ਨਾਇਬ ਤਹਿਸੀਲਦਾਰ ਜਸਵਿੰਦਰ ਕੌਰ ਨੂੰ ਦੋਦਾ ਸਟਾਫ਼ ਵੱਲੋਂ ਨਿੱਘੀ ਤੇ ਭਾਵੁਕ ਵਿਦਾਇਗੀ
ਨਾਇਬ ਤਹਿਸੀਲਦਾਰ ਜਸਵਿੰਦਰ ਕੌਰ ਨੂੰ ਦੋਦਾ ਸਟਾਫ਼ ਵੱਲੋਂ ਨਿੱਘੀ ਤੇ ਭਾਵੁਕ ਵਿਦਾਇਗੀ
Publish Date: Tue, 24 Mar 2026 06:11 PM (IST)
Updated Date: Tue, 24 Mar 2026 06:13 PM (IST)

ਦਵਿੰਦਰ ਬਾਘਲਾ, ਪੰਜਾਬੀ ਜਾਗਰਣ ਦੋਦਾ : ਸਬ ਤਹਿਸੀਲ ਦੋਦਾ (ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ) ਵਿਖੇ ਬਤੌਰ ਨਾਇਬ ਤਹਿਸੀਲਦਾਰ ਸੇਵਾਵਾਂ ਨਿਭਾ ਰਹੇ ਸ੍ਰੀਮਤੀ ਜਸਵਿੰਦਰ ਕੌਰ ਦੀ ਬਦਲੀ ਸਬ ਤਹਿਸੀਲ ਨੂਰਪੁਰ ਬੇਦੀ (ਜ਼ਿਲ੍ਹਾ ਰੋਪੜ) ਵਿਖੇ ਹੋਣ ਉਪਰੰਤ ਅੱਜ ਉਨ੍ਹਾਂ ਨੂੰ ਦਫ਼ਤਰੀ ਸਟਾਫ਼ ਵੱਲੋਂ ਇੱਕ ਪ੍ਰਭਾਵਸ਼ਾਲੀ ਅਤੇ ਭਾਵੁਕ ਸਮਾਗਮ ਦੌਰਾਨ ਵਿਦਾਇਗੀ ਦਿੱਤੀ ਗਈ। ਅੱਜ ਉਨ੍ਹਾਂ ਨੇ ਅਧਿਕਾਰਤ ਤੌਰ ਤੇ ਦੋਦਾ ਦਫ਼ਤਰ ਤੋਂ ਆਪਣਾ ਚਾਰਜ ਛੱਡ ਦਿੱਤਾ। ਸਮਾਗਮ ਦੌਰਾਨ ਸਮੂਹ ਸਟਾਫ਼ ਨੇ ਸ੍ਰੀਮਤੀ ਜਸਵਿੰਦਰ ਕੌਰ ਦੇ ਕਾਰਜਕਾਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਕਾਰਜਸ਼ੈਲੀ ਹਮੇਸ਼ਾ ਪਾਰਦਰਸ਼ੀ ਅਤੇ ਲੋਕ-ਪੱਖੀ ਰਹੀ ਹੈ। ਸਟਾਫ਼ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਤੋਹਫ਼ੇ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਬੁਲਾਰਿਆਂ ਨੇ ਕਿਹਾ ਕਿ ਉਨ੍ਹਾਂ ਨੇ ਦਫ਼ਤਰੀ ਕੰਮਾਂ ਵਿੱਚ ਸ਼ੁੱਧਤਾ ਅਤੇ ਤੇਜ਼ੀ ਨੂੰ ਹਮੇਸ਼ਾ ਪਹਿਲ ਦਿੱਤੀ। ਆਮ ਲੋਕਾਂ ਨਾਲ ਉਨ੍ਹਾਂ ਦਾ ਵਿਵਹਾਰਕ ਅਤੇ ਨਿਮਰ ਰਵੱਈਆ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਰਿਹਾ। ਉਨ੍ਹਾਂ ਦੀ ਰਵਾਨਗੀ ਨਾਲ ਸਟਾਫ਼ ਅਤੇ ਸਥਾਨਕ ਲੋਕਾਂ ’ਚ ਇੱਕ ਵੱਡੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ। ਇਸ ਵਿਦਾਇਗੀ ਪਾਰਟੀ ਦੌਰਾਨ ਨਵੀਂ ਤਾਇਨਾਤੀ ਲਈ ਸ਼ੁਭਕਾਮਨਾਵਾਂ ਦੇਣ ਵਾਲਿਆਂ ’ਚ ਮੁੱਖ ਤੌਰ ਤੇ ਹਰਭਜਨ ਸਿੰਘ ਰੀਡਰ, ਰੁਪਿੰਦਰ ਸਿੰਘ ਕਾਨੂੰਗੋ, ਪਟਵਾਰੀ ਦਾਵੇਸ਼ ਯਾਦਵ, ਅਨਮੋਲ ਪਟਵਾਰੀ, ਅਭੀਸ਼ੇਕ ਬਾਂਸਲ, ਜਸਪ੍ਰੀਤ ਕੌਰ, ਹਰਕਰਨ ਸਿੰਘ ਤੋਂ ਇਲਾਵਾ ਫਕੀਰ ਸਿੰਘ ਬਰਾੜ (ਏ.ਐਸ.ਐਮ), ਰਾਕੇਸ਼ ਕੁਮਾਰ, ਗੁਰਮੀਤ ਸਿੰਘ, ਸੁਰਿੰਦਰ ਬਾਘਲਾ (ਛਿੰਦਾ), ਵਿਕਾਸ਼ ਲੂਥਰਾ, ਲਖਵਿੰਦਰ ਸਿੰਘ, ਅਮਰ ਨਾਥ, ਐਡਵੋਕੇਟ ਗੁਰਜੀਤ ਸਿੰਘ ਅਤੇ ਗੁਰਤੇਜ ਸਿੰਘ ਸਮੇਤ ਹੋਰ ਸਟਾਫ਼ ਮੈਂਬਰ ਹਾਜ਼ਰ ਸਨ। ਸਮੂਹ ਹਾਜ਼ਰੀਨ ਨੇ ਉਨ੍ਹਾਂ ਦੇ ਉੱਜਵਲ ਭਵਿੱਖ ਅਤੇ ਨੂਰਪੁਰ ਬੇਦੀ ਵਿਖੇ ਨਵੀਂ ਤਾਇਨਾਤੀ ਲਈ ਢੇਰਾਂ ਮੁਬਾਰਕਬਾਦ ਦਿੱਤੀ।