ਗਿੱਦੜਬਾਹਾ ਨਗਰ ਕੌਂਸਲ ਚੋਣਾਂ ’ਚ ‘ਆਪ’ ਨੇ 19 ਵਾਰਡਾਂ ਤੋਂ ਉਮੀਦਵਾਰ ਐਲਾਨੇ
ਆਪ ਨੇ ਗਿੱਦੜਬਾਹਾ ਨਗਰ ਕੌਂਸਲ ਚੋਣਾਂ ’ਚ 19 ਵਾਰਡਾਂ ਤੋਂ ਉਮੀਦਵਾਰ ਮੈਦਾਨ ’ਚ ਉਤਾਰੇ
Publish Date: Sat, 16 May 2026 06:43 PM (IST)
Updated Date: Sat, 16 May 2026 06:45 PM (IST)
ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਨਗਰ ਕੌਂਸਲ ਗਿੱਦੜਬਾਹਾ ਦੀਆਂ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਕੁੱਲ 19 ਵਾਰਡਾਂ ’ਚ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ। ‘ਆਪ’ ਦੇ ਸ਼ਹਿਰੀ ਇੰਚਾਰਜ ਪ੍ਰਭਜੋਤ ਸਿੰਘ ਪੈਵੀ ਢਿੱਲੋਂ ਨੇ ਦੱਸਿਆ ਕਿ ਸਾਰੇ ਉਮੀਦਵਾਰਾਂ ਨੇ ਪਹਿਲਾਂ ਡੇਰਾ ਬਾਬਾ ਗੰਗਾ ਰਾਮ ਜੀ ਵਿਖੇ ਨਤਮਸਤਕ ਹੋ ਕੇ ਜਿੱਤ ਲਈ ਅਰਦਾਸ ਕੀਤੀ ਤੇ ਸਾਰਿਆਂ ਨੇ ਆਪਣੇ ਨਾਮਜਦਗੀ ਪੱਤਰ ਦਾਖਲ ਕੀਤੇ ਹਨ। ਵਾਰਡ ਨੰਬਰ 1 ਹਰਪ੍ਰੀਤ ਕੌਰ, ਵਾਰਡ ਨੰ 2 ਮਨਤਾਜ ਸਿੰਘ (ਰੈਸਟੀ ਰੰਧਾਵਾ), ਵਾਰਡ ਨੰ 3 ਮਨਜਿੰਦਰ ਕੌਰ, ਵਾਰਡ ਨੰ 4 ਲਗਨਪ੍ਰੀਤ ਸਿੰਘ (ਲਾਲੀ ਮਾਨ), ਵਾਰਡ ਨੰ 5 ਗਗਨਦੀਪ ਕੌਰ, ਵਾਰਡ ਨੰ 6 ਐਡਵੋਕੇਟ ਸੁਰੇਸ਼ ਕੁਮਾਰ, ਵਾਰਡ ਨੰ 7 ਸ਼ਿਵਾਨੀ, ਵਾਰਡ ਨੰ 8 ਮਾਧੋਦਾਸ ਸਿੰਘ ਖਾਲਸਾ, ਵਾਰਡ ਨੰ 9 ਸਿਮਰਨ ਕੌਰ, ਵਾਰਡ ਨੰ 10 ਭਿੰਦਰ ਸਿੰਘ, ਵਾਰਡ ਨੰ 11 ਜਸਵੀਰ ਕੌਰ, ਵਾਰਡ ਨੰ. 12 ਰਮੇਸ਼ ਕੁਮਾਰ, ਵਾਰਡ ਨੰ 13 ਬਲਜੀਤ ਕੌਰ, ਵਾਰਡ ਨੰ 14 ਜਸਵੀਰ ਸਿੰਘ, ਵਾਰਡ ਨੰ 15 ਡਿੰਪਲ, ਵਾਰਡ ਨੰ 16 ਧਰਮਿੰਦਰ ਕੁਮਾਰ, ਵਾਰਡ ਨੰ 17 ਮਹਾਂਵੀਰ ਪੋਡੀ, ਵਾਰਡ ਨੰ 18 ਗੌਰਵ ਜੈਨ ਚੀਨੂੰ, ਵਾਰਡ ਨੰ 19 ਗੀਤਾਂਸ਼ੂ ਗਰਗ ਨੇ ਨਾਮਜ਼ਦਗੀ ਕਾਗਜ਼ ਦਾਖਲ ਕਰ ਦਿੱਤੇ ਹਨ।