ਨਗਰ ਕੌਂਸਲ ਗਿੱਦੜਬਾਹਾ ’ਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ
ਨਗਰ ਕੌਂਸਲ ਗਿੱਦੜਬਾਹਾ ’ਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ
Publish Date: Fri, 29 May 2026 05:19 PM (IST)
Updated Date: Fri, 29 May 2026 05:20 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਨਗਰ ਕੌਂਸਲ ਗਿੱਦੜਬਾਹਾ ਦੀਆਂ ਬੀਤੀ 26 ਮਈ ਨੂੰ ਪਈਆਂ ਵੋਟਾਂ ਦੇ ਅੱਜ ਆਏ ਨਤੀਜਿਆਂ ’ਚ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਹੂੰਝਾਂ ਫੇਰ ਜਿੱਤ ਪ੍ਰਾਪਤ ਕਰਦੇ ਹੋਏ 19 ਵਿਚੋਂ 17 ਸੀਟਾਂ ’ਤੇ ਕਬਜਾ ਕੀਤਾ ਹੈ, ਜਦੋਂਕਿ 2 ਸੀਟਾਂ ਤੇ ਕਾਂਗਰਸ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਹੈ। ਦੂਜੇ ਪਾਸੇ ਸ਼ੋ੍ਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੇ ਬੇਹੱਦ ਨਿਰਾਸ਼ਾਜਨਕ ਪ੍ਰਦਸ਼ਨ ਕੀਤਾ। ਭਾਜਪਾ 18 ਸੀਟਾਂ ’ਚੋਂ ਕਿਸੇ ਵੀ ਸੀਟ ’ਤੇ ਤੀਸਰੇ ਅੰਕ ਵਿਚ ਨਹੀਂ ਪੁੱਜ ਸਕੀ ਜਦੋਂਕਿ ਇਸਦੇ ਮੁਕਾਬਲਾਤਨ ਸ੍ਰੋਮਣੀ ਅਕਾਲੀ ਦਲ ਦਾ ਪ੍ਰਦਸ਼ਨ ਬੇਹਤਰ ਰਿਹਾ। ਰਿਟਰਨਿੰਗ ਅਫਸਰ ਪਾਸੋਂ ਪ੍ਰਾਪਤ ਜਾਣਕਾਰੀ ਅਨੁਸਾਰ ਵਾਰਡ ਨੰਬਰ 1 ਵਿਚੋਂ ਆਪ ਦੀ ਹਰਪ੍ਰੀਤ ਕੌਰ ਨੇ ਕਾਂਗਰਸ ਦੀ ਅਮਰਜੀਤ ਕੌਰ ਨੂੰ 252 ਵੋਟਾਂ ਦੇ ਫਰਕ ਨਾਲ, ਵਾਰਡ ਨੰ 2 ਵਿਚੋਂ ਆਪ ਦੇ ਮਨਤਾਜ ਸਿੰਘ ਰੰਧਾਵਾ ਨੇ ਕਾਂਗਰਸ ਪਾਰਟੀ ਦੇ ਨਰਿੰਦਰ ਸਿੰਘ ਭੋਲਾ ਨੂੰ 291 ਵੋਟਾਂ ਨਾਲ, ਵਾਰਡ ਨੰ 3 ’ਚ ਆਪ ਦੀ ਮਨਜਿੰਦਰ ਕੌਰ ਨੇ ਕਾਂਗਰਸ ਦੀ ਸੁਖਦੇਵ ਕੌਰ ਨੂੰ 227 ਵੋਟਾਂ ਨਾਲ, ਵਾਰਡ ਨੰ 4 ’ਚ ਆਪ ਦੇ ਲਗਨਪ੍ਰੀਤ ਸਿੰਘ ਲਾਲੀ ਮਾਨ ਨੇ ਕਾਂਗਰਸ ਦੇ ਮੋਹਿਤ ਗਰਗ ਨੂੰ 281 ਵੋਟਾਂ ਦੇ ਫਰਕ ਨਾਲ, ਵਾਰਡ ਨੰ 5 ਵਿਚ ਆਪ ਦੀ ਗਗਨਦੀਪ ਵਾਲੀਆ ਨੇ ਕਾਂਗਰਸ ਦੀ ਅਨੂੰ ਸਚਦੇਵਾ ਨੂੰ 627 ਵੋਟਾਂ ਦੇ ਫਰਕ ਨਾਲ, ਵਾਰਡ ਨੰ 6 ’ਚ ਕਾਂਗਰਸ ਪਾਰਟੀ ਦੇ ਦੀਪਕ ਗਰਗ ਨੇ ਆਪ ਦੇ ਸੁਰੇਸ਼ ਗਰਗ ਨੂੰ 98 ਵੋਟਾਂ ਨਾਲ, ਵਾਰਡ ਨੰ 7 ਵਿਚ ਆਪ ਦੀ ਸ਼ਿਵਾਨੀ ਨੇ ਕਾਂਗਰਸ ਦੀ ਪੂਜਾ ਰਾਣੀ ਨੂੰ 248 ਵੋਟਾਂ ਦੇ ਫਰਕ ਨਾਲ, ਵਾਰਡ ਨੰ 8 ਵਿਚ ਆਪ ਦੇ ਮਾਧੋ ਦਾਸ ਸਿੰਘ ਨੇ ਕਾਂਗਰਸ ਦੇ ਸੁਖਮੰਦਰ ਲੱਕੀ ਨੂੰ 180 ਵੋਟਾਂ ਦੇ ਫਰਕ ਨਾਲ, ਵਾਰਡ ਨੰ 9 ਵਿਚ ਆਪ ਦੀ ਸਿਮਰਨ ਕੌਰ ਨੇ ਕਾਂਗਰਸ ਦੀ ਪਰਮਿੰਦਰ ਕੌਰ ਨੂੰ 330 ਵੋਟਾਂ ਦੇ ਫਰਕ ਨਾਲ, ਵਾਰਡ ਨੰ 10 ਵਿਚ ਆਪ ਦੇ ਭਿੰਦਰ ਸਿੰਘ ਨੇ ਕਾਂਗਰਸ ਦੇ ਗੁਰਮੀਤ ਸਿੰਘ ਨੂੰ 178 ਵੋਟਾਂ ਦੇ ਫਰਕ ਨਾਲ, ਵਾਰਡ ਨੰ 11 ਵਿਚ ਆਪ ਦੀ ਜਸਵੀਨ ਕੌਰ ਨੇ ਕਾਂਗਰਸ ਦੀ ਮਨਪ੍ਰੀਤ ਕੌਰ ਨੂੰ 154 ਵੋਟਾਂ ਨਾਲ, ਵਾਰਡ ਨੰ 12 ਵਿਚ ਆਪ ਦੇ ਰਮੇਸ਼ ਕੁਮਾਰ ਨੇ ਕਾਂਗਰਸ ਦੇ ਪਵਨ ਕੁਮਾਰ ਨੂੰ 234 ਵੋਟਾਂ ਨਾਲ, ਵਾਰਡ ਨੰ 13 ਵਿਚ ਆਪ ਦੀ ਬਲਜੀਤ ਕੌਰ ਨੇ ਕਾਂਗਰਸ ਦੀ ਸਵਿੱਤਰੀ ਦੇਵੀ ਨੂੰ 176 ਵੋਟਾਂ ਦੇ ਫਰਕ ਨਾਲ, ਵਾਰਡ ਨੰ 14 ਵਿਚ ਆਪ ਦੇ ਜਸਵੀਰ ਸਿੰਘ ਨੇ ਕਾਂਗਰਸ ਦੇ ਨਿਰੰਜਨ ਸਿੰਘ ਨੂੰ 212 ਵੋਟਾਂ ਨਾਲ, ਵਾਰਡ ਨੰ 15 ’ਚ ਕਾਂਗਰਸ ਦੀ ਰਮਨਜੀਤ ਕੌਰ ਨੇ ਆਪ ਦੀ ਡਿੰਪਲ 251 ਵੋਟਾਂ ਨਾਲ, ਵਾਰਡ ਨੰ 16 ਵਿਚ ਆਪ ਦੇ ਧਰਮਿੰਦਰ ਕੁਮਾਰ ਨੇ ਕਾਂਗਰਸ ਦੇ ਕਰਮਚੰਦ ਝਗੜੂ ਨੂੰ 184 ਵੋਟਾਂ ਨਾਲ, ਵਾਰਡ ਨੰ 17 ’ਚ ਆਪ ਦੇ ਮਹਾਵੀਰ ਪੌੜੀ ਨੇ ਕਾਂਗਰਸ ਦੀ ਪੂਜਾ ਰਾਣੀ ਨੂੰ 113 ਵੋਟਾਂ ਨਾਲ, ਵਾਰਡ ਨੰ 18 ਵਿਚ ਗੌਰਵ ਜੈਨ ਚੀਨੂੰ ਨੇ ਨਰਿੰਦਰ ਮੁੰਜਾਲ ਬਿੰਟਾ ਅਰੋੜਾ ਨੂੰ 601 ਵੋਟਾਂ ਦੇ ਫਰਕ ਨਾਲ ਅਤੇ ਵਾਰਡ ਨੰ 19 ਵਿਚ ਆਪ ਦੀ ਗੀਤਾਂਸ਼ੂ ਬੁੱਟਰ ਨੇ ਸ਼ੀਖਾ ਗਰਗ ਨੂੰ 77 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਸ੍ਰੋਮਣੀ ਅਕਾਲੀ ਦਲ ਨੇ 19 ਵਾਰਡਾਂ ’ਚ ਚੋਣ ਲੜੀ ਅਤੇ ਕੁੱਲ 2075 ਵੋਟਾਂ ਅਤੇ ਭਾਰਤੀ ਜਨਤਾ ਪਾਰਟੀ ਨੇ 18 ਵਾਰਡਾਂ ’ਚ ਚੋਣ ਲੜਦੇ ਹੋਏ ਸਿਰਫ 973 ਵੋਟਾਂ ਹੀ ਪ੍ਰਾਪਤ ਕੀਤੀਆਂ। ਆਮ ਪਾਰਟੀ ਨੇ ਜਿੱਤ ਤੋਂ ਬਾਅਦ ਹਲਕਾ ਵਿਧਾਇਕ ਹਰਦੀਪ ਸਿੰਘ ਡਿੰਪੀ ਦੀ ਅਗਵਾਈ ਵਿਚ ਸ਼ਹਿਰ ਅੰਦਰ ਜੇਤੂ ਜਲੂਸ ਕੱਢਿਆ।