ਬਹੁਮਤ ਤੋਂ ਖੁੰਝੀ ‘ਆਪ’, 12 ਸੀਟਾਂ ’ਤੇ ਸਿਮਟੀ, ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਨੇ ਵਿਗਾੜੀ ਖੇਡ
ਬਹੁਮਤ ਤੋਂ ਖੁੰਝੀ ‘ਆਪ’, 12 ਸੀਟਾਂ ’ਤੇ ਸਿਮਟੀ; ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਵਿਗਾੜੀ ਖੇਡ
Publish Date: Fri, 29 May 2026 06:15 PM (IST)
Updated Date: Fri, 29 May 2026 06:17 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਮਲੋਟ ਨਗਰ ਕੌਂਸਲ ਚੋਣਾਂ ਦੇ ਸਖ਼ਤ ਅਤੇ ਦਿਲਚਸਪ ਨਤੀਜੇ ਸਾਹਮਣੇ ਆਏ ਹਨ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਵਿਧਾਨ ਸਭਾ ਖੇਤਰ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ। ਕੁੱਲ 27 ਵਾਰਡਾਂ ਵਿੱਚੋਂ ‘ਆਪ’ ਸਿਰਫ਼ 12 ਸੀਟਾਂ ਹੀ ਜਿੱਤ ਸਕੀ ਹੈ, ਜੋ ਕਿ ਬਹੁਮਤ ਦੇ ਜਾਦੂਈ ਅੰਕੜੇ 14 ਤੋਂ ਦੋ ਸੀਟਾਂ ਘੱਟ ਹਨ। ਦੂਜੇ ਪਾਸੇ, ਮੁੱਖ ਵਿਰੋਧੀ ਪਾਰਟੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਕਾਂਗਰਸ ਨੇ ਅੱਠ ਵਾਰਡਾਂ ’ਤੇ ਕਬਜ਼ਾ ਕੀਤਾ, ਜਦਕਿ ਸ਼੍ਰੋਮਣੀ ਅਕਾਲੀ ਦਲ ਸੱਤ ਸੀਟਾਂ ਜਿੱਤਣ ਵਿੱਚ ਕਾਮਯਾਬ ਰਿਹਾ। ਭਾਜਪਾ ਦਾ ਖਾਤਾ ਵੀ ਨਹੀਂ ਖੁੱਲ੍ਹ ਸਕਿਆ। ਹਾਲਾਂਕਿ ਪਿਛਲੇ ਪੰਜ ਸਾਲ ਕਾਂਗਰਸ ਦਾ ਕਬਜ਼ਾ ਰਿਹਾ ਸੀ, ਪਰ ਇਸ ਵਾਰ ਕਾਂਗਰਸ ਪਹਿਲਾਂ ਵਾਲਾ ਪ੍ਰਦਰਸ਼ਨ ਨਹੀਂ ਦੁਹਰਾ ਸਕੀ। ਨਤੀਜਿਆਂ ਤੋਂ ਬਾਅਦ ਹੁਣ ਪ੍ਰਧਾਨ ਦੀ ਕੁਰਸੀ ’ਤੇ ਸਸਪੈਂਸ ਬਣਿਆ ਹੋਇਆ ਹੈ। 14 ਦੇ ਬਹੁਮਤ ਤੋਂ ਬਿਨਾਂ ਕੋਈ ਵੀ ਪਾਰਟੀ ਇਕੱਲੇ ਨਗਰ ਕੌਂਸਲ ’ਤੇ ਕਬਜ਼ਾ ਨਹੀਂ ਕਰ ਸਕਦੀ। ਅਜਿਹੇ ਵਿੱਚ ਜੋੜ-ਤੋੜ ਦੀ ਸਿਆਸਤ ਤੇਜ਼ ਹੋ ਗਈ ਹੈ। ‘ਆਪ’ ਨੂੰ ਸੱਤਾ ਬਚਾਉਣ ਲਈ ਦੋ ਕੌਂਸਲਰਾਂ ਦੀ ਲੋੜ ਹੈ, ਜਦਕਿ ਕਾਂਗਰਸ ਅਤੇ ਅਕਾਲੀ ਦਲ ਮਿਲ ਕੇ ਕੋਈ ਨਵਾਂ ਸਿਆਸੀ ਉਲਟਫੇਰ ਵੀ ਕਰ ਸਕਦੇ ਹਨ। ਆਮ ਆਦਮੀ ਪਾਰਟੀ (12 ਸੀਟਾਂ) ਵਾਰਡ ਨੰ. 1: ਕੁਲਦੀਪ ਕੌਰ ਵਾਰਡ ਨੰ. 2: ਜਸਮੀਤ ਸਿੰਘ ਵਾਰਡ ਨੰ. 5: ਸੰਤੋਸ਼ ਗਗਨੇਜਾ ਵਾਰਡ ਨੰ. 12: ਜਗਜੀਤ ਸਿੰਘ ਵਾਰਡ ਨੰ. 16: ਨਰਸਿੰਘ ਰਿੰਕੂ ਵਾਰਡ ਨੰ. 17: ਅਮ੍ਰਿਤਾ ਖੰਨਾ ਵਾਰਡ ਨੰ. 18: ਪ੍ਰਵੀਨ ਕੁਮਾਰ ਵਾਰਡ ਨੰ. 20: ਲਾਲ ਚੰਦ ਵਾਰਡ ਨੰ. 22: ਸਤਗੁਰੂ ਚਰਨ ਜੋਨੀ ਗਰਗ ਵਾਰਡ ਨੰ. 23: ਸਾਰਿਕਾ ਗਰਗ ਵਾਰਡ ਨੰ. 26: ਰਮਨ ਵਾਰਡ ਨੰ. 27: ਬਲਜੀਤ ਕੌਰ ਕਾਂਗਰਸ ਪਾਰਟੀ ਦੇ ਜੇਤੂ ਉਮੀਦਵਾਰ (8 ਸੀਟਾਂ) ਵਾਰਡ ਨੰ. 3: ਮੀਨੂ ਬਜਾਜ ਵਾਰਡ ਨੰ. 6: ਜੰਗਬਾਜ਼ ਸ਼ਰਮਾ ਵਾਰਡ ਨੰ. 7: ਸੁਮਨ ਰਾਣੀ ਵਾਰਡ ਨੰ. 8: ਸੋਨੂੰ ਡਾਵਰ ਵਾਰਡ ਨੰ. 19: ਸੁਨੀਤਾ ਰਾਣੀ ਵਾਰਡ ਨੰ. 21: ਗੁਨਗੁਨ ਵਾਰਡ ਨੰ. 24: ਸਾਬਕਾ ਨਗਰ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਵਾਰਡ ਨੰ. 25: ਕੁਲਦੀਪ ਕੌਰ ਸ਼੍ਰੋਮਣੀ ਅਕਾਲੀ ਦਲ ਦੇ ਜੇਤੂ ਉਮੀਦਵਾਰ (7 ਸੀਟਾਂ) ਵਾਰਡ ਨੰ. 4: ਕੇਵਲ ਅਰੋੜਾ ਵਾਰਡ ਨੰ. 9: ਰਾਣੀ ਵਾਰਡ ਨੰ. 10: ਅਸ਼ੋਕ ਬਜਾਜ ਵਾਰਡ ਨੰ. 11: ਪੂਜਾ ਰਾਣੀ ਵਾਰਡ ਨੰ. 13: ਸੁਖਜੀਤ ਕੌਰ ਵਾਰਡ ਨੰ. 14: ਮਨਜੀਤ ਭੁੱਲਰ ਵਾਰਡ ਨੰ. 15: ਨਵਦੀਪ ਸਿੰਘ ਰਿੰਕੂ ਨਤੀਜਿਆਂ ’ਚ ਦੇਰੀ ਤੇ ਗੜਬੜੀ ਦੇ ਦੋਸ਼ ਖ਼ਬਰ ਲਿਖੇ ਜਾਣ ਤੱਕ ਨਤੀਜਿਆਂ ਨੂੰ ਅਧਿਕਾਰਤ (ਆਫੀਸ਼ੀਅਲ) ਕਰਨ ਦੀ ਪ੍ਰਕਿਰਿਆ ਵਿੱਚ ਦੇਰੀ ਹੋ ਰਹੀ ਸੀ, ਜਿਸ ਕਾਰਨ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ। ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਵਾਰਡ ਨੰਬਰ 15 ਦੀਆਂ ਵੋਟਾਂ ਦੀ ਦੁਬਾਰਾ ਗਿਣਤੀ ਕਰਵਾਉਣ ਦੀ ਮੰਗ ਕਰ ਰਹੀ ਹੈ। ਦੂਜੇ ਪਾਸੇ, ਵਾਰਡ ਨੰਬਰ 16 ਤੋਂ ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਵੱਲੋਂ ਸੱਤਾਧਾਰੀ ਪੱਖ ’ਤੇ ਵੋਟਾਂ ਦੀ ਗਿਣਤੀ ਵਿੱਚ ਗੜਬੜੀ ਕਰਨ ਦੇ ਗੰਭੀਰ ਦੋਸ਼ ਲਗਾਏ ਜਾ ਰਹੇ ਹਨ।