ਸਰਬੰਸਦਾਨੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਪਿੰ੍ਸੀਪਲ ਮਹਿੰਦਰ ਕੌਰ ਿਢੱਲੋਂ ਦੀ ਰਹਿਨੁਮਾਈ ਹੇਠ ਗੋਸਟੀ ਕਰਵਾਈ ਗਈ।

ਮਨਪ੍ਰਰੀਤ ਸਿੰਘ ਮੱਲੇਆਣਾ ਨਿਹਾਲ ਸਿੰਘ ਵਾਲਾ
ਸਰਬੰਸਦਾਨੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਪਿੰ੍ਸੀਪਲ ਮਹਿੰਦਰ ਕੌਰ ਿਢੱਲੋਂ ਦੀ ਰਹਿਨੁਮਾਈ ਹੇਠ ਗੋਸਟੀ ਕਰਵਾਈ ਗਈ। ਇਸ ਵਿਚ ਨਾਮਵਰ ਸਿੱਖਿਆ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ। ਗੋਸਟੀ ਦਾ ਅਗਾਜ਼ ਕਰਦਿਆਂ ਸਕੂਲ ਪ੍ਰਬੰਧਕ ਤੇ ਬਾਨੀ ਪਿੰ੍ਸੀਪਲ ਭੁਪਿੰਦਰ ਸਿੰਘ ਿਢੱਲੋਂ ਨੇ ਕਿਹਾ ਕਿ ਗੁਰੂ ਜੀ ਮਾਨਵੀ ਹੱਕਾਂ, ਆਪਸੀ ਭਾਈਚਾਰਕ ਸਾਂਝ ਅਤੇ ਸਰਬ ਸਾਂਝੀਵਾਲਤਾ ਦੇ ਝੰਡਾਬਰਦਾਰ ਸਨ। ਉਨਾਂ੍ਹ ਦਾ ਸਮੁੱਚਾ ਜੀਵਨ ਬੇਇਨਸਾਫ਼ੀ, ਅਨਿਆਂ, ਧੱਕੇਸ਼ਾਹੀ ਅਤੇ ਜਬਰ ਜ਼ੁਲਮ ਵਿਰੁੱਧ ਜੂਝਣ ਵਾਲਾ ਰਿਹਾ। ਵਾਈਸ ਪਿੰ੍ਸੀਪਲ ਮੀਨਾ ਜੈਨ ਨੇ ਕਿਹਾ ਕਿ ਗੁਰੂ ਜੀ ਦਾ ਕਿਸੇ ਧਰਮ ਨਾਲ ਵਿਰੋਧ ਨਹੀਂ ਸੀ, ਬਲਕਿ ਉਨਾਂ੍ਹ ਨੇ ਜਬਰੀ ਧਰਮ ਪਰਿਵਰਤਨ ਵਿਰੁੱਧ ਸੰਘਰਸ਼ ਕੀਤਾ ਜਿਸ ਦੌਰਾਨ ਉਨਾਂ੍ਹ ਨੂੰ ਆਪਣਾ ਸਰਬੰਸ ਵਾਰਨਾ ਪਿਆ। ਪੋ੍ਗਰਾਮ ਅਫ਼ਸਰ ਗੁਰਚਰਨ ਸਿੰਘ ਰਾਮਾਂ ਦੇ ਕਥਨ ਅਨੁਸਾਰ ਦਸਵੇਂ ਪਾਤਸ਼ਾਹ ਨੇ ਵੱਡੀਆਂ ਕੁਰਬਾਨੀਆਂ ਰਾਹੀਂ ਸਮੇਂ ਦੀ ਧਾਰਮਿਕ ਤੌਰ ਤੇ ਕੱਟੜ ਹਕੂਮਤ ਦੀਆਂ ਜੜਾਂ੍ਹ ਉਖਾੜ ਸੁੱਟੀਆਂ। ਬੀਬੀ ਪੁਸ਼ਪਾ ਦੇਵੀ ਨੇ ਬੇਬਾਕ ਕਿਹਾ ਕਿ ਜੇਕਰ ਗੁਰੂ ਜੀ ਮੈਦਾਨ ਏ ਜੰਗ ਵਿਚ ਨਾ ਨਿਤਰਦੇ ਤਾਂ ਸਮੇਂ ਦੀ ਕੱਟੜਪੰਥੀ ਹਕੂਮਤ ਨੇ ਸਭ ਨੂੰ ਦੀਨ ਕਬੂਲ ਕਰਨ ਲਈ ਮਜ਼ਬੂਰ ਕਰ ਦੇਣਾ ਸੀ। ਬੀਬੀ ਅਨੀਤਾ ਸ਼ਰਮਾ ਦਾ ਕਹਿਣਾ ਸੀ ਕਿ ਗੁਰੂ ਸਾਹਿਬ ਦੇ ਚਾਰੇ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਅਤੇ ਪੁੱਤਰਾਂ ਤੋਂ ਵੱਧ ਪਿਆਰੇ ਸਿੰਘਾਂ ਦੀਆਂ ਲਾਸਾਨੀ ਸ਼ਹਾਦਤਾਂ ਸਦਕਾ ਅਸੀਂ ਅਜ਼ਾਦ ਿਫ਼ਜ਼ਾ 'ਚ ਸਾਹ ਲੈ ਰਹੇ ਹਾਂ। ਬੀਬੀ ਗੁਰਵਿੰਦਰ ਕੌਰ ਨੇ ਕਿਹਾ ਕਿ ਦਸਮੇਸ਼ ਪਿਤਾ ਦੱਬੇ ਕੁਚਲੇ ਤੇ ਅਣਗੌਲੇ ਲੋਕਾਂ ਦੀ ਮਜ਼ਬੂਤ ਧਿਰ ਬਣੇ। ਬੀਬੀ ਤਰਸੇਮਪਾਲ ਕੌਰ ਦੇ ਅਨੁਸਾਰ ਸਾਨੂੰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਤੇ ਅਮਲ ਕਰਦਿਆਂ ਮਾਨਵਵਾਦੀ ਕਦਰਾਂ ਕੀਮਤਾਂ ਨੂੰ ਪ੍ਰਚੰਡ ਕਰਨਾ ਚਾਹੀਦਾ ਹੈ। ਬੀਬੀ ਅਰਸ਼ਪ੍ਰਰੀਤ ਮਾਛੀਕੇ ਨੇ ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਪ੍ਰਚਾਰਨ ਤੇ ਜ਼ੋਰ ਦਿੱਤਾ। ਬੀਬੀ ਰਣਦੀਪ ਕੌਰ ਦਾ ਕਹਿਣਾ ਸੀ ਕਿ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਅਜੋਕੇ ਵਿਸ਼ਵ ਦੀਆਂ ਸਮੱਸਿਆਵਾਂ ਦਾ ਢੁੱਕਵਾਂ ਹੱਲ ਪੇਸ਼ ਕਰਦੀ ਹੈ। ਬੀਬੀ ਹਰਪ੍ਰਰੀਤ ਕੌਰ ਦੇ ਵਿਚਾਰ ਅਨੁਸਾਰ ਸਾਡੇ ਸਾਰੇ ਮਸਲਿਆਂ ਦੀ ਜੜ੍ਹ ਗੁਰੂਆਂ ਦੀਆਂ ਸਿੱਖਿਆਵਾਂ ਤੋਂ ਉਪਰਾਮਤਾ ਹੈ। ਨੌਜਵਾਨ ਜਗਦੇਵ ਸਿੰਘ ਧਾਲੀਵਾਲ ਨੇ ਆਪਣੇ ਵਿਚਾਰਾਂ ਰਾਹੀਂ ਪਹਿਲੇ ਬੁਲਾਰਿਆਂ ਦੇ ਵਿਚਾਰਾਂ ਦੀ ਹੀ ਪੋ੍ੜਤਾ ਕੀਤੀ। ਉਨਾਂ੍ਹ ਕਿਹਾ ਕਿ ਅਜਿਹੇ ਸਮਾਗਮ ਤਦ ਹੀ ਸਾਰਥਿਕ ਹੋ ਸਕਦੇ ਹਨ ਜੇਕਰ ਅਸੀਂ ਖ਼ੁਦ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ਦੇ ਪਾਂਧੀ ਬਣੀਏ ਅਤੇ ਹੋਰਨਾਂ ਨੂੰ ਵੀ ਇਸ ਬਾਰੇ ਸੁਚੇਤ ਕਰੀਏ।