਜ ਰਾਣੀਨੂੰ 702 ਵੋਟਾਂ, ਭਾਜਪਾ ਦੀ ਇੰਦੂ ਸੇਠੀ 138 ਵੋਟਾਂ, ਕਾਂਗਰਸ ਦੀ ਨਿਸ਼ਾ ਦੇਵੀ ਨੂੰ 125 ਵੋਟਾਂ ਪਈਆਂ। ਵਾਰਡ ਨੰਬਰ 31. ਐਸਸੀ ਸ੍ਰੋਅਦ ਉਮੀਦਵਾਰ ਗਗਨਦੀਪ ਸਿੰਘ 469 ਵੋਟਾਂ ’ਤੇ ਜੇਤੂ ਰਿਹਾ। ਗਗਨਦੀਪ ਨੂੰ ਕੁੱਲ 678 ਵੋਟਾਂ ਪਈਆਂ। ਜਦਕਿ ਆਪ ਦੇ ਸਰਵਨ ਸਿੰਘ ਨੂੰ 201, ਕਾਂਗਰਸ ਦੇ ਕੇਸਰ ਸਿੰਘ ਨੂੰ 132, ਭਾਜਪਾ ਦੇ ਸੁਖਕਰਨ ਨੂੰ 54 ਵੋਟਾਂ ਪਈਆਂ।