ਆਪ ਆਗੂਆਂ ਨੇ ਰਾਘਵ ਚੱਢਾ ਖ਼ਿਲਾਫ਼ ਕੀਤਾ ਪੁਤਲਾ ਫੂਕ ਪ੍ਰਦਰਸ਼ਨ
ਆਪ ਆਗੂਆਂ ਨੇ ਰਾਘਵ ਚੱਢਾ ਖਿਲਾਫ਼ ਕੀਤਾ ਪੁਤਲਾ ਫੂਕ ਪ੍ਰਦਰਸ਼ਨ
Publish Date: Sun, 26 Apr 2026 04:06 PM (IST)
Updated Date: Mon, 27 Apr 2026 04:04 AM (IST)
ਪੰਜਾਬੀ ਗੱਦਾਰਾਂ ਨੂੰ ਅਜਿਹਾ ਸਬਕ ਸਿਖਾਉਣਗੇ ਕਿ ਅਗਲੀਆਂ ਪੀੜ੍ਹੀਆਂ ਤੱਕ ਯਾਦ ਰੱਖਣਗੇ : ਵਿਧਾਇਕ ਕਾਕਾ ਬਰਾੜ
ਜਤਿੰਦਰ ਸਿੰਘ ਭੰਵਰਾ. ਪੰਜਾਬੀ ਜਾਗਰਣ,
ਸ੍ਰੀ ਮੁਕਤਸਰ ਸਾਹਿਬ : ਸਥਾਨਕ ਕੋਟਕਪੂਰਾ ਚੌਕ ਦੇ ਨਜ਼ਦੀਕ ਆਮ ਆਦਮੀ ਪਾਰਟੀ ਵੱਲੋਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦੀ ਅਗਵਾਈ ਹੇਠ ਰਾਘਵ ਚੱਢਾ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਰਾਘਵ ਚੱਢਾ ਮੁਰਦਾਬਾਦ ਦੇ ਨਾਅਰੇ ਲਗਾਏ ਗਏ। ਇਸ ਮੌਕੇ ਬੋਲਦਿਆਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਆਖਿਆ ਕਿ ਜਦੋਂ ਪਾਰਟੀ ਸੁਪਰੀਮੋ ਅਰਵਿੰਦ ਕੇਜ਼ਰੀਵਾਲ ਜੇਲ੍ਹ ’ਚ ਗਏ ਤਾਂ ਰਾਘਵ ਚੱਢਾ ਨੇ ਪੰਜਾਬ ’ਚ ਸਰਕਾਰ ਤੋੜਨ ਦੀਆਂ ਨਾਕਾਮ ਸਾਜਿਸ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿਉਂਕਿ ਰਾਘਵ ਚੱਢਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਹਟਾਕੇ ਖੁਦ ਮੁੱਖ ਮੰਤਰੀ ਬਣਨਾ ਚਾਹੁੰਦਾ ਸੀ। ਉਨ੍ਹਾਂ ਕਿਹਾ ਕਿ ਰਾਘਵ ਨੇ ਕਿਤੇ ਵੀ ਅਰਵਿੰਦ ਕੇਜ਼ਰੀਵਾਲ ਦੀ ਗ੍ਰਿਫਤਾਰੀ ਦਾ ਵਿਰੋਧ ਨਹੀਂ ਕੀਤਾ ਕਿਉਂਕਿ ਕੋਸਿ਼ਸ਼ ਸੀ ਕਿ ਆਮ ਆਦਮੀ ਪਾਰਟੀ ਨੂੰ ਤੋੜਕੇ ਇਹ ਖੁਦ ਪੰਜਾਬ ਦਾ ਮੁੱਖ ਮੰਤਰੀ ਬਣੇ ਤੇ ਇਹੀ ਟਾਸਕ ਭਾਜਪਾ ਨੇ ਚੱਢਾ ਨੂੰ ਦਿੱਤਾ ਸੀ।
ਵਿਧਾਇਕ ਕਾਕਾ ਬਰਾੜ ਨੇ ਆਖਿਆ ਕਿ ਆਮ ਆਦਮੀ ਪਾਰਟੀ ਨੂੰ ਤੋੜਕੇ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਸੁਪਨਾ ਵੇਖਣ ਵਾਲਾ ਰਾਘਵ ਚੱਢਾ ਹੁਣ ਪੰਜਾਬ ਆਕੇ ਦਿਖਾਵੇ। ਪੰਜਾਬੀ ਇਸ ਨੂੰ ਅਜਿਹਾ ਸਬਕ ਸਿਖਾਉਣਗੇ ਕਿ ਅਗਲੀਆਂ ਪੀੜ੍ਹੀਆਂ ਯਾਦ ਰੱਖਣਗੀਆਂ। ਪੰਜਾਬ ਦੀ ਧਰਤੀ ਹਰ ਇੱਕ ਨੂੰ ਗੱਲ ਨਾਲ ਲਾਉਂਦੀ ਹੈ ਪਰ ਇਹ ਧਰਤੀ ਗੱਦਾਰਾਂ ਨੂੰ ਕਦੇ ਵੀ ਮੁਆਫ ਨਹੀਂ ਕਰਦੀ। ਇਸ ਮੌਕੇ ਸੰਗਠਨ ਇੰਚਾਰਜ਼ ਜਸਵੰਤ ਸਿੰਘ ਸੰਧੂ, ਐਸਸੀ ਵਿੰਗ ਦੇ ਜਿਲ੍ਹਾ ਪ੍ਰਧਾਨ ਹਰਦੀਪ ਸਿੰਘ ਕਾਲਾ, ਹਲਕਾ ਇੰਚਾਰਜ਼ ਐਸਸੀ ਵਿੰਗ ਮਾਸਟਰ ਮੁਰਾਰੀ ਲਾਲ, ਬਲਾਕ ਪ੍ਰਧਾਨ ਸੁਮਨ ਕੁਮਾਰ ਤੋਤੀ, ਰਮੇਸ਼ ਬਾਂਸਲ ਬਲਾਕ ਪ੍ਰਧਾਨ, ਗੁਰਮੇਲ ਸਿੰਘ, ਕਸ਼ਮੀਰ ਸਿੰਘ, ਹੈਪੀ ਬਰਾੜ, ਗੋਸ਼ਾ ਬਰਾੜ, ਬਿੰਦਾ ਸਰਪੰਚ ਥਾਂਦੇਵਾਲਾ, ਜਤਿੰਦਰ ਮਹੰਤ, ਗੁਰਵਿੰਦਰ ਸਿੰਘ ਡੋਡਾਂਵਾਲੀ, ਕਾਕਾ ਸਰਪੰਚ, ਮਨਜੀਤ ਸਿੰਘ, ਸ਼ਹਿਰੀ ਪ੍ਰਧਾਨ ਸ਼ਕਤੀ ਖੂੰਗਰ, ਬੇਦੀ, ਯਾਦਵਿੰਦਰ ਸਿੰਘ ਯਾਦੂ ਯੂਥ ਪ੍ਰਧਾਨ, ਸ਼ੈਲੀ ਵਾਰਡ ਨੰਬਰ 8, ਜਗਜੀਤ ਸਿੰਘ, ਡਾ. ਕਾਲਾ ਗੋਨਿਆਣਾ, ਰੋਮੀ ਧਵਨ, ਬੇਅੰਤ ਸਿੰਘ ਗੋਨਿਆਣਾ, ਰਮਨ ਸਿੰਘ, ਸੰਦੀਪ ਸ਼ਰਮਾ, ਸੁਮਿਤ ਗਰਗ ਬਲਾਕ ਪ੍ਰਧਾਨ, ਬਲਾਕ ਪ੍ਰਧਾਨ ਰਵਿੰਦਰ ਕੁਮਾਰ ਰਿੰਕੂ ਬਾਂਸਲ, ਹਰੀ ਸਿੰਘ ਆਦਿ ਹਾਜ਼ਰ ਸਨ।